ਸੁਵਾਮੀ ਰਾਮੇਸ਼ਵਰਾ ਨੰਦ ਜੀ ਮਹਾਰਾਜ ਵੱਲੋਂ ਗੁਰਦੇਵ ਸਿੰਘ ਦਾ ਸਨਮਾਨ

ਲੁਧਿਆਣਾ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾਂ ਦੇਣ ਬਦਲੇ ਪੁਲਿਸ ਕਮਿਸ਼ਨਰ ਰੇਟ ਲੁਧਿਆਣਾ ਦੇ ਹੈੱਡ ਕਲਰਕ ਸਮਾਜ ਸੇਵੀ ਗੁਰਦੇਵ ਸਿੰਘ ਨੂੰ (ਪੁਲਿਸ ਮੈਡਲ ਆਫ਼ ਮੈਰੀਟੋਰੀਅਸ ਸਰਵਿਸ) ਐਵਾਰਡ ਨਾਲ ਰਾਸ਼ਟਰਪਤੀ ਵੱਲੋਂ ਸਨਮਾਨ ਮਿਲਣ ਤੋਂ ਬਾਅਦ ਪੰਜਾਬ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਗੁਰਦੇਵ ਸਿੰਘ ਦਾ ਲਗਾਤਾਰ ਸਨਮਾਨ ਕੀਤਾ ਜਾ ਰਿਹਾ। ਅੱਜ ਸੁਆਮੀ ਰਾਮੇਸ਼ਵਰਾ ਨੰਦ ਜੀ ਮਹਾਰਾਜ ਤਪੋਬਨ ਕੁਟੀਆ ਪਿੰਡ ਰਣੀਆ ਵੱਲੋਂ ਗੁਰਦੇਵ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੁਵਾਮੀ ਰਾਮੇਸ਼ਵਰਾ ਨੰਦ ਜੀ ਮਹਾਰਾਜ ਨੇ ਸਮਾਜ ਸੇਵੀ ਗੁਰਦੇਵ ਸਿੰਘ ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਉਚੇਰੀ ਸਿੱਖਿਆ ਹਾਸਲ ਕਰਨ ਲਈ ਚਲਾਏ ਜਾ ਰਹੇ ਫਰੀ ਕੋਚਿੰਗ ਸੈਂਟਰ ਦੀ ਵੀ ਸ਼ਲਾਂਘਾ ਕੀਤੀ ਅਤੇ ਇਸ ਮੌਕੇ ਸੁਵਾਮੀ ਜੀ ਨੇ ਕੋਚਿੰਗ ਸੈਂਟਰ ਨੂੰ ਦਾਨ ਵਜੋਂ ਰਾਸ਼ੀ ਵੀ ਭੇਂਟ ਕੀਤੀ। ਇਸ ਮੌਕੇ ਕਰਮਜੀਤ ਸਿੰਘ ਬਲਵਿੰਦਰ ਸਿੰਘ ਐਸ ਡੀ ਓ, ਜਤਿੰਦਰ ਸਿੰਘ, ਰਜੇਸ਼ ਕੁਮਾਰ, ਬਿੰਦਰ ਰਣੀਆ, ਗੁਰਮੀਤ ਸਿੰਘ, ਉੱਤਮ ਸਿੰਘ, ਗੋਬਿੰਦ ਸਿੰਘ, ਰਵਿੰਦਰਾ ਨੰਦ, ਸੈਕਟਰੀ ਜਸਵੀਰ ਸਿੰਘ, ਪ੍ਰਧਾਨ ਕਰਤਾਰ ਸਿੰਘ ਸਗੋਵਾਲ, ਹਰਦੇਵ ਸਿੰਘ ਬੋਪਾਰਾਏ ਕੌਮੀ ਪ੍ਰਧਾਨ ਡਾਕਟਰ ਭੀਮ ਰਾਓ ਅੰਬੇਡਕਰ ਇੰਟਰਨੈਸ਼ਨਲ ਸੰਗਠਨ, ਕੁਲਦੀਪ ਸਿੰਘ, ਚੰਦ ਸਿੰਘ ਰਣੀਆ, ਅਵਤਾਰ ਸਿੰਘ ਮਿੰਟੂ, ਹਰਮਨ ਸਿੰਘ ਰਣੀਆ, ਕਰਮ ਸਿੰਘ, ਅਰਸ਼ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਕਬੱਡੀ ਕੱਪ—2024’: ਡੀ. ਏ. ਵੀ. ਸਰੀ ਦੀ ਟੀਮ ਨੇ ਮਾਰੀ ਬਾਜੀ
Next article4 ਸਾਲ ਬੀਤ ਜਾਣ ਦੇ ਬਾਵਜੂਦ ਵੀ ਪਟਿਆੜੀਆਂ ਵਾਸੀ ਮਨਰੇਗਾ ਨੂੰ ਨਹੀਂ ਮਿਲੀ ਕੈਟਲ ਸ਼ੈਡ ਦੇ ਮਟੀਰੀਅਲ ਦੀ ਪੇਮੈਂਟ