ਡਾ.ਬਲਦੇਵ ਬੱਦਨ ਦੀਆਂ ਪੁਸਤਕਾਂ ਦਾ ਲੋਕ ਅਰਪਣ ਸਮਾਰੋਹ ਅਤੇ ਕਵੀ ਦਰਬਾਰ 14 ਨੂੰ

ਜਲੰਧਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਦੇ ਜਨ ਸਕੱਤਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਦਫ਼ਤਰ ਸਕੱਤਰ ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸ.ਸੋਹਣ ਸਿੰਘ ਬੱਧਣ ਮਾਤਾ ਭਾਗ ਕੌਰ ਮੈਮੋਰੀਅਲ ਟਰੱਸਟ ਦਿੱਲੀ ਪੰਜਾਬ ਵਲੋਂ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ਼ 14 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10.30 ਤੋਂ 1.30 ਵਜੇ ਤਕ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਇਕ ਸਾਹਤਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਲੇਖਕ ਡਾ.ਬਲਦੇਵ ਸਿੰਘ ਬੱਦਨ (ਸਾਬਕਾ ਨਿਰਦੇਸ਼ਕ ਨੈਸ਼ਨਲ ਬੁੱਕ ਟਰੱਸਟ) ਦੇ ਕਾਵਿ ਸੰਗ੍ਰਹਿ ਸ਼੍ਰਿਸ਼ਟੀ ਦ੍ਰਿਸ਼ਟੀ ਅਤੇ ਗ਼ਜ਼ਲ ਸੰਗ੍ਰਹਿ ਜ਼ਖ਼ਮੀ ਡਾਰ ਪਰਿੰਦਿਆਂ ਦੀ ਦਾ ਲੋਕ ਅਰਪਣ ਕੀਤਾ ਜਾਵੇਗਾ ਅਤੇ ਕਵੀ ਦਰਬਾਰ ਵੀ ਹੋਵੇਗਾ।
ਪ੍ਰੋਗਰਾਮ ਵਿੱਚ ਮੁੱਖ ਬੁਲਾਰਿਆਂ ਵਜੋਂ ਪਵਨ ਹਰਚੰਦਪੁਰੀ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ),ਪ੍ਰੋ.ਸੰਧੂ ਵਰਿਆਣਵੀ (ਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ),ਸਮਰੱਥ ਸ਼ਾਇਰ ਸਿਰੀ ਰਾਮ ਅਰਸ਼,
ਪ੍ਰਿੰਸੀਪਲ ਇੰਦਰਜੀਤ ਸਿੰਘ ਵਾਸੂ, ਪ੍ਰਸਿੱਧ ਸ਼ਾਇਰ ਅਮਰੀਕ ਡੋਗਰਾ ਆਦਿ ਸ਼ਾਮਿਲ ਹੋਣਗੇ।ਸੁਆਗਤੀ ਭਾਸ਼ਣ ਡਾ.ਕੰਵਲ ਭੱਲਾ ਜੀ ਕਰਨਗੇ ਤਾਂ ਮੰਚ ਸੰਚਾਲਨ ਜਗਦੀਸ਼ ਰਾਣਾ ਕਰਨਗੇ।
ਇਸ ਮੌਕੇ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਡਾ.ਬਲਦੇਵ ਸਿੰਘ ਬੱਦਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।ਇਸ ਪ੍ਰੋਗਰਾਮ ਵਿਚ ਪੰਜਾਬ ਭਰ ਤੋਂ ਨਾਮਵਰ ਸ਼ਾਇਰ ਪਹੁੰਚ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ੇਅਰ ਬਜਾਰ ਵਿੱਚ ਸਫਲਤਾ ਲਈ ਠਰੰਮੇ ਦੀ ਲੋੜ : ਪਰਮਜੀਤ ਸੱਚਦੇਵਾ
Next articleਨੋਵਲਟੀ ਵ੍ਹੀਲਜ਼ ਮਹਿੰਦਰਾ, ਢੰਡਾਰੀ ਖੁਰਦ, ਲੁਧਿਆਣਾ ਵਿਖੇ ਥਾਰ ਰੋਕਸ ਕੀਤੀ ਪੇਸ਼