ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪਾਣੀ ਦੀ ਨਿਕਾਸੀ, ਬੰਦ ਲਾਈਟਾਂ ਨੂੰ ਲੈ ਕੇ ਟੋਲ ਪਲਾਜ਼ਾ ਤੇ ਵਿਸ਼ਾਲ ਧਰਨਾ ਲਾਇਆ

ਅੰਮ੍ਰਿਤਸਰ (ਸਮਾਜ ਵੀਕਲੀ)  (ਚੰਦੀ)-ਅੰਮ੍ਰਿਤਸਰ ਰੋਡ ਤੇ ਪਿੰਡ ਕੜਾਹੇ ਵਾਲਾਂ ਬਲਾਕ ਮੱਖੂ ਕੋਲ ਲੱਗੇ ਟੋਲ ਪਲਾਜ਼ਾ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ  ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਮੁੱਖ ਮੰਗਾਂ ਰੋਡ ਦੇ ਉੱਪਰ ਪਾਣੀ ਦੀ ਨਿਕਾਸੀ ਬੰਦ ਕਰ ਦਿੱਤੀ ਗਈ ਹੈ ਪਿੰਡ ਪੀਰ ਮੁਹੰਮਦ ਅਤੇ ਪਿੰਡ ਰਸੂਲਪੁਰ ਰੇਲਵੇ ਰੋਡਵਾਲੀ ਸਾਈਡ ਤੋਂ ਸੜਕਾਂ ਦੇ ਨਾਲ ਲੱਗੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਨਾ ਤਾਂ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਲਾਈਟਾਂ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਨੇਕਾਂ ਵਾਰ ਟੋਲ ਪਲਾਜਾ ਮੈਨੇਜਮੈਂਟ ਕਮੇਟੀ ਨੂੰ ਮੰਗ ਪੱਤਰ ਵੀ ਦਿੱਤੇ ਗਏ ਧਿਆਨ ਵਿੱਚ ਵੀ ਲਿਆਂਦਾ ਗਿਆ ਪਰ ਮੈਨੇਜਮੈਂਟ ਕਮੇਟੀ ਨੇ ਇਸ ਪਾਸੇ ਉੱਕਾ ਵੀ ਧਿਆਨ ਨਹੀਂ ਦਿੱਤਾ ਜਿਸ ਤੋਂ ਖਫਾ ਹੋ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਗਟ ਸਿੰਘ ਲਹਿਰਾਂ ਕੋਰ ਕਮੇਟੀ ਮੈਂਬਰ ਪੰਜਾਬ ਦੀ ਅਗਵਾਈ ਹੇਠ ਟੋਲ ਪਲਾਜ਼ਾ ਤੇ ਧਰਨਾ ਲਗਾ ਕੇ ਪਬਲਿਕ ਨੂੰ ਟੋਲ ਫ੍ਰੀ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨਾਲ ਬਾਪੂ ਗੁਰਚਰਨ ਸਿੰਘ ਪੀਰ ਮੁਹੰਮਦ ਵਰਕਿੰਗ ਕਮੇਟੀ ਮੈਂਬਰ ਪੰਜਾਬ, ਸੁਬੇਗ ਸਿੰਘ ਪ੍ਰੈਸ ਸਕੱਤਰ ਪੰਜਾਬ, ਨਿਸ਼ਾਨ ਸਿੰਘ ਸ਼ੀਹਾਂ ਪਾੜੀ ਇਕਾਈ ਪ੍ਰਧਾਨ, ਰਾਮ ਸਿੰਘ, ਬਖਸ਼ੀਸ਼ ਸਿੰਘ, ਕੁਲਵੰਤ ਸਿੰਘ, ਗੁਰਨਾਮ ਸਿੰਘ, ਲਖਵਿੰਦਰ ਸਿੰਘ, ਰੇਸ਼ਮ ਸਿੰਘ ਨੰਬਰਦਾਰ, ਕਸ਼ਮੀਰ ਸਿੰਘ ਰਸੂਲਪੁਰ, ਨਸ਼ੀਬ ਸਿੰਘ ਗੱਟਾ, ਗੁਰਮੀਤ ਸਿੰਘ ਨਿਜ਼ਾਮੀ ਵਾਲਾ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਪੀਰ ਮੁਹੰਮਦ ਯੂਥ ਆਗੂ ਜਿਲ੍ਹਾ ਫਿਰੋਜਪੁਰ, ਜੋਗਾ ਸਿੰਘ, ਤਾਰਾ ਸਿੰਘ ਪੀਰ ਮੁਹੰਮਦ, ਦਰਸ਼ਨ ਸਿੰਘ ਚੁਰੀਆਂ, ਗੁਰਮੀਤ ਸਿੰਘ, ਦਰਬਾਰਾ ਸਿੰਘ ਚੰਬਾ, ਬਗੀਚਾ ਸਿੰਘ ਲਹਿਰਾ, ਗੁਰਦੇਵ ਸਿੰਘ ਫ਼ੌਜੀ ਮੱਖੂ,ਬਲਵਿੰਦਰ ਸਿੰਘ ਵਾਰਸ ਵਾਲਾ, ਦਰਸ਼ਨ ਸਿੰਘ ਇਕਾਈ ਪ੍ਰਧਾਨ, ਬਾਜ ਸਿੰਘ ਮੱਖੂ, ਡਾ ਬਲਵੰਤ ਸਿੰਘ ਸ਼ੀਹਾਂ ਪਾੜੀ, ਗੁਰਮੇਜ ਸਿੰਘ ਵਾਰਸ ਵਾਲਾ, ਹੀਰਾ ਸਿੰਘ ਸਰਪੰਚ, ਦਿਲਬਾਗ ਸਿੰਘ ਵਰਪਾਲ, ਗੁਰਦਿਆਲ ਸਿੰਘ ਭੁੱਲਰ ਇਕਾਈ ਪ੍ਰਧਾਨ ਚੁਰੀਆਂ, ਬਲਵਿੰਦਰ ਸਿੰਘ ਚੁਰੀਆਂ, ਮੌਕੇ ਤੇ ਹਾਜ਼ਰ ਹਨ ਉਕਤ ਆਗੂਆਂ ਵੱਲੋਂ ਟੋਲ ਪਲਾਜ਼ਾ ਮੈਨੇਜਮੈਂਟ ਕਮੇਟੀ ਨੂੰ ਸਖਤ ਚੇਤਾਵਨੀ ਹੈ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਨਾ ਟਾਈਮ ਆਮ ਪਬਲਿਕ ਲਈ ਟੋਲ ਫ੍ਰੀ ਹੀ ਰਹੇਗਾ ਅਤੇ ਧਰਨਾ ਲਗਾਤਾਰ ਜ਼ਾਰੀ ਰਹੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਾਂ ਨਾਲ ਜੁੜਨ ਲਈ ਪ੍ਰੇਰਿਆ
Next articleਅਮਰ ਸ਼ਹੀਦ ਲਾਲਾ ਜਗਤ ਨਰਾਇਣ ਦੀ 43ਵੀਂ ਬਰਸੀ ਮੌਕੇ ਡੇਰਾਬਸੀ ਵਿਖੇ ਲਾਇਆ ਖੂਨਦਾਨ ਕੈਂਪ