ਸ੍ਰੀ ਗੀਤਾ ਭਵਨ ਮੰਦਿਰ ਬੜਾ ਪਿੰਡ ਵਿਖੇ ਗਣਪਤੀ ਬੱਪਾ ਮੌਰੀਆ ਜੀ ਦੀ ਮੂਰਤੀ ਦੀ ਧੂਮਧਾਮ ਨਾਲ ਕੀਤੀ ਸਥਾਪਨਾ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸ੍ਰੀ ਗੀਤਾ ਭਵਨ ਮੰਦਿਰ ਬੜਾ ਪਿੰਡ ਵਿਖੇ ਗਣਪਤੀ ਬੱਪਾ ਮੌਰੀਆ ਜੀ ਦੀ ਮੂਰਤੀ ਦੀ ਸਥਾਪਨਾ ਸ੍ਰੀ ਗਣੇਸ਼ ਜੀ ਭਜਨ ਮੰਡਲੀ ਦੁਆਰਾ ਸਮੂਹ ਗ੍ਰਾਮ ਪੰਚਾਇਤ, ਐੱਨ. ਆਰ. ਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕੀਤੀ ਗਈ | ਇਸ ਮੌਕੇ ਸਾਰੇ ਰੀਤੀ ਰਿਵਾਜ ਨਿਭਾ ਕੇ ਮੂਰਤੀ ਸਥਾਪਨਾ ਤੇ ਪੂਜਾ ਕੀਤੀ ਗਈ | ਇਸ ਮੌਕੇ ਪੂਰਾ ਪਿੰਡ ਹੀ ਗਣਪਤੀ ਬੱਪਾ ਮੌਰੀਆ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਸਮਾਗਮ ਦੌਰਾਨ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਤਿੰਨ ਦਿੰਨ ਪੂਜਾ ਅਰਚਨਾ ਤੇ ਲੰਗਰ ਉਪਰੰਤ ਅੱਜ ਸ਼ਾਮ ਨੂੰ  ਮੂਰਤੀ ਨੂੰ  ਸਤਲੂਜ ਦਰਿਆ ‘ਚ ਵਿਸਰਜਨ ਕੀਤਾ ਜਾਵੇਗਾ | ਇਸ ਮੌਕੇ ਪਵਨ ਸ਼ਰਮਾ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਦਿਨੇਸ਼ ਕੁਮਾਰ, ਜਸਪਾਲ ਸਿੰਘ, ਨਿੰਦਰ, ਕਮਲ ਅਰੋੜਾ, ਦਵਿੰਦਰ ਸੂਦ, ਰਾਮ ਗੋਪਾਲ ਪ੍ਰਭਾਕਰ, ਮੰਜੂ ਸ਼ਰਮਾ, ਸਪਨਾ, ਅਨੂ, ਸੌਨੂੰ, ਰਣਜੀਤ ਕੌਰ, ਅਨੂ ਸ਼ਰਮਾ, ਪੂਜਾ ਸ਼ਰਮਾ, ਬੱਬੂ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਗਲ ਹਠੂਰ ਦੀ ਸ਼ਾਇਰੋ ਸ਼ਾਇਰੀ ਦੇ ਕਨੇਡਾ ਨਿਵਾਸੀ ਹੋਏ ਦੀਵਾਨੇ
Next articleਅੱਪਰਾ ਵਿਖੇ 30ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ