ਜਲੰਧਰ (ਸਮਾਜ ਵੀਕਲੀ) (ਪੱਤਰ ਪ੍ਰੇਰਕ)– ਭਾਕਿਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਵੱਲੋਂ ਗਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਤੇ ਵੈਟ ਲਗਾ ਕੇ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਦੀ ਜੰਮ ਕੇ ਅਲੋਚਨਾ ਕੀਤੀ। ਸੰਧੂ ਨੇ ਆਖਿਆ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਵੀ ਵਧੇਗੀ। ਉਨ੍ਹਾਂ ਕਿਹਾ ਕਿ ਪੰਜਾਬ ਖਾਲੀ ਹੋ ਰਿਹਾ ਹੈ ਕਿਰਸਾਨੀ ਫੇਲ ਹੋ ਰਹੀ ਹੈ ਅਤੇ ਜਵਾਨੀ ਵਿਦੇਸ਼ ਨੂੰ ਜਾ ਰਹੀ ਹੈ। ਰੋਮ ਸੜ ਰਿਹਾ ਹੈ ਨੀਰੂ ਬੰਸਰੀ ਵਜਾ ਰਿਹਾ ਹੈ। ਸੂਬਾ ਪ੍ਰਧਾਨ ਸੰਧੂ ਨੇ ਆਖਿਆ ਕਿ ਕਿਸਾਨ ਮਹਾਂ ਪੰਚਾਇਤ ਵੱਲੋਂ ਲਗਾਤਾਰ ਚੰਡੀਗੜ੍ਹ ਵਿਚ ਪਾਣੀ ਅਤੇ ਕਿਸਾਨੀ ਦੇ ਮੁਦਿਆ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਪਰ ਕਿਸੇ ਤਨ ਪੱਤਣ ਨਹੀਂ ਲਗ ਰਹੀ ਵਾਰ -ਵਾਰ ਗਲਬਾਤ ਕਰਨੀ ਅਤੇ ਖੁਦ ਉਸ ਤੇ ਅਮਲ ਨਾ ਕਰਨ ਵਾਲੀ ਸਰਕਾਰ ਲੋਕਾਂ ਪ੍ਰਤੀ ਕਿੰਨੀ ਕੁ ਸੁਹਿਰਦ ਹੋ ਸਕਦੀ ਹੈ? ਉਨ੍ਹਾਂ ਕਿਹਾ ਕਿ ਕਾਲਜ, ਸਕੂਲਾਂ ਦਾ ਨਿਜੀਕਰਨ, ਨਵੇ- ਨਵੇ ਟੈਕਸ ਵਸੂਲਣ ਲਈ ਨਵੇਂ -ਨਵੇਂ ਕਨੂੰਨਾਂ ਅਤੇ ਦਿਨੋਂ ਦਿਨ ਵਧ ਰਹੀ ਮਹਿੰਗਾਈ ਨੇ ਹਰ ਨਾਗਰਿਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਡੀ ਏ ਪੀ ਖਾਦ ਦਵਾਈਆਂ ਨਾਲ ਜਬਰਨ ਕਿਸਾਨਾਂ ਨੂੰ ਕਿਟਾਂ ਦੇਣ ਦੀ ਬਜਾਏ ਪੰਜਾਬ ਸਰਕਾਰ ਨੂੰ ਫਸਲਾਂ ਤੇ ਐਮ ਐਸ ਪੀ ਦੇਣ ਬਾਰੇ ਸੋਚਣਾ ਚਾਹੀਦਾ ਹੈ। ਭਾਸ਼ਨ ਨਾਲ ਰਜਾਉਣ ਵਾਲੀ ਸਰਕਾਰ ਨੂੰ ਲੋੜਵੰਦਾਂ ਨੂੰ ਰਾਸ਼ਨ ਨਾਲ ਰਜਾਉਣ ਵੱਲ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਕਰ ਮੋਟਰਾਂ ਅਤੇ ਘਰਾਂ ਵਿਚ ਜਬਰਨ ਚਿੱਪਾਂ ਵਾਲੇ ਮੀਟਰ ਲਗਾਏ ਜਾ ਕਿਸਾਨ ਨੂੰ ਖੇਤੀ ਲਈ ਮਿਲ ਰਹੀ ਬਿਜਲੀ ਬੰਦ ਕਰਨ ਬਾਰੇ ਸੋਚਿਆ ਜਾ ਖਾਦਾ ਨਾਲ ਜਬਰਨ ਕਿਟਾਂ ਵੰਡਣ ਵਾਲਿਆਂ ਤੇ ਕਾਰਵਾਈ ਨਾ ਕੀਤੀ ਤਾਂ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਅਤੇ ਭਾਕਿਯੂ ਪੰਜਾਬ ਚੁਪ ਕਰਕੇ ਨਹੀਂ ਬੈਠੇਂਗੀ ਯੂਨੀਅਨ ਵੱਲੋਂ ਜ਼ੋਰਦਾਰ ਸੰਘਰਸ਼ ਆਰੰਭਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਸਰਕਾਰ ਨੂੰ ਹਲਾਤਾਂ ਬਾਰੇ ਗੰਭੀਰ ਹੋਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly