ਭੋਗ ਅਤੇ ਅੰਤਿਮ ਅਰਦਾਸ 15 ਸਤੰਬਰ ਨੂੰ ਗੁ:ਬੇਗਮਪੁਰਾ ਪਿੰਡ ਨੱਤ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਪਰਮਜੀਤ ਸਿੰਘ ਨੱਤ ਦੇ ਮਾਤਾ ਦਿਆਲ ਕੌਰ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ,ਅੱਜ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਆਪਣੇ ਸਾਥੀ ਕੌਮੀ ਜਨਰਲ ਸਕੱਤਰ ਸਰਪੰਚ ਨਿਰਮਲ ਸਿੰਘ ਬੇਰਕਲਾਂ, ਕੌਮੀ ਮੀਤ ਪ੍ਰਧਾਨ ਬਲਦੇਵ ਸਿੰਘ ਸੰਧੂ, ਕੌਮੀ ਪ੍ਰਚਾਰ ਸਕੱਤਰ ਤਜਿੰਦਰ ਸਿੰਘ ਬਿੱਟਾ ਗਿੱਲ, ਕੌਮੀ ਪ੍ਰਚਾਰ ਸਕੱਤਰ ਜੁਝਾਰ ਸਿੰਘ, ਕੌਮੀ ਪ੍ਰਚਾਰ ਸਕੱਤਰ ਗੁਰਚਰਨ ਸਿੰਘ ਭੁੱਲਰ, ਜਸਵੰਤ ਸਿੰਘ ਜੱਸਾ, ਗਿਰਦੌਰ ਸਿੰਘ ਤੂਰ ਸਮੇਤ ਪਰਮਜੀਤ ਸਿੰਘ ਨੱਤ ਅਤੇ ਪਰਿਵਾਰ ਦੇ ਨਾਲ ਸਵ:ਮਾਤਾ ਦਿਆਲ ਕੌਰ ਜੀ ਨੂੰ ਯਾਦ ਕਰਦਿਆਂ ਉਹਨਾ ਦੇ ਗ੍ਰਹਿ ਵਿਖੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗੁਰੂ ਸਾਹਿਬ ਮਾਤਾ ਦਿਆਲ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਅਤੇ ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਸਮੇਂ ਪਰਮਜੀਤ ਸਿੰਘ ਨੱਤ ਨੇ ਦੱਸਿਆ ਕਿ ਸਵ: ਮਾਤਾ ਦਿਆਲ ਕੌਰ ਜੀ ਦੇ ਭੋਗ ਅਤੇ ਅੰਤਿਮ ਅਰਦਾਸ 15 ਸਤੰਬਰ 2024 ਸਮਾਂ 1 ਤੋਂ 1.30 ਵਜੇ ਗੁਰਦੁਆਰਾ ਬੇਗਮਪੁਰਾ ਸਾਹਿਬ ਪਿੰਡ ਨੱਤ ਵਿਖੇ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly