ਮੈਂ ਚਟਾਨ ਦੀ ਤਰ੍ਹਾਂ ਹਾਂ ਅਤੇ ਆਪਣੀ ਪਹਿਚਾਣ ਕਦੇ ਨਹੀਂ ਗੁਆਵਾਂਗਾ:- ਡਾ. ਬਾਬਾ ਸਾਹਿਬ ਅੰਬੇਡਕਰ ਜੀ।

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ

(ਸਮਾਜ ਵੀਕਲੀ) ਇਹ ਗੱਲ ਮੈਂ ਲਖ਼ਨਊ ਵਿਖੇ ਸੱਪਸ਼ਟ ਕੀਤੀ ਸੀ ਕਿ ਮਿੱਟੀ ਅਤੇ ਪੱਥਰ, ਦੋ ਵੱਖ-ਵੱਖ ਚੀਜ਼ਾਂ ਹਨ ਅਤੇ ਦੋਨੋਂ ਕਦੇ ਵੀ ਘੁੱਲ ਮਿੱਲ ਨਹੀਂ ਸਕਦੀਆਂ। ਪੱਥਰ ਪੱਥਰ ਹੀ ਰਹੇਗਾ ਅਤੇ ਮਿੱਟੀ ਦਾ ਢੇਲਾ, ਮਿੱਟੀ ਦਾ ਢੇਲਾ ਹੀ ਰਹੇਗਾ। ਮੈਂ ਤਾਂ ਉਸ ਚਟਾਨ ਦੇ ਪੱਥਰ ਦੀ ਤਰ੍ਹਾਂ ਹਾਂ, ਜੋ ਪਿਘਲਦੀ ਨਹੀਂ, ਪਰ ਦਰਿਆਵਾਂ ਦੇ ਵਹਿਣ ਜਰੂਰ ਮੌੜ ਦਿੰਦੀ ਹੈ। ਮੈਂ ਜਿੱਥੇ ਵੀ ਹੋਵਾਂ, ਜਿਹਨਾਂ ਵਿੱਚ ਵੀ ਹੋਵਾਂ, ਮੇਰਾ ਆਪਣਾ ਵਿਅਕਤੀਤਵ ਹੋਵੇਗਾ। ਮੈਂ ਆਪਣੀ ਪਹਿਚਾਣ ਕਦੇ ਨਹੀਂ ਗੁਆਵਾਂਗਾ। ਜੋ ਕੋਈ ਵੀ ਮੈਨੂੰ ਨੇਕ ਕਾਰਜ ਲਈ ਸਹਿਯੋਗ ਦੇਣ ਲਈ ਕਹਿੰਦਾ ਹੈ, ਮੈਂ ਖਿੜੇ ਮੱਥੇ ਸਹਿਯੋਗ ਦੇਵਾਂਗਾ।

ਹਵਾਲਾ:- ਬਾਬਾ ਸਾਹਿਬ ਡਾ. ਅੰਬੇਡਕਰ ਜੀ ਵਲ੍ਹੌ ਰਾਮਦਾਸਪੁਰ (ਬੂਟਾ ਮੰਡੀ) ਜਲੰਧਰ ਪੰਜਾਬ ਵਿਖੇ ਆਪਣੀ ਚੋਣ ਮੁਹਿੰਮ ਦੌਰਾਨ 27 ਅਕਤੂਬਰ 1951 ਨੂੰ ਦਿੱਤੇ ਗਏ ਇਤਿਹਾਸਕ ਭਾਸ਼ਣ ਵਿਚੋ ਧੰਨਵਾਦ ਸਹਿਤ।

‘ਅੰਬੇਡਕਰ ਪੜ੍ਹੋ—ਅੰਬੇਡਕਰ ਪੜ੍ਹਾਓ —-ਅੰਬੇਡਕਰ ਸਮਝੋ—ਅੰਬੇਡਕਰ ਸਮਝਾਓ’ ਮੁਹਿੰਮ ਤਹਿਤ ਬਾਬਾ ਸਾਹਿਬ ਅੰਬੇਡਕਰ ਜੀ ਵਲ੍ਹੋ ਆਰੰਭੀ ਧੱਮ ਕ੍ਰਾਂਤੀ ਲਈ ਵਚਨਬੱਧ ਜੱਥੇਬੰਦੀ ‘ਧੱਮਾ ਫੈਡਰੇਸ਼ਨ ਆਫ਼ ਇੰਡੀਆਂ’ਵਲ੍ਹੋ ਬਹੁਜਨ ਹਿੱਤ ਵਿੱਚ ਜਾਰੀ।

ਜਾਰੀ ਕਰਤਾ:- ਸੰਜੀਵ ਕੁਮਾਰ ਭੌਰਾ ਐਡਵੋਕੇਟ (ਬੀ.ਏ., ਐਲ. ਐਲ. ਬੀ., ਐਲ. ਐਲ. ਐਮ., ਪੀ ਜੀ ਡਿਪਲੋਮਾ ਇੰਨ ਲੀਗਲ ਐਂਡ ਫੌਰੈਂਸਿਕ ਸਾਇੰਸ), ਚੈਂਬਰ ਨੰਬਰ:-63, ਪਹਿਲੀ ਮੰਜ਼ਿਲ, ਸਿਵਲ ਕੋਰਟਸ ਫ਼ਿਲ੍ਹੋਰ, ਜਿਲ੍ਹਾ ਜਲੰਧਰ। ਮੋਬਾਇਲ-ਕਮ-ਵੱਟਸ ਐਪ ਨੰਬਰ 9041524154.

ਨਿਮਰਤਾ ਸਹਿਤ ਅਪੀਲ:- ਅੰਬੇਡਕਰੀ ਵਿਚਾਰਧਾਰਾ ਅਤੇ ਬਹੁਜਨ ਮੂਵਮੈਂਟ ਦੇ ਪ੍ਰਚਾਰ ਪ੍ਰਸਾਰ ਹਿੱਤ ਇਸ ਪੋਸਟ ਨੂੰ ਬਿਨ੍ਹਾਂ ਕਿਸੇ ਪ੍ਰਕਾਰ ਦੀ ਕੱਟ ਵੱਢ ਕੀਤਿਆਂ ਅੱਗੇ ਹੋਰ ਸਾਥੀਆਂ ਅਤੇ ਗਰੁਪਾਂ ਵਿੱਚ ਸ਼ੇਅਰ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ। ਧੰਨਵਾਦੀ ਹੋਵਾਂਗਾ।

ਕ੍ਰਾਂਤੀਕਾਰੀ ਜੈ ਭੀਮ—- ਜੈ ਪ੍ਰੋਬੁੱਧ ਭਾਰਤ—-ਬਹੁਜਨ ਹਿੱਤਾਏ-ਬਹੁਜਨ ਸੁੱਖਾਏ!—ਜੈ ਭਾਰਤੀ ਸੰਵਿਧਾਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜ਼ਿਲ੍ਹਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪਹਿਲਵਾਨ ਸਰਗੁਣ ਕੌਰ ਕੰਗ ਨੇ ਜਿੱਤਿਆ ਗੋਲਡ ਮੈਡਲ
Next articleਬਿੰਦੂ ਸਿੰਘ ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੀ ਚੰਡੀਗਡ਼੍ਹ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ