ਮੰਗਲ ਹਠੂਰ ਦੀ ਸ਼ਾਇਰੋ ਸ਼ਾਇਰੀ ਦੇ ਕਨੇਡਾ ਨਿਵਾਸੀ ਹੋਏ ਦੀਵਾਨੇ

ਕਨੇਡਾ ਟੋਰੰਟੋ ਵਿੱਚ (ਇੰਡੈਕਸ ਰਿਐਲਿਟੀ ਬਰੋਕਰੇਜ) ਵਲੋਂ ਰੱਖੀ ਗਈ ਮਹਿਫ਼ਲ ਯਾਦਗਾਰੀ ਹੋ ਨਿੱਬੜੀ

ਕਨੇਡਾ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਕਨੇਡਾ ਟੋਰੰਟੋ ਵਿੱਚ (ਇੰਡੈਕਸ ਰਿਐਲਿਟੀ ਬਰੋਕਰੇਜ) ਵਲੋਂ ਰੱਖੀ ਗਈ ਪ੍ਰਸਿੱਧ ਗੀਤਕਾਰ ,ਸ਼ਾਇਰ ,ਨਾਵਲਕਾਰ ਮੰਗਲ ਹਠੂਰ ਦੀ ਮਹਿਫ਼ਲ ਯਾਦਗਾਰੀ ਹੋ ਨਿੱਬੜੀ । ਦੇਰ ਤੱਕ ਚੱਲੀ ਸ਼ਇਰੋ ਸ਼ਇਰੀ ਮਹਿਫ਼ਲ ਤੋਂ ਬਾਅਦ “ਟਿਕਾਣਾ ਕੋਈ ਨਾ” ਕਿਤਾਬ ਵੀ ਰੂ ਬ ਰੂ ਕੀਤੀ ਗਈ। ਗਾਇਕ ਹੈਰੀ ਸੰਧੂ, ਗੁਣਗੀਤ ਮੰਗਲ, ਹਰਵਿੰਦਰ ਸੰਘਾ, ਰਿਕੀ ਬਰਾੜ ਅਤੇ ਹੋਰ ਗਾਇਕਾਂ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਹਰਦੀਪ ਸਿਵੀਆ , ਪ੍ਰਸਿੱਧ ਗਾਇਕ ਹੈਰੀ ਸੰਧੂ, ਜਸਵਿੰਦਰ ਖੋਸਾ, ਜੱਸ ਸਿੱਧੂ, ਮੰਮੂ ਸ਼ਰਮਾ, ਜਗਦੀਸ਼ ਦੀਸਾ, ਹਰਵਿੰਦਰ ਸੰਘਾ, ਰਾਜਵੀਰ ਰਿੰਕੂ, ਪਰਮ ਕਲੇਰ, ਗੁਣਗੀਤ ਮੰਗਲ , ਸੋਨੂ ਗਿੱਲ, ਰਿੱਕੀ ਬਰਾੜ, ਲਖਵਿੰਦਰ ਗਿੱਲ, ਜਗਜੀਤ ਕੁਲਾਰ, ਹਰਪ੍ਰੀਤ ਖਹਿਰਾ, ਜੱਸੀ ਔਲਖ, ਰਘਵੀਰ ਚੌਹਾਨ, ਜੈਗ ਧਾਲੀਵਾਲ, ਕਿਨ ਪੁਰੇਵਾਲ, ਜਸਪ੍ਰੀਤ ਮਾਨ, ਮਨਜੀਤ ਬਰਾੜ, ਜੱਸੀ ਭੁੱਲਰ, ਹਰਪ੍ਰੀਤ ਬਾਜਵਾ ਪੱਤਰਕਾਰ, ਜਸਵਿੰਦਰ ਕਲੇਰ, ਗੁਰਪ੍ਰੀਤ ਨਾਗਰਾ  ਸਰਪੰਚ , ਪਿੰਕੀ ਬਰਾੜ  , ਹਰਪਾਲ ਰੰਧਾਵਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਮੰਗਲ ਹਠੂਰ ਨੇ ਆਖ਼ਰ ਵਿੱਚ ਸਾਰੇ ਸਰੋਤਿਆਂ ਦੇ ਦੋਸਤਾਂ ਦਾ ਐਨਾ ਪਿਆਰ ਮੁਹੱਬਤ ਬਖਸ਼ਣ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਤਰਕਾਰ ਦੇਵ ਸਰਾਭਾ ਦੇ ਘਰ ਤੇ ਹਮਲਾ ਕਰਨ ਵਾਲੇ ਮੁਲਜਮ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ : ਬਾਪੂ ਹਵਾਰਾ
Next articleਸ੍ਰੀ ਗੀਤਾ ਭਵਨ ਮੰਦਿਰ ਬੜਾ ਪਿੰਡ ਵਿਖੇ ਗਣਪਤੀ ਬੱਪਾ ਮੌਰੀਆ ਜੀ ਦੀ ਮੂਰਤੀ ਦੀ ਧੂਮਧਾਮ ਨਾਲ ਕੀਤੀ ਸਥਾਪਨਾ