ਪਿੰਡ ਖੋਜੇਵਾਲ ਪਹੁੰਚਣ ਤੇ ਨਗਰ ਕੀਰਤਨ ਦਾ ਸੰਗਤ ਨੇ ਕੀਤਾ ਜ਼ੋਰਦਾਰ ਸਵਾਗਤ

ਭਾਜਪਾ ਜਿਲ੍ਹਾ ਪ੍ਰਧਾਨ ਖੋਜੇਵਾਲ ਨੇ ਨਤਮਸਤਕ ਹਲਕੇ ਦੇ ਲੋਕਾਂ ਦੀ ਭਲਾਈ ਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ
ਕਪੂਰਥਲਾ,  (ਸਮਾਜ ਵੀਕਲੀ) ( ਕੌੜਾ)- ਸਿੱਖਾਂ ਦੇ ਤੀਸਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੇ ਜਯੌਤੀ ਜੌਤ ਦਿਵਸ ਅਤੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗਦੀ ਦਿਵਸ ਦਾ 450 ਸਾਲਾ ਸ਼ਤਾਬਦੀ ਨਗਰ ਕੀਰਤਨ ਮੰਡੀ ਗੌਬਿੰਦਗੜ ਅਤੇ ਜਲੰਦਰ ਤੌ ਸ਼੍ਰੀ ਗਾਇੰਦਵਾਲ ਸਾਹਿਬ ਨੂੰ ਜਾਂਦੇ ਹੌਏ ਪਿੰਡ ਖੋਜੇਵਾਲ ਕਪੂਰਥਲਾ ਵਿਖੇ ਪਹੁੰਚਣ ਤੇ ਬਾਬੇ ਸ਼ਹੀਦਾਂ ਪਿੰਡ ਖੌਜੇਵਾਲ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵਲੌ ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਕਰਕੇ ਸਵਾਗਤ ਕੀਤਾ ਗਿਆ।ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਨਤਮਸਤਕ ਹੋਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਤੇ ਹਲਕੇ ਦੇ ਲੋਕਾਂ ਦੀ ਭਲਾਈ ਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ।ਇਸ ਨਗਰ ਕੀਰਤਨ ਚ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ। ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜੇ ਨਗਰ ਕੀਰਤਨ ਦਾ ਇਲਾਕਾ ਵਾਸੀਆਂ ਵੱਲੋਂ ਜੈਕਾਰਿਆਂ ਦੀ ਗੂੰਜ ਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਕਮੇਟੀ ਤੇ ਹੋਰਨਾਂ ਵੱਲੋਂ ਪੰਜ ਪਿਆਰਿਆਂ ਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਤੇ ਹੋਰਨਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ।ਇਸ ਮੌਕੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।ਇਸ ਮੌਕੇ ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਤਰਸੇਮ ਸਿੰਘ ਦਿਉਲ,ਅਮਰਜੀਤ ਸਿੰਘ, ਮੱਖਣ ਸਿੰਘ,ਰੇਸ਼ਮ ਸਿੰਘ,ਸਰਬਜੀਤ ਸਿੰਘ ਦਿਉਲ,ਪ੍ਰਧਾਨ ਸੁਖਵਿੰਦਰ ਸਿੰਘ ਪਪਾ,ਭਜਨ ਸਿੰਘ,ਬਾਬਾ ਬਲਦੇਵ, ਕ੍ਰਿਸ਼ਨ ਸਿੰਘ ਗਿਲਾਂ,ਅਵਤਾਰ ਸਿੰਘ ਢਪਈ,ਅਵਤਾਰ ਸਿੰਘ ਖਹਿਰਾ,ਕਪੂਰ ਸਿੰਘ,ਸੁਰਜੀਤ ਸਿੰਘ,ਗਿਆਨੀ ਗੁਰਮੀਤ ਸਿੰਘ,ਹੈਡ ਗ੍ਰੰਥੀ ਅਵਤਾਰ ਸਿੰਘ ਤਾਰਾ,ਸੁਖਜਿੰਦਰ ਸਿੰਘ ਬਾਦਸ਼ਾਹ, ਧਰਮਵੀਰ ਸਿੰਘ ਦਿਉਲ,ਅਜੇਬ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਸੋਵਾਲ ਵਿਖੇ ਅਧਿਆਪਕ ਦਿਵਸ ਮਨਾਇਆ
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਪੰਜਾਬ ਪੱਧਰੀ ਮੀਟਿੰਗ ਗੁਰਦੁਆਰਾ ਬਾਠ ਕਲਾਂ ਵਿਖੇ ਹੋਈ