ਆਪਣਾ ਦੇਸ਼

ਗੁਰਮੀਤ ਡੁਮਾਣਾ
(ਸਮਾਜ ਵੀਕਲੀ) 
ਗੈਂਗਸਟਰ ਫ਼ਿਰੌਤੀਆਂ ਮੰਗਦੇ ਲੀਡਰ ਕਰਨ ਘੁਟਾਲੇ
ਕਈ ਛੱਡ ਪੰਜਾਬ ਵਿਦੇਸ਼ ਨੂੰ ਤੁਰ ਪਏ ਮਾਰ ਘਰਾਂ ਨੂੰ ਤਾਲੇ
ਸ਼ਰੇਆਮ ਏਥੇ ਗੋਲੀਆਂ ਚੱਲਣ ਕੋਈ  ਸੇਫ ਨਾ ਜਾਪੇ
ਦੇਸ਼ ਨੇ ਕਰੀ ਤਰੱਕੀ ਰੱਜਕੇ ਸਾਡਾ ਸੀ ਐਮ ਆਖੇ
ਵਿੱਚ ਹਨੇਰੇ ਸਾਰੀ ਦੁਨੀਆਂ ਲੱਭਦੀ ਫਿਰੇ ਉਜਾਲੇ
ਛੱਡਕੇ ਦੇਸ਼ ਵਿਦੇਸ਼ ਨੂੰ ਤੁਰ ਪਏ ਮਾਰ ਘਰਾਂ ਨੂੰ ਤਾਲੇ
ਹਰ ਚੌਥੇ ਦਿਨ ਬੇਪੱਤ ਹੁੰਦੀ ਦੇਸ਼ ਮੇਰੇ ਵਿੱਚ ਨਾਰੀ
ਵਿਸ਼ਾ ਜਾਂਚ ਦਾ ਕਹਿ ਛੱਡ ਦਿੰਦੇ ਏਥੇ ਉੱਚ ਅਧਿਕਾਰੀ
ਬਚਾਉਣ ਵਾਸਤੇ ਲੱਗ ਪੈਂਦੇ ਆ ਸਬੂਤ ਜਾਣ ਨਾ ਭਾਲੇ
ਕਈ ਛੱਡ  ਪੰਜਾਬ ਵਿਦੇਸ਼ ਨੂੰ ਤੁਰ ਪਏ ਮਾਰ ਘਰਾਂ ਨੂੰ ਤਾਲੇ
ਗੁਰਮੀਤ ਡੁਮਾਣੇ ਵਾਲਿਆਂ ਤੂੰ ਵੀ ਘੜ ਕੋਈ ਰਣਨੀਤੀ
ਦੇਸ਼ ਦਾ ਬੇੜਾ ਪਾਰ ਨਹੀਂ ਹੋਣਾ ਜੇ ਹਿੰਮਤ ਨਾ ਕੀਤੀ
ਲਾਮ ਬੰਦ ਕਰ ਦੱਸ ਲੋਕਾਂ ਨੂੰ ਕਿੱਝ ਦੁੱਖ ਜਾਣਗੇ ਟਾਲੇ
ਕਈ ਛੱਡ  ਪੰਜਾਬ ਵਿਦੇਸ਼ ਨੂੰ ਤੁਰ ਪਏ ਮਾਰ ਘਰਾਂ ਨੂੰ ਤਾਲੇ
         ਗੁਰਮੀਤ ਡੁਮਾਣਾ
         ਲੋਹੀਆਂ ਖਾਸ
          ਜਲੰਧਰ
Previous articleਅੱਖੀਂ-ਦੇਖੀ ਕਿੱਟੀ ਪਾਰਟੀ
Next articleਬੁੱਧ ਵੇਦਨਾ