ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਆਪ’ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਤੇ ਹਲਕਾ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਅਤੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਦੀ ਅਗਵਾਈ ਵਿੱਚ ਪਿੰਡ ਚਾਂਦਪੁਰ ਰੁੜਕੀ ਖੁਰਦ ਤੋ ਕਈ ਪਰਿਵਾਰ ਜਿਨ੍ਹਾਂ ਵਿੱਚ ਮਲਕੀਤ ਰਾਮ ਬਜਾੜ, ਚਰਨਜੀਤ ਬਜਾੜ, ਓਮ ਪਾਲ ਬਜਾੜ, ਦਰਸ਼ਨ ਠੇਕੇਦਾਰ, ਸ਼ਿਵ ਰਾਮ, ਮੋਹਨ ਲਾਲ ਮੀਲੂ, ਚਮਨ ਲਾਲ ਠੇਕੇਦਾਰ, ਹੇਮਰਾਜ, ਕਰਨ ਮੀਲੂ, ਦਵਿੰਦਰ, ਦਮਨ, ਦੇਵ ਰਾਜ ਬਜਾੜ, ਹਰੀ ਮਿਸਤਰੀ, ਮਨੀ ਖਟਾਣਾ, ਹਰਨਾਮ ਦਾਸ, ਮਿੱਟੂ, ਓਮ ਪਾਲ ਫੌਜੀ, ਅਸ਼ੋਕ ਠੇਕੇਦਾਰ, ਮੁਖੀ, ਲਵਲੀ ਮੀਲੂ ਅਤੇ ਦਵਿੰਦਰ ਮੀਲੂ ਆਦਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡ ਕੇ ‘ਆਪ’ ‘ਚ ਹੋਏ ਸ਼ਾਮਲ। ਇਸ ਮੌਕੇ ਹਲਕਾ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਛੱਡ ਕੇ ‘ਆਪ’ ‘ਚ ਆਏ ਸਾਰੇ ਸਮਰਥਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, ਪਵਨ ਕੁਮਾਰ ਰੀਠੂ, ਹਰਮੇਸ਼ ਲਾਲ ਬਲਾਕ ਪ੍ਰਧਾਨ, ਨਰੇਸ਼ ਕੁਮਾਰ ਨੀਟਾ, ਗੁਰਮੇਲ ਚੰਦ ਤੇ ਪਾਰਟੀ ਵਰਕਰਾਂ ਅਤੇ ਪਿੰਡ ਵਾਸੀ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly