ਹਿਮਾਚਲ ਦੀ ਮੰਡੀ ‘ਚ ਭਾਰੀ ਹੰਗਾਮਾ, ‘ਨਜਾਇਜ਼ ਬਣੀ ਮਸਜਿਦ ਹੋਵੇਗੀ ਸੀਲ’

ਮੰਡੀ— ਹਿਮਾਚਲ ਪ੍ਰਦੇਸ਼ ਦੇ ਮੰਡੀ ‘ਚ ਇਕ ਮਸਜਿਦ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਵੱਖ-ਵੱਖ ਹਿੰਦੂ ਸੰਗਠਨਾਂ ਵਲੋਂ ਰੈਲੀ ਕੱਢੀ ਜਾ ਰਹੀ ਹੈ। ਇਸ ਦੌਰਾਨ ਅਦਾਲਤ ਨੇ ਇਸ ਮਾਮਲੇ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮਸਜਿਦ ਦੇ ਗੈਰ-ਕਾਨੂੰਨੀ ਹਿੱਸੇ ਨੂੰ ਢਾਹੁਣ ਦੇ ਹੁਕਮ ਜਾਰੀ ਕੀਤੇ ਹਨ, 30 ਦਿਨਾਂ ‘ਚ ਗੈਰ-ਕਾਨੂੰਨੀ ਦੋ ਮੰਜ਼ਿਲਾਂ ਨੂੰ ਢਾਹੁਣਾ ਹੋਵੇਗਾ। ਨਗਰ ਨਿਗਮ ਕਮਿਸ਼ਨਰ ਐਚ.ਐਸ ਰਾਣਾ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾਇਆ। ਕਮਿਸ਼ਨਰ ਐਚ.ਐਚ.ਰਾਣਾ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮੰਡੀ ਵਿੱਚ ਸਥਿਤ ਜੇਲ੍ਹ ਰੋਡ ਮਸਜਿਦ ਦੇ ਨਜਾਇਜ਼ ਢਾਂਚੇ ਨੂੰ ਢਾਹੁਣਾ ਪਵੇਗਾ। ਉਥੇ ਮਸਜਿਦ ਦੀ ਪੁਰਾਣੀ ਹਾਲਤ ਨੂੰ ਬਹਾਲ ਕਰਨਾ ਹੋਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਮੁਸਲਿਮ ਪੱਖ ਇਸ ਮਾਮਲੇ ਵਿੱਚ 30 ਦਿਨਾਂ ਦੇ ਅੰਦਰ ਅਪੀਲ ਕਰ ਸਕੇਗਾ। ਉਧਰ, ਮੁਸਲਿਮ ਧਿਰ ਦਾ ਕਹਿਣਾ ਹੈ ਕਿ ਉਹ ਖੁਦ ਨਾਜਾਇਜ਼ ਹਿੱਸੇ ਨੂੰ ਢਾਹ ਰਹੇ ਹਨ ਤਾਂ ਜੋ ਇਲਾਕੇ ਵਿਚ ਆਪਸੀ ਭਾਈਚਾਰਾ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ‘ਤੇ ਕਿਸੇ ਦਾ ਕੋਈ ਦਬਾਅ ਨਹੀਂ ਹੈ।
ਮੰਡੀ ‘ਚ ਮਸਜਿਦ ਮੁੱਦੇ ‘ਤੇ ਹਿੰਦੂ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ। ਇਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀ ਲੋਕਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਛੋਟੀ ਕਾਸ਼ੀ ਤੋਂ ਬਾਹਰ ਕੱਢਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਮਸਜਿਦ ਹਿਮਾਚਲ ਸਰਕਾਰ ਦੀ ਜ਼ਮੀਨ ’ਤੇ ਬਣਾਈ ਗਈ ਹੈ। ਇਸ ਨੂੰ ਤੋੜਨਾ ਪਵੇਗਾ। ਇਹ ਰੋਸ ਰੈਲੀ ਸੀਰੀ ਮੰਚ ਤੋਂ ਸ਼ੁਰੂ ਹੋ ਕੇ ਪੂਰੇ ਬਾਜ਼ਾਰ ਵਿੱਚੋਂ ਹੁੰਦੀ ਹੋਈ ਸਕੋੜੀ ਚੌਂਕ ਤੱਕ ਪਹੁੰਚੀ। ਹਿੰਦੂ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਵੱਲੋਂ ਜਲ ਤੋਪਾਂ ਦੀ ਵਰਤੋਂ ਵੀ ਕੀਤੀ ਗਈ, ਇਸ ਮਾਮਲੇ ਸਬੰਧੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੰਡੀ ਵਿੱਚ ਨਾਜਾਇਜ਼ ਉਸਾਰੀਆਂ ਸਾਹਮਣੇ ਆਈਆਂ ਹਨ। ਮਸਜਿਦ ਵਿਵਾਦ ਸਬੰਧੀ ਕਮੇਟੀ ਬਣਾਈ ਜਾਵੇਗੀ। ਇਹ ਸ਼ਾਂਤੀ ਪਸੰਦ ਰਾਜ ਹੈ, ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਕਿਸੇ ਧਰਮ ਜਾਂ ਜਾਤ ਨੂੰ ਠੇਸ ਨਹੀਂ ਪਹੁੰਚਾਈ ਜਾਵੇਗੀ। ਸਾਡੀ ਸਰਕਾਰ ਕਾਨੂੰਨ ਅਨੁਸਾਰ ਕਾਰਵਾਈ ਕਰੇਗੀ। ਨਾਜਾਇਜ਼ ਉਸਾਰੀ ਮਨਜ਼ੂਰ ਨਹੀਂ ਹੈ। ਪਰ ਨਾਜਾਇਜ਼ ਉਸਾਰੀਆਂ ‘ਤੇ ਵੀ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕਾਰਵਾਈ ਕੀਤੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਿਆਣਾ ਚੋਣਾਂ ਦੌਰਾਨ ਭਾਜਪਾ ਸੰਸਦ ਮੈਂਬਰ ਨੂੰ ਕੈਂਟਰ ਨਾਲ ਕੁਚਲਣ ਦੀ ਕੋਸ਼ਿਸ਼, ਸੁਰੱਖਿਆ ਮੁਲਾਜ਼ਮਾਂ ਨੇ ਇਸ ਤਰ੍ਹਾਂ ਬਚਾਈ ਜਾਨ
Next articleਚੰਡੀਗੜ੍ਹ ਬੰਬ ਧਮਾਕੇ ਦੇ ਦੋਸ਼ੀਆਂ ਦੀ ਮਦਦ ਕਰੇਗਾ ਅੱਤਵਾਦੀ ਪੰਨੂ, CM ਮਾਨ ਨੂੰ ਧਮਕੀ