ਵਿਨੇਸ ਫੋਗਾਟ ਦੀ ਚੋਣ ਮੁਹਿੰਮ ਦਾ ਹਿੱਸਾ ਬਣਨ ਖੇਡਾਂ ਨਾਲ ਜੁੜੇ ਲੋਕ – ਮਾਹੀ ਖਡਿਆਲ

 ਸਿਸਟਮ ਦੀ ਸਤਾਈ ਦੇਸ਼ ਦੀ ਬੇਟੀ ਨੂੰ ਸਿਆਸਤ ਵਿੱਚ ਆਉਣਾ ਪਿਆ 
 ਮਹਿਲਾਂ ਚੌਂਕ  ਨਕੋਦਰ ਮਹਿਤਪੁਰ(ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਦੇਸ਼ ਦੀ ਓਲੰਪੀਅਨ ਪਹਿਲਵਾਨ ਵਿਨੇਸ ਫੋਗਾਟ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਜੁਲਾਣਾ ਹਲਕੇ ਤੋਂ ਉਮੀਦਵਾਰ ਵਜੋਂ ਮੈਦਾਨ ਵਿਚ ਉਤਰਨ ਤੋਂ ਬਾਅਦ ਖੇਡ ਹਲਕਿਆ ਵਿਚ ਵੀ ਉਹਨਾਂ ਦੀ ਮੱਦਦ ਲਈ ਹਲਚਲ ਸ਼ੁਰੂ ਹੋ ਗਈ ਹੈ। ਪਿੱਛਲੇ ਦਿਨੀ ਪੈਰਿਸ ਵਿੱਚ ਹੋਈਆ ਓਲਪਿੰਕ ਖੇਡਾਂ ਵਿਚ ਜਿਸ ਢੰਗ ਨਾਲ ਉਹਨਾਂ ਨੂੰ ਬਾਹਰ ਕੀਤਾ ਗਿਆ ਹੈ। ਉਸ ਨਾਲ ਦੇਸ਼ ਵਿਚ ਸਿਆਸਤ ਦਾ ਖੇਡਾਂ ਉੱਤੇ ਹਾਵੀ ਹੋਣਾ ਸ਼ਰਮਨਾਕ ਹੈ। ਭਾਰਤੀ ਕੁਸ਼ਤੀ ਸੰਘ ਵਿਚ ਔਰਤਾਂ ਦੀ ਹੋ ਰਹੀ ਬੇਕਦਰੀ ਨੂੰ ਵੀ ਉਹਨਾਂ ਨੇ ਬੇਨਕਾਬ ਕੀਤਾ ਹੈ। ਉਹ ਦੇਸ਼ ਦੀ ਮਹਾਨ ਖਿਡਾਰਨ ਹੋਣ ਦੇ ਨਾਲ ਨਾਲ ਇੱਕ ਬਹਾਦਰ ਔਰਤ ਹੈ। ਜਿਸ ਨੇ ਗੰਦੇ ਸਿਸਟਮ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਦੇਸ਼ ਦੀ ਝੋਲੀ ਵਿੱਚ ਬਹੁਤ ਹੀ ਮਾਣ ਸਨਮਾਨ ਪਾਉਣਾ ਸੀ, ਪਰ ਬੀਜੇਪੀ ਦੀ ਤਾਕਤਵਰ ਸਿਆਸਤ ਨੇ ਇਕ ਖਿਡਾਰੀ ਦੇ ਖੇਡ ਜੀਵਨ ਤੇ ਵਿਰਾਮ ਚਿੰਨ੍ਹ ਲਗਾ ਦਿੱਤਾ ਹੈ। ਹਾਕਮਾਂ ਦੇ ਜੁਲਮਾਂ ਦੀ ਸਤਾਈ ਮਹਾਨ ਪਹਿਲਵਾਨ ਨੂੰ ਅੱਜ ਮਜਬੂਰਨ ਸਿਆਸਤ ਵਿੱਚ ਕੁੱਦਣਾ ਪਿਆ ਹੈ। ਵਿਨੇਸ ਫੋਗਾਟ ਨਾਲ ਜੋ ਧੱਕਾ ਹੋਇਆ ਹੈ ਉਸ ਤੋਂ ਸਾਰਾ ਵਿਸ਼ਵ ਜਾਣਕਾਰ ਹੈ। ਅੱਜ ਹਰ ਖੇਡ ਪ੍ਰੇਮੀ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਕ ਮਹਾਨ ਖਿਡਾਰੀ ਦਾ ਸਾਥ ਦੇਣਾ ਚਾਹੀਦਾ ਹੈ। ਅੱਜ ਸਾਨੂੰ ਸਭ ਨੂੰ ਜੁਲਾਣਾ ਜਾਣਾ ਚਾਹੀਦਾ ਹੈ। ਇਸ ਮੌਕੇ ਅੰਤਰ ਰਾਸ਼ਟਰੀ ਕਬੱਡੀ ਬੁਲਾਰੇ ਸਤਪਾਲ ਮਾਹੀ ਖਡਿਆਲ ਨੇ ਕਿਹਾ ਕਿ ਉਹ ਵਿਨੇਸ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਜਾਣਗੇ। ਉਹ ਸਿਰਫ ਵਿਨੇਸ ਫੋਗਾਟ ਲਈ ਹੀ ਪ੍ਰਚਾਰ ਕਰਨਗੇ। ਉਹਨਾਂ ਕਿਹਾ ਕਿ ਇਹ ਮੌਕਾ ਹੈ ਕਿ ਸਾਨੂੰ ਸਭ ਨੂੰ ਅੱਗੇ ਆਓਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਬੁੱਧ ਭਾਰਤ ਫਾਉਂਡੇਸ਼ਨ ਪੰਜਾਬ ਵਲੋਂ 15 ਵੀ ਪੁਸਤੱਕ ਪ੍ਰਤੀਯੋਗਤਾ ਪਿੰਡ ਖੈਹਿਰਾ ਵਿਖੇ ਕਰਵਾਈ ਗਈ
Next articleਨਾਮਕਰਨ ਬਨਾਮ ਵਿਰਾਸਤ ! (ਨਾਮ ਵਿਚ ਬਹੁਤ ਕੁਝ ਹੈ)