ਸਹਿਜ ਜ਼ਿੰਦਗੀ ਜੀਓ

ਅਮਰਜੀਤ ਸਿੰਘ ਤੂਰ 
(ਸਮਾਜ ਵੀਕਲੀ)
ਸਹਿਜ ਜੀਵਨ ਜੀਓ, ਚੂਹਾ-ਦੌੜ ਦਾ ਜ਼ਹਿਰ ਨਾ ਪੀਓ,
ਸਿਆਣਿਆਂ ਦੀ ਗੱਲ ਵੱਲ ਧਿਆਨ ਧਰੋ, ਆਨੰਦ ਨਾਲ ਜੀਓ।
ਖਾਹਿਸ਼ਾਂ ਤੇ ਕਾਬੂ ਪਾਓ, ਲੋੜਾਂ ਜੋਗਾ ਧਨ ਬਚਾਓ,
ਇਕੱਠਾ ਕਰ ਕਰ ਪੰਡਾਂ ਨਾ ਬੰਨੋ, ਕਿਤੇ ਪਾਗਲ ਹੋ ਜਾਓਂ।
ਕੁਦਰਤ ਦੇ ਲੜ ਲੱਗ ਕੇ ਜੀਵਨ ਸਫਲਾ ਕਰੋ,
ਬਹੁਤਾ ਖਾਣਾ, ਬਹੁਤਾ ਪੀਣਾ, ਪੇਟ ਅਫਾਰੇ ਨਾਲ ਨਾ ਮਰੋ।
ਸੰਤੁਸ਼ਟੀ ਦੀ ਅਵਸਥਾ ਮਨ ਨੂੰ ਕਾਬੂ ਕਰਨ ਨਾਲ ਮਿਲੇ,
ਸਰੀਰਕ ਤੇ ਮਾਨਸਿਕ ਸੰਤੁਲਨ ਨਾਲ, ਮੁੱਕਦੇ ਸਾਰੇ ਗਿਲੇ।
 ਖੁਸ਼ੀ ਦੇ ਨਾਲ ਗਮੀ,ਸੁੱਖ ਦੇ ਨਾਲ ਦੁੱਖ,ਰਾਤਾਂ ਦੇ ਨਾਲ ਦਿਨ ਜੁੜੇ ਨੇ,
ਸਭਨਾਂ ਤੋਂ ਉੱਪਰ ਸਬਰ, ਸੰਤੋਖ, ਸੰਜਮ, ਵਿਸਮਾਦ ਜੁੜੇ ਨੇ।
ਪੱਛਮੀ ਦੇਸ਼ਾਂ ਵਾਲੀ ਉਲਾਰ ਪ੍ਰਵਿਰਤੀ, ਭੈਅ, ਚਿੰਤਾ ਪੈਦਾ ਹੈ ਕਰਦੀ।
ਉਪਭੋਗਤਾ ਖਾਹਿਸ਼ਾਂ ਦੀ ਜੜ੍ਹ, ਕੁਦਰਤ ਦੇ ਵਿਰੁੱਧ ਵਿਚਰਦੀ।
ਹੀਣ ਭਾਵਨਾ ਤਹਿਤ ਕੁਝ ਲੋਕੀਂ,ਦੇਖਾ-ਦੇਖੀ ਦੂਸਰੇ ਦੇਸ਼ਾਂ ਨੂੰ ਭੱਜਦੇ,
ਜਿਹੜਾ ਪੱਲੇ ਹੁੰਦਾ, ਉਹ ਵੀ ਰਾਹਾਂ ਵਿੱਚ ਗੰਵਾ ਛੱਡਦੇ।
ਵਿਦੇਸ਼ਾਂ ਵਿੱਚ ਜਾਣਾ ਹੈ, ਕਾਨੂੰਨੀ ਢੰਗ ਤਰੀਕੇ ਨਾਲ ਜਾਓ ਗਿਆਨ ਵਾਸਤੇ,
ਸੇਵਾ ਕਰੋ ਮਨੁੱਖਤਾ ਦੀ, ਚੰਗੇ ਭਵਿੱਖ ਦੀ ਆਸ ਤੇ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਹਾਲ ਆਬਾਦ #639/40ਏ ਚੰਡੀਗੜ੍ਹ 
Previous articleਆਨਲਾਈਨ ਵਪਾਰ ਘੁਟਾਲੇ ‘ਚ ਇਸ ਅਦਾਕਾਰਾ ਤੇ ਕੋਰੀਓਗ੍ਰਾਫਰ ‘ਤੇ ਸ਼ਿਕੰਜਾ, ਲੁੱਕਆਊਟ ਨੋਟਿਸ ਜਾਰੀ
Next articleਸਿਸਕਦਾ ਸ਼ਾਇਰ