ਕਨੇਡਾ ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ ) – ਅਨੇਕਾਂ ਹੀ ਆਪਣੇ ਸੁਪਰਹਿੱਟ ਟਰੈਕਸ ਨਾਲ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਗਾਇਕ ਪੰਮਾ ਯੂ ਕੇ ਆਪਣੇ ਨਵੇਂ ਸਿੰਗਲ ਟ੍ਰੈਕ ਨਾਲ ਸਰੋਤਿਆਂ ਦੇ ਜਲਦ ਹੀ ਰੂਬਰੂ ਹੋਵੇਗਾ। ਪੇਸਕਾਰ ਜਤਿੰਦਰ ਜੱਜ ਤੇ ਪੰਮ ਰਿਕਾਰਡਸ ਵਲੋਂ ਰਿਲੀਜ਼ ਕੀਤੇ ਜਾ ਰਹੇ ਇਸ ਟ੍ਰੈਕ ਦੀ ਜਾਣਕਾਰੀ ਦਿੰਦਿਆਂ ਜਤਿੰਦਰ ਜੱਜ ਨੇ ਦੱਸਿਆ ਕਿ ਇਸ ਸਿਗਲ ਟ੍ਰੈਕ ਦਾ ਮਿਊਜ਼ਿਕ ਕੇ ਬੀ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਲਿਖਿਆ ਹੈ ਸਿੱਧੂ ਸਿੱਧਵਾਂ ਵਾਲਾ ਨੇ। ਇਸ ਸਿੰਗਲ ਟ੍ਰੈਕ ਦਾ ਵੀਡੀਓ ਇੰਗਲੈਂਡ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ। ਇਹ ਟ੍ਰੈਕ ਯੂ ਟਿਊਬ ਦੇ ਨਾਲ ਨਾਲ ਪੰਜਾਬੀ ਚੈਨਲਾਂ ਤੇ ਚਲਾਇਆ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly