HOME ਸ਼ਾਨਦਾਰ ਰਿਹਾ ਕੰਨਿਆ ਸਕੂਲ ਰੋਪੜ ਵਿਖੇ ਹੋਇਆ ਓਰੀਐਨਟੇਸ਼ਨ ਪ੍ਰੋਗਰਾਮ 

ਸ਼ਾਨਦਾਰ ਰਿਹਾ ਕੰਨਿਆ ਸਕੂਲ ਰੋਪੜ ਵਿਖੇ ਹੋਇਆ ਓਰੀਐਨਟੇਸ਼ਨ ਪ੍ਰੋਗਰਾਮ 

1
ਰੋਪੜ,   (ਸਮਾਜ ਵੀਕਲੀ)   (ਗੁਰਬਿੰਦਰ ਸਿੰਘ ਰੋਮੀ):  ਸ.ਸ.ਸ.ਸ. ਸਕੂਲ (ਕੰਨਿਆ), ਰੋਪੜ ਵਿਖੇ ਹੁਨਰ ਸਿੱਖਿਆ ਸਕੂਲ ਪ੍ਰੋਗਰਾਮ ਤਹਿਤ ਦੋ ਨਵੇਂ ਟਰੇਡਾਂ ਸਬੰਧੀ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ਼ ਓਰੀਐਂਟੇਸ਼ਨ ਪ੍ਰੋਗਰਾਮ ਸ਼ਾਨਦਾਰ ਰਿਹਾ। ਜਿੱਥੇ ਸਤਪਾਲ ਸ਼ਰਮਾ ਨੇ ਮੁੱਖ ਮਹਿਮਾਨ ਅਤੇ ਵਿਭਾਗ ਵੱਲੋਂ ਮੈਡਮ ਨੇਹਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਆਪਣੇ ਰੁਜ਼ਗਾਰ ਸਬੰਧੀ ਹੁਨਰਮੰਦ ਬਣਾਉਣ ਲਈ ਪੰਜਾਬ ਦੇ 40 ਸਰਕਾਰੀ ਸਕੂਲਾਂ ਵਿੱਚ ਇਸ ਪ੍ਰੋਗਰਾਮ ਅਧੀਨ ਵੱਖ-ਵੱਖ ਤਰ੍ਹਾਂ ਦੇ ਟਰੇਡ ਸ਼ੁਰੂ ਕੀਤੇ ਗਏ ਹਨ। ਜਿਸ ਤਹਿਤ ਕੰਨਿਆ ਸਕੂਲ ਨੂੰ ਦੋ ਟਰੇਡ ਡਿਜੀਟਲ ਡਿਜ਼ਾਈਨ/ਡਿਵੈੱਲਪਮੈਂਟ ਅਤੇ ਬਿਊਟੀ ਐਂਡ ਵੈਲਨੈੱਸ ਅਲਾਟ ਕੀਤੇ ਗਏ। ਜਿੰਨ੍ਹਾ ਸਬੰਧੀ ਜਵਤਿੰਦਰ ਕੌਰ ਇੰਚਾਰਜ ਗਾਈਡੈਂਸ ਐਂਡ ਕਾਉਂਸਲਿੰਗ ਵੱਲੋਂ ਪੜ੍ਹਾਈ ਤੋਂ ਬਾਅਦ ਰੁਜ਼ਗਾਰ ਸਬੰਧੀ ਖੇਤਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹਨਾਂ ਟ੍ਰੇਡਸ ਦਾ ਫਾਇਦਾ ਚੁੱਕ ਕੇ ਵਿਦਿਆਰਥੀ ਬਹੁਤ ਘੱਟ ਖਰਚੇ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ। ਇਸ ਦੌਰਾਨ ਵੋਕੇਸ਼ਨਲ ਸਟਾਫ਼  ਹਰਪਾਲ ਸਿੰਘ, ਮਾਇਆ ਦੇਵੀ ਅਤੇ ਰਿੰਪੀ ਰਾਣੀ ਨੇ ਕਿੱਤਾ-ਮੁਖੀ ਸਿੱਖਿਆ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਉਪਰੰਤ ਪ੍ਰਿੰਸੀਪਲ ਵੱਲੋਂ ਉਚੇਚੇ ਸੱਦੇ ‘ਤੇ ਪਹੁੰਚੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹਾਂ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਕੌਰ ਵਾਈਸ-ਪ੍ਰਿੰਸੀਪਲ, ਕਰਮਜੀਤ ਕੌਰ, ਪਰਮਜੀਤ ਕੌਰ, ਜਸਪ੍ਰੀਤ ਕੌਰ, ਬਲਵਿੰਦਰ ਕੌਰ, ਸੁਨੇਹਦੀਪ ਕੌਰ, ਰਜਿਤ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Previous articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਫਿਰੋਜ਼ਪੁਰ ਜੋਨ ਦੇ ਸਕੱਤਰ ਅਵਤਾਰ ਸਿੰਘ ਸਾਬੂਆਣਾ ਨੂੰ ਸਦਮਾ 
Next articleਪਾਕਿ ਮੰਤਰੀ ਦੇ ‘ਗੰਦੇ ਕੰਮ’ ਵਾਲੇ ਬਿਆਨ ‘ਤੇ ਅਮਰੀਕਾ ਨੇ ਕਿਹਾ, ‘ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ… ਪੂਰੀ ਦੁਨੀਆ ਸਾਨੂੰ ਦੇਖ ਰਹੀ ਹੈ’