ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਵਲੋਂ ਅਧਿਆਪਕ ਡਾ. ਬੀ ਆਰ ਅੰਬੇਡਕਰ ਬੈਸਟ ਟੀਚਰਜ਼ ਐਵਾਰਡ ਨਾਲ ਸਨਮਾਨਿਤ

ਯਾਦਗਾਰੀ ਹੋ ਨਿੱਬੜਿਆ ਡਾ  ਅੰਬੇਡਕਰ ਬੈਸਟ ਟੀਚਰਜ਼ ਐਵਾਰਡ  2024
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ, ਵਿੱਤ ਸਕੱਤਰ ਸ੍ਰੀ ਮਨਜੀਤ ਗਾਟ, ਜਨਰਲ ਸਕੱਤਰ ਲਖਵੀਰ ਚੰਦ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਮਸੀਹ, ਅਡੀਸ਼ਨਲ ਪ੍ਰਧਾਨ ਗਿਆਨ ਚੰਦ ਵਾਹਦ, ਕਾਰਜਕਾਰਨੀ ਮੈਂਬਰ ਸੰਤੋਖ ਸਿੰਘ ਮੱਲ੍ਹੀ, ਤਹਿਸੀਲ ਫਗਵਾੜਾ ਪ੍ਰਧਾਨ ਬਲਵਿੰਦਰ ਨਿਧੜਕ ਅਤੇ ਬਲਾਕ ਪ੍ਰਧਾਨ ਵਿਨੋਦ ਕੁਮਾਰ ਦੀ ਅਗਵਾਈ ਵਿੱਚ  ਅੱਜ ਫਗਵਾੜਾ ਵਿਖੇ ਸਮਾਜ ਅਤੇ ਦੇਸ਼ ਦੇ ਮਹਾਨ ਰਹਿਬਰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਨਾਮ ਤੇ ਸ਼ੁਰੂ ਕੀਤੇ ਗਏ ਬੈਸਟ ਟੀਚਰਜ਼ ਅਵਾਰਡ ਦਾ ਦਿਲ ਖਿੱਚਵਾਂ ਅਤੇ ਆਕਰਸ਼ਕ ਸਮਾਗਮ ਸਿਟੀ ਕਲੱਬ ਵਿੱਚ ਕੀਤਾ ਗਿਆ।ਇਸ ਸਮਾਗਮ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਅਧਿਆਪਨ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਮਿਹਨਤੀ,ਕਰਮਸ਼ੀਲ, ਸਮਾਜ ਅਤੇ ਬੱਚਿਆਂ ਲਈ ਦਿਨ ਰਾਤ ਇੱਕ ਕਰ ਦੇਣ ਵਾਲੇ 12  ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ 4 ਹਸਤੀਆਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿੱਚ, ਸ੍ਰੀਮਤੀ ਜੋਤੀ ਕੁਮਾਰੀ ਸਾਇੰਸ ਅਧਿਆਪਕਾ ਸਹਸ ਖਲਵਾੜਾ, ਸ੍ਰੀ ਮਤੀ ਪ੍ਰਵੀਨ ਕੁਮਾਰੀ ਅੰਗਰੇਜ਼ੀ ਲੈਕਚਰਾਰ ਮੌਲੀ, ਸ੍ਰੀਮਤੀ ਕਪਿਲਾ ਈਟੀਟੀ ਅਧਿਆਪਕਾ ਗਰਬੀ, ਸ੍ਰੀਮਤੀ, ਸੁਨੀਤਾ ਦੇਵੀ ਈਟੀਟੀ ਅਧਿਆਪਕਾਂ ਸਪਸ ਸੁਰਖਾਂ, ਸ੍ਰੀਮਤੀ ਕੰਵਲਜੀਤ ਕੌਰ ਈਟੀਟੀ ਅਧਿਆਪਕਾ ਸਪਸ ਮੇਵਾ ਸਿੰਘ ਵਾਲਾ,ਸ੍ਰੀਮਤੀ ਸੁਰਜੀਤ ਕੌਰ ਹੈੱਡ ਟੀਚਰ ਟਿੱਬੀ, ਸ੍ਰੀ ਰਾਜੇਸ਼ ਕੁਮਾਰ ਹਿੰਦੀ ਮਾਸਟਰ ਸਸਸਸ ਨੰਗਲਮੱਝਾ, ਸ੍ਰੀ ਜਸਵਿੰਦਰ ਸਿੰਘ ਐਸ ਐਸ ਮਾਸਟਰ ਸਸਸਸ ਜਗਤਪੁਰ ਜੱਟਾਂ, ਸ੍ਰੀ ਹਰਜਿੰਦਰਜੀਤ ਸਿੰਘ  ਐਸ ਐਸ ਮਾਸਟਰ ਸਮਸ ਨਰੂੜ, ਸ੍ਰੀ ਮਨਜੀਤ ਦਾਸ ਡੌਲਾ਼ ਈਟੀਟੀ ਅਧਿਆਪਕ ਸ਼ਾਲਾਪੁਰ ਬੇਟ   ਸ੍ਰੀ ਅਜੀਤ ਸਿੰਘ ਜੀ ਐੱਚ ਟੀ ਸਪਸ ਖੈੜਾ ਦੋਨਾਂ,ਸ੍ਰੀ ਹਰਕਮਲਜੀਤ ਕੁਮਾਰ ਵੋਕੇਸ਼ਨਲ ਲੈਕਚਰਾਰ ਸਕੂਲ ਆਫ ਐਮੀਨੈਂਸ ਫਗਵਾੜਾ ਸ਼ਾਮਿਲ ਸਨ। ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਵਾਲੀਆਂ ਹਸਤੀਆਂ ਵਿੱਚ ਸ੍ਰੀ ਸੰਤੋਖ ਸਿੰਘ ਮੱਲ੍ਹੀ ਸੀ ਐੱਚ ਟੀ ਸਪਸ ਭਾਣੋ  ਲੰਗਾਂ , ਸ੍ਰੀ ਪਰਵਿੰਦਰ ਕੁਮਾਰ ਸਟੇਟ ਬੈਂਕ ਆਫ ਇੰਡੀਆ, ਡਾ. ਪਰਮਜੀਤ ਕੌਰ ਈਟੀਟੀ ਅਧਿਆਪਕਾ ਆਰ ਸੀ ਐਫ ਹੁਸੈਨਪੁਰ, ਸ੍ਰੀ ਹਰਦੀਪ ਕੁਮਾਰ ਸਹਸ ਸਾਹਨੀ ਸ਼ਾਮਿਲ ਸਨ। ਇਸ ਸਮਾਗਮ ਪ੍ਰਤੀ ਬਹੁਤ ਉਤਸ਼ਾਹ ਦੇਖਿਆ ਗਿਆ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿਚ ਅਧਿਆਪਕਾਂ ਅਤੇ ਹੋਰ ਮਹਿਕਮਿਆਂ ਦੇ ਸਾਥੀਆਂ ਨੇ ਭਾਗ ਲਿਆ । ਸ੍ਰੀ ਟੂਰਾ ਨੇ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ  ਉਹ ਅੱਗੇ ਤੋਂ ਹੋਰ ਵੀ ਜ਼ਿਆਦਾ ਆਪਣੇ ਸਕੂਲਾਂ ਵਿੱਚ ਅਤੇ ਸਮਾਜਿਕ ਖੇਤਰ ਵਿਚ ਕੰਮ ਕਰਨ ਕਿਉਂਕਿ ਇੱਕ ਅਧਿਆਪਕ ਹੀ ਵਿਦਿਆਰਥੀਆਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋ ਚਾਨਣ ਦਿਖਾ ਸਕਦਾ ਹੈ ਅਤੇ ਇੱਕ ਵਧੀਆ ਨਾਗਰਿਕ ਬਣਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਸਨਮਾਨ ਜਿੱਥੇ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੇ ਉਤਸ਼ਾਹ ਵਿਚ ਵਾਧਾ ਕਰੇਗਾ ਉਥੇ ਹੀ ਬਾਕੀ ਅਧਿਆਪਕਾਂ ਨੂੰ ਵੀ ਮਿਹਨਤ ਕਰਨ ਲਈ ਪ੍ਰੇਰਣਾ ਦੇਣ ਦਾ ਚਾਨਣ ਮੁਨਾਰਾ ਸਾਬਤ ਹੋਵੇਗਾ। ਮਨਜੀਤ ਗਾਟ ਤੇ ਲਖਵੀਰ ਚੰਦ ਨੇ ਦੱਸਿਆ ਕਿ ਅੱਗੇ ਤੋਂ ਵੀ ਇਹ ਉਪਰਾਲਾ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਤੇ ਸੁਖਦੇਵ ਸਿੰਘ, ਮਨਜੀਤ ਕੁਮਾਰ, ਪਰਮਜੀਤ ਲਾਲ, ਪ੍ਰਿੰਸੀਪਲ ਜਸਵਿੰਦਰ ਸਿੰਘ,ਅਮਰੀਕ ਸਿੰਘ ਅਜਨੋਹਾ, ਅਸ਼ੋਕ ਕੁਮਾਰ, ਧਰਮਿੰਦਰ ਕੁਮਾਰ, ਸੋਹਨ ਲਾਲ ਆਸ਼ਾ ਰਾਣੀ, ਰੇਨੂੰ ਬਾਲਾ, ਕੁਲਦੀਪ ਰਾਮ, ਅਮਰਿੰਦਰ ਸਿੰਘ ਰਚਨਾ,ਬਿਮਲਾ, ਅਮਰਜੀਤ ਕੌਰ ਮਨਿੰਦਰ ਕੌਰ, ਸੰਤੋਸ਼ ਕੌਰ ਤੇ ਹੋਰ ਬਹੁਤ ਵੱਡੀ ਗਿਣਤੀ ਵਿਚ ਸਾਥੀ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਭਾਜਪਾ ਆਗੂਆਂ ਦਾ ਪ੍ਰਤੀਨਿਧੀ ਮੰਡਲ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲਿਆ
Next articleਬਚਪਨ ਦੀਆ ਛੁੱਟੀਆਂ ਅਤੇ ਨਾਨਕੇ ਪਿੰਡ ਸਿੱਧੂ ਪੁਰ ਜਾਣ ਦਾ ਚਾਅ …..