ਭਲੂਰ/ਬੇਅੰਤ (ਸਮਾਜ ਵੀਕਲੀ) ਗਿੱਲ ਇੱਥੇ ਸਥਾਨਕ ਕਸਬਾ ਦੇ ’35ਅੱਖਰ ਕੰਪਿਊਟਰ ਕੈਫੇ ਭਲੂਰ’ ਦੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼ੇਰੇ- ਏ- ਪੰਜਾਬ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਇਹਨਾਂ ਸਤਰਾਂ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਬੇਰੁਜ਼ਗਾਰੀ, ਨਸ਼ਾਖੋਰੀ, ਕਿਸਾਨ ਮਜ਼ਦੂਰ ਮੁਸ਼ਕਿਲਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪਾਣੀਆਂ ‘ਤੇ ਡਾਕੇ , ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਅਣਗਿਣਤ ਮਸਲੇ ਪੰਜਾਬ ਨੂੰ ਬੁਰੀ ਤਰ੍ਹਾਂ ਖਤਮ ਕਰਨ ‘ਤੇ ਮੂੰਹ ਅੱਡੀ ਖੜ੍ਹੇ ਹਨ। ਉਨ੍ਹਾਂ ਬੜੀ ਫ਼ਿਕਰਮੰਦੀ ਵਿਚ ਬੋਲਦਿਆਂ ਆਖਿਆ ਕਿ ਸਾਡੇ ਬੱਚੇ- ਬੱਚੀਆਂ ਦਾ ਵਿਦੇਸ਼ਾਂ ਵੱਲ ਭੱਜੇ ਜਾਣਾ ਉਦਾਸੇ ਤੇ ਖ਼ਤਰਨਾਕ ਭਵਿੱਖ ਦਾ ਸੰਕੇਤ ਹੈ। ਇਸ ਮੌਕੇ ਸਰਦਾਰ ਕਮਲਜੀਤ ਸਿੰਘ ਭਲੂਰ ਵੀ ਮੌਜੂਦ ਸਨ। ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਦੱਸਿਆ ਕਿ ਉਕਤ ਮੁੱਦਿਆਂ ਨੂੰ ਵਿਚਾਰਨ ਅਤੇ ਉਨ੍ਹਾਂ ਦੇ ਹੱਲ ਲਈ ਸਾਨੂੰ ਸਿਰ ਜੋੜਨ ਦੀ ਲੋੜ ਹੈ। ਸੋ ਮਿਤੀ 14 ਸਤੰਬਰ ਦਿਨ ਸ਼ਨੀਵਾਰ ਨੂੰ ਸ਼ੇਰੇ- ਏ -ਪੰਜਾਬ ਅਕਾਲੀ ਦਲ ਵੱਲੋਂ ਹਲਕਾ ਮੋਗਾ ਦੇ ਸਮੂਹ ਵਰਕਰਾਂ ਦੀ ਵਿਸ਼ਾਲ ਮੀਟਿੰਗ ਰੱਖੀ ਗਈ ਹੈ। ਇਹ ਇਕੱਤਰਤਾ ਗੁਰਦੁਆਰਾ ਸਾਹਿਬ ਚਰਨ ਕੰਵਲ (ਬਾਬਾ ਮਸਤਾਨ ਸਿੰਘ) ਵਿਖੇ ਹੋ ਰਹੀ ਹੈ। ਇਸ ਦੌਰਾਨ ਪੰਚਾਇਤੀ ਚੋਣਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਵੀ ਵਿਸਥਾਰਤ ਗੱਲਬਾਤ ਹੋਵੇਗੀ। ਇਸ ਮੀਟਿੰਗ ਵਿੱਚ ਸਵੇਰੇ 11 ਵਜੇ ਸ਼ਾਮਿਲ ਹੋਣ ਲਈ ਸਭ ਨੂੰ ਬੇਨਤੀ ਕੀਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly