13 ਅਤੇ 14 ਸਤੰਬਰ ਨੂੰ ਲੁਧਿਆਣੇ ਦੇ ਕਿਸਾਨ ਮੇਲੇ ਮੌਕੇ ਬਰਾੜ ਸੀਡਜ ਤੇ ਕਣਕ ਦੀਆਂ ਨਵੀਆਂ ਕਿਸਮਾਂ ਦੇ ਬੀਜ ਉਪਲਬਧ ਹੋਣਗੇ :ਬਰਾੜ

ਲੁਧਿਆਣਾ  (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਵਿੱਚ ਕਣਕ ਅਨਾਜ ਦੀ ਮੁੱਖ ਫਸਲ ਹੈ ਇਸ ਦੀ ਬਿਜਾਈ ਝੋਨੇ ਤੋਂ ਬਾਅਦ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਕਣਕ ਸਰਦੀ ਰੁੱਤ ਦੀ ਫਸਲ ਹੈ, ਸ਼ੁਰੂ ਵਿੱਚ ਕਣਕ ਨੂੰ ਠੰਡ ਦੀ ਲੋੜ ਹੁੰਦੀ ਹੈ। ਕਣਕ ਦੀ ਫਸਲ ਕਲਰ ਅਤੇ ਸੇਮ ਵਾਲੀਆਂ ਜ਼ਮੀਨਾਂ ਤੋਂ ਬਿਨਾਂ ਕਣਕ ਹਰ ਕਿਸਮ ਦੀ ਜ਼ਮੀਨ ਵਿੱਚ ਪੈਦਾ ਕੀਤੀ ਜਾ ਸਕਦੀ ਹੈ ਇਹ ਪ੍ਰਗਟਾਵਾ ਫਿਰੋਜ਼ਪੁਰ ਰੋਡ ਸਥਿਤ ਬਰਾੜ ਸੀਡਜ ਦੇ ਐਮ.ਡੀ. ਹਰਵਿੰਦਰ ਸਿੰਘ ਬਰਾੜ ਨੇ ਕੀਤਾ । ਉਹਨਾਂ ਦੱਸਿਆ ਕਿ ਇਸ ਸਾਲ ਲੁਧਿਆਣੇ ਦਾ ਕਿਸਾਨ ਮੇਲਾ 13 ਅਤੇ 14 ਸਤੰਬਰ ਨੂੰ ਲੱਗ ਰਿਹਾ ਹੈ ਇਸ ਮੌਕੇ ਕਣਕ ਦੀਆਂ ਨਵੀਆਂ ਕਿਸਮਾਂ ਲਿਆਂਦੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚੋਂ ਮੁੱਖ ਤੌਰ ਤੇ ਆਈ ਏ ਆਰ ਆਈ ਦਿੱਲੀ ਵੱਲੋਂ ਪਾਸ ਐਚ ਡੀ 3386 ਨਵੀਂ ਕਿਸਮ ਹੈ । ਇਹ ਕਿਸਮ  ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ । ਇਸ ਦਾ ਨਾੜ ਮੋਟਾ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ, ਇਸ ਕਿਸਮ ਦੇ ਦਾਣੇ ਚਮਕੀਲੇ ਅਤੇ ਮੋਟੇ ਹੁੰਦੇ ਹਨ। ਇਸ ਦਾ ਔਸਤਨ ਕੱਦ 100-105 ਸੈਂਟੀਮੀਟਰ ਤੱਕ ਹੁੰਦਾ ਹੈ । ਇਹ ਕਿਸਮ ਤਕਰੀਬਨ 140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੀ ਬਿਜਾਈ  ਪੰਜਾਬ, ਹਰਿਆਣਾ, ਹਿਮਾਚਲ, ਯੂ.ਪੀ ਆਦਿ ਰਾਜਾਂ ਵਿੱਚ ਬੀਜਣ ਦੀ ਸਿਫਾਰਸ਼ ਕੀਤੀ ਗਈ ਹੈ । ਇਸ ਕਿਸਮ ਦਾ ਝਾੜ ਆਈ ਏ ਆਰ ਆਈ ਮੁਤਾਬਕ ਘੱਟ ਤੋਂ ਘੱਟ 26 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ ਉਨ੍ਹਾਂ ਦੱਸਿਆ ਕਿ ਦੂਸਰੀ ਨਵੀਂ ਕਿਸਮ ਡੀਬੀਡਬਲਊ 327 ਹੈ ਇਹ ਕਿਸਮ ਆਈਆਈਡਬਲਊਬੀਆਰ ਕਰਨਾਲ ਵੱਲੋਂ ਪਾਸ ਹੈ । ਇਸ ਦੀ ਬਿਜਾਈ ਦਾ  ਸਮਾਂ 25 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਹੈ ਇਸ ਦਾ ਔਸਤਨ ਕਦ 100 ਸੈਂਟੀਮੀਟਰ ਤੱਕ ਹੁੰਦਾ ਇਹ ਕਿਸਮ 140 ਤੋਂ 145 ਦਿਨ ਵਿੱਚ ਪੱਕਦੀ ਹੈ ਇਸ ਕਿਸਮ ਦਾ ਫੂਟਾਰਾ ਬਹੁਤ ਜ਼ਿਆਦਾ ਹੁੰਦਾ ਹੈ । ਇਹ ਕਿਸਮ ਪੀਲੀ ਕੁੰਗੀ ਤੇ ਭੂਰੀ  ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ । ਇਸ ਕਿਸਮ ਦਾ ਝਾੜ ਹੁਣ ਤੱਕ ਆਈਆਂ ਕਿਸਮਾਂ ਨਾਲੋਂ ਵੱਧ ਨਿਕਲਿਆ ਹੈ। ਇਹ ਕਿਸਮ ਡਿਗਦੀ ਨਹੀਂ ਹੈ ਇਸ ਦੇ ਦਾਣੇ ਮੋਟੇ ਤੇ ਚਮਕਦਾਰ ਹੁੰਦੇ ਹਨ ਅਤੇ ਇਹ ਪੋਸਟੀਕ ਤੱਤਾਂ ਨਾਲ ਭਰਪੂਰ ਹੈ ਤੇ ਖਾਣ ਲਈ ਬਹੁਤ ਸਵਾਦੀ ਹੁੰਦੀ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀ ਲਾਹੇਵੰਦ ਕਿਸਮ ਪੀਏਯੂ ਲੁਧਿਆਣਾ ਵੱਲੋਂ ਪਾਸ ਨਵੀਂ ਕਿਸਮ ਪੀ ਬੀ ਡਬਲਿਊ 826 ਲਿਆਂਦੀ ਜਾ ਰਹੀ ਹੈ । ਇਸ ਦਾ  ਕੱਦ 100 ਸੈਂਟੀਮੀਟਰ ਤੱਕ ਹੁੰਦਾ ਹੈ ਇਹ ਕਿਸਮ ਤਕਰੀਬਨ 148 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ  ਇਸ ਕਿਸਮ ਦਾ ਝਾੜ ਘਟ ਤੋਂ ਘਟ 24 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ  ਇਹ ਕਿਸਮ ਗਰਮੀ ਦੇ ਤਾਪਮਾਨ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਇਹ ਕਿਸਮ ਭੂਰੀ ਤੇ ਪੀਲੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਨਾੜ ਮੋਟਾ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ ਇਸ ਕਿਸਮ ਦੇ ਦਾਣੇ ਚਮਕੀਲੇ ਅਤੇ ਮੋਟੇ ਹੁੰਦੇ ਹਨ ਇਹ ਕਿਸਮ ਅਗੇਤੀ ਅਤੇ ਪਿਛੇਤੀ ਕਿਸਮ ਹੈ ਇਸ ਦੀ ਬਿਜਾਈ 25 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਕੀਤੀ ਜਾ ਸਕਦੀ ਹੈ।
ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀਆਂ ਹੋਰ  ਕਿਸਮਾਂ ਡੀਬੀਡਬਲਊ 303 ,ਡੀਬੀਡਬਲਊ 222, ਡੀਬੀਡਬਲਊ 187, ਬੀ ਆਰ 36 ਐਚਡੀ 3086 ਵੀ ਕਿਸਮਾਂ ਵਧੇਰੇ ਲਾਹੇਵੰਦ ਹਨ ਉਹਨਾਂ ਦੱਸਿਆ ਕਿ ਚਾਰੇ ਦੀਆਂ ਕਿਸਮਾਂ ਦੀ ਬਿਜਾਈ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ ਜਿਨਾਂ ਵਿੱਚੋਂ ਬਰਸੀਮ ਬੀਐਲ 10 ਹਾੜੂ, ਬੀਐਲ 42, ਰਾਈ ਘਾਹ ਨੰਬਰ 1, ਮੱਖਣ ਘਾਹ, ਜਵਾਂ ਕੈਂਟ, ਸਰੋਂ ਹੋਰ ਕਿਸਮਾਂ ਛੋਲੇ ,ਮਸਰ ,ਤੋਰੀਆ ਅਲਸੀ, ਰਾਈਆ ,ਮਟਰ, ਗੋਭੀ ਸਰੋਂ ਦੀ ਬਿਜਾਈ ਕਰਕੇ ਕਿਸਾਨ ਭਰਾ ਵਧੇਰੇ ਮੁਨਾਫ਼ਾ ਲੈ ਸਕਦੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਵ:ਮਾਤਾ ਦਿਆਲ ਕੌਰ ਜੀ ਦੇ ਅਕਾਲ ਚਲਾਣਾ ਤੇ ਜਥੇਦਾਰ ਨਿਮਾਣਾ ਤੇ ਸਾਥੀਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
Next articleਬਿਜਲੀ ਮੁਲਾਜ਼ਮਾਂ ਦੀ 3 ਦਿਨਾਂ ਦੀ ਸਮੂਹਿਕ ਛੁੱਟੀ ਕਾਰਨ ਵਧਿਆ ਪਿੱਟ ਸਿਆਪਾ