ਹਰਿਆਣਾ ਵਿਧਾਨ ਸਭਾ ਚੋਣਾਂ: ‘ਆਪ’ ਨੇ ਜਾਰੀ ਕੀਤੀ 19 ਉਮੀਦਵਾਰਾਂ ਦੀ ਛੇਵੀਂ ਸੂਚੀ, ਜਾਣੋ ਕਿਸ ਨੂੰ ਕਿੱਥੋਂ ਮਿਲੀਆਂ ਟਿਕਟਾਂ

ਨਵੀਂ ਦਿੱਲੀ — ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਹਰਿਆਣਾ ਵਿਧਾਨ ਸਭਾ ਲਈ 19 ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਇੱਥੇ ਹਰਿਆਣਾ ਵਿਧਾਨ ਸਭਾ ਲਈ 19 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਜਿਸ ਵਿੱਚ ਕਾਲਕਾ ਤੋਂ ਓਪੀ ਗੁਰਜਰ, ਪੰਚਕੂਲਾ ਤੋਂ ਪ੍ਰੇਮ ਗਰਗ, ਅੰਬਾਲਾ ਸ਼ਹਿਰ ਤੋਂ ਕੇਤਨ ਸ਼ਰਮਾ, ਮੁਲਾਣਾ ਤੋਂ ਗੁਰਤੇਜ ਸਿੰਘ, ਸ਼ਾਹਬਾਦ ਤੋਂ ਆਸ਼ਾ ਪਠਾਨੀਆ, ਪਿਹੋਵਾ ਤੋਂ ਗਹਿਲ ਸਿੰਘ ਸੰਧੂ ਸ਼ਾਮਲ ਹਨ। ਇਸ ਤੋਂ ਇਲਾਵਾ ਗੂਹਲਾ ਤੋਂ ਰਾਕੇਸ਼ ਖਾਨਪੁਰ, ਪਾਣੀਪਤ ਸ਼ਹਿਰ ਤੋਂ ਰਿਤੂ ਅਰੋੜਾ ਅਤੇ ਜੀਂਦ ਤੋਂ ਵਜ਼ੀਰ ਸਿੰਘ ਢਾਂਡਾ, ਏਲਨਾਬਾਦ ਤੋਂ ਮਨੀਸ਼ ਅਰੋੜਾ, ਨਲਵਾ ਤੋਂ ਗੀਤਾ ਸ਼ੇਰੋਂ, ਰਾਕੇਸ਼ ਚੰਦਵਾਸ ਚੋਣ ਮੈਦਾਨ ਵਿਚ ਹਨ। ਬਦਰਾ, ਐਨਆਈਟੀ ਤੋਂ ਦਾਦਰੀ ਧਨਰਾਜ ਕੁੰਡੂ, ਭਵਾਨੀ ਖੇੜਾ ਤੋਂ ਧਰਮਵੀਰ ਕੁੰਗਰ, ਕੋਸਲੀ ਤੋਂ ਹਿਮੰਤ ਯਾਦਵ, ਫਰੀਦਾਬਾਦ ਐਨਆਈਟੀ ਤੋਂ ਰਵੀ ਡਾਗਰ ਅਤੇ ਬਡਕਲ ਤੋਂ ਓਪੀ ਵਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ‘ਆਪ’ ਨੇ ਹਰਿਆਣਾ ਦੀਆਂ 90 ਸੀਟਾਂ ‘ਚੋਂ ਹੁਣ ਤੱਕ 89 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸ਼ਾਰਟ ਸਰਕਟ ਨਾਲ ਦੁਰਗਿਆਣਾ ਐਕਸਪ੍ਰੈਸ ਨੂੰ ਬਲਾਸਟ ਕਰਨ ਦੀ ਸਾਜਿਸ਼ ਟਲ ਗਈ!
Next article*ਜੱਗ ਜਣਨੀਆਂ* ਕਿਤਾਬ ਲੇਖਕ ਕਰਮ ਸਿੰਘ ਜ਼ਖ਼ਮੀ