ਬਲਾਕ ਪੱਧਰ ਤੇ ਕੁੱਕਾਂ ਦੇ ਖਾਣਾ ਬਣਾਉਣ ਦੇ ਮੁਕਾਬਲੇ

ਫਤਿਹਗੜ੍ਹ ਸਾਹਿਬ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਬਲਾਕ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਕੁਕਾਂ ਦੇ ਖਾਣਾ ਬਣਾਉਣ ਦੇ ਮੁਕਾਬਲੇ ਕਰਾਏ ਗਏ ਜਿਸ ਵਿੱਚ ਬਲਾਕ ਦੇ ਛੇ ਕੁੱਕਾਂ ਨੇ ਭਾਗ ਲਿਆ ਜੋ ਆਪਣੇ ਸੈਂਟਰਾਂ ਵਿੱਚੋਂ ਫਸਟ ਆ ਸਨ ਉਹਨਾਂ ਵਿੱਚ ਕਿਰਨ ਔਹਰੀ ,ਬਲਜੀਤ ਕੌਰ, ਮਨਜੀਤ ਕੌਰ ਰਖਵਿੰਦਰ ਕੌਰ, ਭਿੰਦਰ  ਕੌਰ ਅਤੇ ਦਲਜੀਤ ਕੌਰ ਸਨ।
ਉਕਤ ਮੁਕਾਬਲੇ ਦੇ ਜੱਜਾਂ ਵਿੱਚ ਸ੍ਰੀਮਤੀ ਪ੍ਰਿਤਪਾਲ ਕੌਰ ਪੀਟੀਆਈ, ਸ੍ਰ ਸੁਰਜੀਤ ਸਿੰਘ ਲੇਖਾਕਾਰ,ਸ਼੍ਰੀਮਤੀ ਗੁਰਪ੍ਰੀਤ ਕੌਰ ,ਸ੍ਰੀਮਤੀ ਵੀਨਾ ਰਾਣੀ ਅਤੇ ਸ੍ਰੀਮਤੀ ਹਰਦੀਪ ਕੌਰ ਸ਼ਾਮਿਲ ਸਨ
ਇਹਨਾਂ ਵਿੱਚੋਂ ਪਹਿਲਾ ਸਥਾਨ ਸ਼੍ਰੀਮਤੀ ਬਲਜੀਤ ਕੌਰ ਨੌਗਾਵਾਂ ਸਕੂਲ  ਤੋਂ,ਸ਼੍ਰੀਮਤੀ ਕਿਰਨ ਕੋਹਰੀ ਘਮੰਡਗੜ੍ਹ ਸਕੂਲ ਤੋਂ ਤੇ ਤੀਜੇ ਸਥਾਨ ਤੇ ਰਖਵਿੰਦਰ ਕੌਰ ਲੂਲੋ ਸਕੂਲ ਤੋਂ ਰਹੇ ।
ਸ੍ਰੀਮਤੀ ਪ੍ਰਿਤਪਾਲ ਕੌਰ  ਜੀ ਵੱਲੋਂ ਪਹਿਲੇ  ਪਹਿਲੇ ਸਥਾਨ ਤੇ ਆਉਣ ਵਾਲੇ ਨੂੰ 500  ਰੁਪਏ ਦੂਜੇ ਸਥਾਨ ਤੇ ਆਉਣ ਵਾਲਿਆਂ 300 ਰੁਪਏ ਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ 200 ਰੁਪਏ ਇਨਾਮ  ਵਜੋਂ ਦਿੱਤੇ ਗਏ ਤੇ ਭਾਗ ਲੈਣ ਵਾਲੇ ਸਾਰੇ ਕੁੱਕਾਂ ਨੂੰ ਸੌ ਸੌ ਰੁਪਏ ਇਨਾਮ ਵਜੋਂ  ਵੀ ਦਿੱਤੇ ਗਏ। ਮੁਕਾਬਲਾ ਅਖੀਰ ਤੱਕ ਰੋਚਕ ਬਣਿਆ ਹੋਇਆ ਸੀ।ਸ੍ਰ ਸੁਰਜੀਤ ਸਿੰਘ ਤੇ ਮੈਡਮ ਪ੍ਰਿਤਪਾਲ ਕੌਰ ਜੀ ਨੇ ਸਾਰਿਆਂ ਦਾ ਮੁਕਾਬਲੇ ਵਿੱਚ ਭਾਗ ਲੈਣ ਤੇ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੇਰੀਆਂ ਧੀਆਂ ਮੇਰੀਆਂ ਸਹੇਲੀਆਂ
Next articleਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ(ਰਜਿ) ਫ਼ਰੀਦਕੋਟ ਤੇ ਟਿੱਲਾ ਬਾਬਾ ਫ਼ਰੀਦ ਜੀ ਕਮੇਟੀ ਵੱਲੋ ਕੈਂਪ ਦੌਰਾਨ ਇਕੱਤਰ ਕੀਤੇ 301 ਬਲੱਡ ਯੂਨਿਟ।