ਡੇਰਾਬਸੀ, (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) ਪੰਜਾਬ ਕੇਸਰੀ ਗਰੁੱਪ ਦੇ ਬਾਨੀ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ 43ਵੀਂ ਬਰਸੀ ਮੌਕੇ ਡੇਰਾਬਸੀ ਵਿਖੇ ਪਹਿਲੀ ਵਾਰ ਖੂਨਦਾਨ ਕੈਂਪ ਲਗਾਇਆ ਗਿਆ। ਪ੍ਰੈੱਸ ਕਲੱਬ ਸਬ ਡਵੀਜ਼ਨ ਡੇਰਾਬਸੀ (ਰਜਿ. 2589), ਸੈਣੀ ਯੂਥ ਫੈਡਰੇਸ਼ਨ ਡੇਰਾਬਸੀ ਅਤੇ ਸੈਦਪੁਰਾ ਜਾਗ੍ਰਿਤੀ ਯੂਥ ਕਲੱਬ ਦੇ ਸਹਿਯੋਗ ਨਾਲ ਡੇਰਾਬਸੀ ਦੀ ਸੈਣੀ ਧਰਮਸ਼ਾਲਾ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਜੀ.ਐਮ.ਸੀ.ਐਚ ਚੰਡੀਗੜ੍ਹ ਸੈਕਟਰ 32 ਤੋਂ ਡਾ ਰਵਨੀਤ ਕੌਰ ਦੀ ਅਗਵਾਈ ਹੇਠ ਮੈਡੀਕਲ ਟੀਮ ਨੇ 101 ਯੂਨਿਟ ਖੂਨ ਇਕੱਤਰ ਕੀਤਾ। ਕੈਂਪ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਇਸ ਮੌਕੇ ਵਿਧਾਇਕ ਰੰਧਾਵਾ ਨੇ ਖੂਨਦਾਨ ਨੂੰ ਮਹਾਨ ਦਾਨ ਦੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਖੂਨ ਦਾ ਕੋਈ ਧਰਮ ਨਹੀਂ ਹੁੰਦਾ। ਭਾਵੇਂ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ, ਉਸੇ ਤਰ੍ਹਾਂ ਸਮਾਜਿਕ ਅਤੇ ਧਾਰਮਿਕ ਸਦਭਾਵਨਾ ਨੂੰ ਕਾਇਮ ਰੱਖਣ ਲਈ ਮਹਾਦਾਨ ਵਰਗੀ ਸੇਵਾ ਅਪਣਾਉਣੀ ਚਾਹੀਦੀ ਹੈ।
ਅਮਰ ਸ਼ਹੀਦ ਲਾਲਾ ਜਗਤ ਨਰਾਇਣ ਬਾਰੇ ਰੰਧਾਵਾ ਨੇ ਕਿਹਾ ਕਿ ਲਾਲਾ ਜੀ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਵਿੱਚ ਕਾਲੇ ਦਿਨਾਂ ਦਾ ਹਨੇਰਾ ਹੋਰ ਡੂੰਘਾ ਹੋ ਗਿਆ ਸੀ । ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਸਮੂਹ ਦੀਆਂ ਕੁਰਬਾਨੀਆਂ ਨੂੰ ਪੰਜਾਬ ਸਮੇਤ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ ।
ਐਸ.ਡੀ.ਐਮ. ਹਿਮਾਂਸ਼ੂ ਗੁਪਤਾ ਅਤੇ ਏ.ਐਸ.ਪੀ ਜਯੰਤ ਪੁਰੀ ਨੇ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੀ ਅਜਿਹੇ ਸਮਾਜ ਸੇਵੀ ਕੰਮਾਂ ਵਿੱਚ ਮਦਦ ਕਰੇਗਾ । ਇਸ ਮੌਕੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਐਸ.ਐਮ.ਓ. ਡਾ.ਧਰਮਿੰਦਰ ਸਿੰਘ, ਐਸ.ਐਚ.ਓ ਮਨਦੀਪ ਸਿੰਘ, ਨਗਰ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ, ਸਰਪੰਚ ਯੂਨੀਅਨ ਪ੍ਰਧਾਨ ਬਲਿਹਾਰ ਬੱਲੀ, ਗੁਲਬਾਗ ਸਿੰਘ ਨੰਬਰਦਾਰ, ਪਰਮਜੀਤ ਸਿੰਘ ਜਨਰਲ ਮੈਨੇਜਰ ਪੀਸੀਸੀਪੀਐਲ, ਲਾਇਨਜ਼ ਕਲੱਬ ਦੇ ਜਨਰਲ ਸਕੱਤਰ ਸਨੰਤ ਭਾਰਦਵਾਜ, ਪਰਮਜੀਤ ਰੰਮੀ ਸੈਣੀ, ਪ੍ਰੈੱਸ ਕਲੱਬ ਸਬ ਡਵੀਜ਼ਨ ਦੇ ਪ੍ਰਧਾਨ ਮਨੋਜ ਰਾਜਪੂਤ, ਚੇਅਰਮੈਨ ਰਣਵੀਰ ਸੈਣੀ, ਜਾਗ੍ਰਿਤੀ ਯੂਥ ਕਲੱਬ ਦੇ ਪ੍ਰਧਾਨ ਧਰਮਵੀਰ ਅਤੇ ਗੁਰਪ੍ਰੀਤ ਸਿੰਘ, ਸੈਣੀ ਯੂਥ ਫੈਡਰੇਸ਼ਨ ਦੇ ਪੰਜਾਬ ਚੇਅਰਮੈਨ ਇਕਬਾਲ ਸੈਣੀ, ਹਲਕਾ ਪ੍ਰਧਾਨ ਸਤੀਸ਼ ਸੈਣੀ, ਚੇਅਰਮੈਨ ਸੁਖਵਿੰਦਰ ਸੈਣੀ, ਨੈਕਟਰ ਤੋਂ ਏ.ਜੀ.ਐਮ. ਮੁਨੀਸ਼ ਅਤੇ ਮੈਨੇਜਰ ਮਨਜੀਤ ਸਿੰਘ, ਇੰਡੋਸਵਿਫਟ ਤੋਂ ਅਤੁਲ ਚੌਬੇ, ਪ੍ਰੈੱਸ ਕਲੱਬ ਪ੍ਰਧਾਨ ਮੇਜਰ ਅਲੀ, ਮਨਿੰਦਰ ਸੈਣੀ ਮਨੋਲੀ, ਬਸੰਤ ਸਿੰਘ ਸਾਬਕਾ ਸਰਪੰਚ ਈਸਾਪੁਰ , ਭੁਪਿੰਦਰ ਸਿੰਘ ਸੈਦਪੁਰਾ, ਦਵਿੰਦਰ ਸਿੰਘ ਨੰਬਰਦਾਰ ਸੈਦਪੁਰ, ਰਵੀ ਭਾਂਖਰਪੁਰ, ਗੁਰਜੀਤ ਭਾਂਖਰਪੁਰ, ਸਾਬਕਾ ਕੌਂਸਲਰ ਚਮਨ ਸੈਣੀ, ਹਰਦੀਪ ਸਰਪੰਚ ਫਤਿਹਪੁਰ, ਕਮਲਜੀਤ ਢੀਂਡਸਾ, ਚੰਦਰਪਾਲ ਅਤਰੀ, ਸੁਰਜੀਤ ਕੁਹਾੜ, ਵਿਦਿਆ ਸਾਗਰ ਸਮੇਤ ਸਮੂਹ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ। . ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਖੂਨਦਾਨ ਕਰਨ ਵਾਲਿਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly