ਸੂਫ਼ੀ ਸ਼ਾਇਰ ਸੁਖਜੀਤ ਝਾਂਸ ਨੂੰ ‘ਵਿਰਸੇ ਦਾ ਵਾਰਸ’ ਪੁਰਸਕਾਰ ਮਿਲਣ ਦੇ ਐਲਾਨ ਤੇ ਕਲਾਕਾਰ ਵਰਗ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਕਨੇਡਾ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਦੁਆਬੇ ਦੇ ਪ੍ਰਸਿੱਧ ਸੂਫ਼ੀ ਸ਼ਾਇਰ ਉੱਘੇ ਗੀਤਕਾਰ ਸੁਖਜੀਤ ਝਾਸਾਂ ਵਾਲਾ ਅੱਜ ਆਪਣੀ ਕਲਮ ਦੇ ਜ਼ਰੀਏ ਕਿਸੇ ਵੀ ਵਿਸ਼ੇਸ਼ ਜਾਣ ਪਹਿਚਾਣ ਦੇ ਮੁਹਤਾਜ ਨਹੀਂ । ਉਹਨਾਂ ਦੀ ਲਿਖਣ ਕਲਾ ਵਿੱਚ ਸੁਹਜ, ਦਿ੍ੜਤਾ, ਦੂਰਅੰਦੇਸ਼ਤਾ, ਸ਼ਬਦਾਵਲੀ, ਸ਼ਾਇਰੋ ਸ਼ਾਇਰੀ ਦੇ ਰੰਗ ਗੀਤਾਂ ਵਿੱਚ ਇਸ ਤਰ੍ਹਾਂ ਗੁੰਦੇ ਹੁੰਦੇ ਹਨ ਕਿ ਹਰ ਕੋਈ ਸਰੋਤਾ ਉਹਨਾਂ ਦੇ ਗੀਤ ਸੁਣਕੇ ਅਸ਼ ਅਸ਼ ਕਰ ਉੱਠਦਾ ਹੈ । ਉਹਨਾਂ ਨੂੰ ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮ ਚੁਰਾਸੀ ਦੇ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਵਿੱਚ ਵਿਸ਼ਵ ਸੱਭਿਆਚਾਰਕ ਸੱਥ ਵਲੋਂ ਵਿਸ਼ੇਸ਼ ਤੌਰ ਤੇ “ਵਿਰਸੇ ਦਾ ਵਾਰਸ” ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ, ਜਿਸ ਨਾਲ ਕਲਾਕਾਰ ਵਰਗ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਐਲਾਨ ਤੋਂ ਬਾਅਦ ਸਮੁੱਚੇ ਕਲਾਕਾਰ ਭਾਈਚਾਰੇ ਨੇ ਸੂਫ਼ੀ ਸ਼ਾਇਰ ਸੁਖਜੀਤ ਝਾਂਸਾਂ ਵਾਲੇ ਨੂੰ ਦਿਲੀਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ ਅਤੇ ਕਿਹਾ ਹੈ ਕਿ ਸੱਚਮੁੱਚ ਹੀ ਸੁਖਜੀਤ ਝਾਂਸਾਂ ਵਾਲਾ ਵਿਰਸੇ ਦੇ ਵਾਰਸ ਗੀਤਕਾਰ ਹਨ । ਜਿਨ੍ਹਾਂ ਨੇ ਆਪਣੇ ਗੀਤਾਂ ਵਿੱਚ ਹਮੇਸ਼ਾ ਸੰਜੀਦਗੀ ਨਾਲ ਆਪਣਾ ਫਰਜ਼ ਅਦਾ ਕਰਦਿਆਂ ਸੱਭਿਆਚਾਰ ਦੀ ਹਰ ਵੰਨਗੀ ਨੂੰ ਰਚਿਆ ਹੈ । ਸੂਫ਼ੀ ਸ਼ਾਇਰੀ ਵਿੱਚ ਉਹਨਾਂ ਦਾ ਕੋਈ ਜਵਾਬ ਨਹੀਂ ਹੈ। ਉਨਾਂ ਦੇ ਹਰ ਅਲਫਾਜ਼ ਵਿੱਚ ਉਹਨਾਂ ਦੇ ਉਸਤਾਦ ਜਨਾਬ ਚਰਨ ਸਿੰਘ ਸਫਰੀ ਜੀ ਦੀ ਕਲਮ ਦਾ ਰੰਗ ਝਲਕਦਾ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਸ਼ਾਮ ਚੁਰਾਸੀ ਦੇ ਅੰਤਰਰਾਸ਼ਟਰੀ ਮੇਲੇ ਵਿੱਚ ਉਸਤਾਦ ਕਲਮ ਸੰਸਾਰ ਪ੍ਰਸਿੱਧ ਗੀਤਕਾਰ ਜਨਾਬ ਚਰਨ ਸਿੰਘ ਸਫ਼ਰੀ ਸਾਹਿਬ ਜੀ ਦੇ ਨਾਮ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਸ ਸ਼ੁਭ ਪੁਰਸ਼ਾਰਥ ਲਈ ਉਹਨਾਂ ਨੂੰ ਲੋਕ ਗਾਇਕ ਸੁਰਿੰਦਰ ਲਾਡੀ, ਰਿੱਕ ਨੂਰ, ਤਾਜ ਨਗੀਨਾ, ਕੁਲਵਿੰਦਰ ਕਿੰਦਾ, ਕੁਲਦੀਪ ਚੁੰਬਰ, ਸੁਰਿੰਦਰਜੀਤ ਮਕਸੂਦਪੁਰੀ, ਗੁਰਪ੍ਰੀਤ, ਦਿਨੇਸ਼ ਸ਼ਾਮ ਚੁਰਾਸੀ , ਸਤੀਸ਼ ਜੌੜਾ , ਬਲਦੇਵ ਰਾਹੀ, ਉਪਿੰਦਰ ਮਠਾਰੂ, ਲਾਡੀ ਸੂਸ, ਬਲਜਿੰਦਰ ਰਿੰਪੀ, ਐਸ ਰਿਸ਼ੀ, ਸੁਰਿੰਦਰ ਰੰਗਾ, ਗੋਪਾਲ ਲੋਹੀਆ, ਬਿੱਲ ਬਸਰਾ ਵੈਨਕੂਵਰ, ਬਿੱਟੂ ਭਰੋਮਜਾਰਾ, ਅਮਰਜੀਤ ਮੇਘੋਵਾਲੀਆ, ਹੈਰੀ ਬੱਲ, ਵਿੱਕੀ ਮੋਰਾਂਵਾਲੀਆਂ ਦਵਿੰਦਰ ਰੂਹੀ,  ਗੁਰਵਿੰਦਰ ਨਾਗਰਾ ਸਮੇਤ ਕਈ ਹੋਰਾਂ ਨੇ ਮੁਬਾਰਕਾਂ ਦਿੱਤੀਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੇਬ ਵੇਚਣ ਵਾਲਾ
Next articleਪੰਮਾ ਯੂ ਕੇ ਨਵੇਂ ਟ੍ਰੈਕ ਨਾਲ ਜਲਦ ਹੋਵੇਗਾ ਰੂਬਰੂ – ਜਤਿੰਦਰ ਜੱਜ