ਰਣਨੀਤੀ !

ਰੋਮੀ ਘੜਾਮਾਂ

(ਸਮਾਜ ਵੀਕਲੀ) 

ਬਹੁਤ ਜਰੂਰੀ ਸੱਜਣਾਂ ਉਦੋਂ ਹੋ ਜਾਂਦਾ ਟਕਰਾਅ।
ਜਦ ਕਿਧਰੇ ਵੀ ਗੱਲ ਅਸੂਲਾਂ, ਅਣਖ ‘ਤੇ ਜਾਵੇ ਆ।

ਨੀਤੀ ਤੇ ਨੀਅਤ ਅਪਣਾ ਕੇ ਰੱਖੀਂ ਬਾਦਸ਼੍ਹੇ ਵਰਗੀ,
ਦੁੱਕੀਆਂ, ਤਿੱਕੀਆਂ ਵੇਖ ਇਕੱਠੀਆਂ ਜਾਵੀਂ ਨਾ ਘਬਰਾਅ।

ਗਰਮ ਜਿਹੇ ਪਾਈਪ ਵਿੱਚ ਪਾ ਕੇ ਕਰਨੀ ਪੈਂਦੀ ਸਿੱਧੀ,
‘ਪੂਛ ਕੁੱਤੇ ਦੀ’ ਨਾਲ਼ ਪੈ ਜਵੇ ਜਦੋਂ ਕਿਤੇ ਵੀ ਵਾਹ।

ਵਿੱਚ ਕੁੰਡੀ ਦੇ ਮਾਰ ਲਪੇਟਾ ਕਰ ਦੇਵੀਂ ਅੱਧ-ਮਰਿਆ,
ਨਾਲ਼ ਖਵਾਜੇ ਦੇ ਜਿਹੜਾ ਵੀ ਡੱਡੂ ਬਣੇ ਗਵਾਹ।

ਇੱਕੋ ਵਾਰੀ ਜੰਮਣਾ ਰੋਮੀਆਂ, ਮਰਨਾ ਵੀ ਇੱਕ ਵਾਰੀ,
ਹੋਰ ਕਿਸੇ ਗੱਲ ਦੀ ਫਿਰ ਪਿੰਡ ਘੜਾਮੇਂ ਕੀ ਪਰਵਾਹ ?

ਰੋਮੀ ਘੜਾਮਾਂ।
(ਵਟਸਪ ਨੰ.) 9855281105
    

Previous article“ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ( ਕਾਵਿ ਮਿਲਣੀ ) ਵੈਬੀਨਾਰ ਯਾਦਗਾਰੀ ਹੋ ਨਿਬੜਿਆ “
Next article‘ਕਬੱਡੀ ਕੱਪ—2024’: ਡੀ. ਏ. ਵੀ. ਸਰੀ ਦੀ ਟੀਮ ਨੇ ਮਾਰੀ ਬਾਜੀ