ਖੇਡਾਂ ਵਤਨ ਪੰਜਾਬ ਦੀਆਂ ਸੀਜਨ -3 ਦਾ ਸਮਾਪਨ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ -03 ਦੇ ਤਹਿਤ ਬਲਾਕ ਪੱਧਰੀ ਖੇਡ ਮੁਕਾਬਲੇ ਜੋ ਕਿ ਵੱਖ-ਵੱਖ ਬਲਾਕਾਂ ਵਿੱਚ ਕਰਵਾਏ ਜਾ ਰਹੇ ਹਨ ਦੂਸਰੇ ਅਤੇ ਆਖਰੀ ਦਿਨ ਨਿਰੰਜਣ ਸਿੰਘ ਯਾਦਗਾਰੀ ਖੇਡ ਸਟੇਡੀਅਮ ਪਿੰਡ ਜਗਤਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ (ਬਲਾਕ ਔੜ) ਵਿਖੇ ਕਰਵਾਏ ਗਏ। ਇਸ ਅਵਸਰ ਤੇ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਇਸ ਮੌਕੇ  ਵੰਦਨਾ ਚੌਹਾਨ ਜਿਲਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਆਏ ਮੁੱਖ ਮਹਿਮਾਨਾਂ ਨੂੰ ਬੁੱਕੇ ਭੇਂਟ ਕਰਦਿਆਂ ਜੀ ਆਇਆ ਆਖਿਆ। ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਖੇਡਾਂ ਵਿੱਚ ਵੱਧ ਤੋਂ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਖਿਡਾਡੀਆਂ ਨੂੰ ਨਗਦ ਇਨਾਮ ਵੀ ਦਿੱਤੇ ਜਾ ਰਹੇ ਹਨ। ਅੱਜ ਦੂਸਰੇ ਅਤੇ ਆਖਰੀ ਦਿਨ ਹੋਏ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਅਥਲੈਟਿਕਸ (ਲੌਂਗ ਜੰਪ) ਅੰਡਰ -14 ਸਾਲ (ਲੜਕੀਆਂ) ਕਰਨਦੀਪ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਸਿਮਰਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਅਥਲੈਟਿਕਸ (ਲੌਂਗ ਜੰਪ) ਅੰਡਰ 14 ਸਾਲ (ਲੜਕੇ) ਸਤਵੀਰ ਸਿੰਘ ਨੇ ਪਹਿਲਾ, ਸਮਰਵੀਰ ਸਿੰਘ ਨੇ ਦੂਜਾ ਅਤੇ ਵੰਸ਼ ਚੌਹਾਨ ਨੇ ਤੀਜਾ ਸਥਾਨ ਹਾਸਾਲ ਕੀਤਾ। ਅਥਲੈਟਿਕਸ 100 ਮੀਟਰ ਅੰਡਰ 21 ਤੋਂ 30 ਸਾਲ (ਲੜਕੇ) ਸੰਜੀਵ ਕੁਮਾਰ ਨੇ ਪਹਿਲਾ, ਪ੍ਰਭਜੀਤ ਸਿੰਘ ਜੌਹਲ ਨੇ ਦੂਜਾ ਅਤੇ ਰਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ ਅਤੇ ਅੰਡਰ 17 ਸਾਲ ਪਿੰਡ ਸਰਹਾਲ ਕਾਜੀਆਂ ਦੀਆਂ ਟੀਮਾਂ ਜੇਤੂ ਰਹੀਆਂ। ਵਾਲੀਬਾਲ ਮੁਕਾਬਲਿਆਂ ਵਿੱਚ ਅੰਡਰ 14 ਸਾਲ ਅਤੇ 17 ਸਾਲ ਵਿੱਚ ਪਿੰਡ ਗਰਚਾ ਦੀਆ ਟੀਮਾਂ ਜੇਤੂ ਰਹੀਆਂ। ਫੁੱਟਬਾਲ ਅੰਡਰ 17 ਸਾਲ ਦੇ ਮੁਕਾਬਲਿਆਂ ਵਿੱਚ ਪਿੰਡ ਜਗਤਪੁਰ ਨੇ ਪਹਿਲਾ ਅਤੇ ਪਿੰਡ ਮੂਸਾਪੁਰ ਨੇਦੂਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਈਲ ਅੰਡਰ 14 ਸਾਲ ਵਿੱਚ ਪਿੰਡ ਝਿੰਗੜਾਂ ਨੇ ਪਹਿਲਾ ਅਤੇ ਪਿੰਡ ਜਗਤਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਜਿਲ੍ਹਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਜੀ ਨੇ ਅਗੇ ਦਸਿਆ ਕਿ ਬਲਾਕ ਔੜ ਵਿਖੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸਮਾਪਤੀ ਹੋ ਚੁੱਕੀ ਹੈ। ਅਗਲੇ ਬਲਾਕ ਪੱਧਰੀ ਖੇਡ ਮੁਕਾਬਲੇ 09-09-2024 ਤੋਂ 10-09-2024 ਤੱਕ ਸਰਕਾਰੀ ਹਾਈ ਸਕੂਲ ਪਿੰਡ ਛਦੌਡੀ ਅਤੇ ਪਿੰਡ ਬਕਾਪੁਰ ਬਲਾਕ ਸੜੋਆ, ਬੀ ਏ ਬੀ ਸਕੂਲ ਬਲਾਚੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਥੋਪੀਆਂ ਬਲਾਕ ਬਲਾਚੌਰ ਵਿਖੇ ਕਰਵਾਏ ਜਾਣਗੇ। ਬਲਾਕ ਬਲਾਚੌਰ ਵਿਖੇ ਕਰਵਾਏ ਜਾ ਰਹੇ ਬਲਾਕ ਟੂਰਨਾਮੈਂਟ ਵਿੱਚ ਸੰਤੋਸ਼ ਕਟਾਰੀਆ ਐਮ ਐਲ ਏ ਹਲਕਾ ਬਲਾਚੌਰ ਅਤੇ ਰਵਿੰਦਰ ਕੁਮਾਰ ਬੰਸਲ ਐਸ ਡੀ ਐਮ ਬਲਾਚੌਰ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਣਗੇ । ਇਸ ਮੌਕੇ ਤੇ ਸਮੂਹ ਕੋਚ, ਡੀ ਪੀ ਈ, ਪੀ ਟੀ ਅਤੇ ਇਲਾਕਾ ਨਿਵਾਸੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰ ਵਿਅਕਤੀ ਨੇਤਰਦਾਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਵੇ – ਬ੍ਰਹਮ ਸ਼ੰਕਰ ਜਿੰਪਾ
Next articleਬਿਜਲੀ ਮੰਤਰੀ ਨਾਲ ਬੇਸਿੱਟਾ ਰਹੀ ਮੀਟਿੰਗ ਤੋਂ ਬਾਅਦ ਜੱਥੇਬੰਦੀਆਂ ਹੋਈਆਂ ਹੋਰ ਸਰਗਰਮ