ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਰਿਜਨਲ ਸੈਂਟਰ ਵਿਖੇ ਸਟੇਟ ਲੈਵਲ ਤੇ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਆਯੋਜਿਤ ਕਿੰਗ ਆਫ ਡਾਂਸ ਸੀਜ਼ਨ-8 ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਅਤੇ ਹਿਮਾਚਲ ਦੇ ਬੱਚਿਆਂ ਨੇ ਇਸ ਪ੍ਰਤੀਯੋਗਿਤਾ ਵਿੱਚ ਵੱਧ-ਚੜ੍ਹ ਕੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੈਬੀਨੇਟ ਮੰਤਰੀ ਮਾਣਯੋਗ ਬ੍ਰਹਮ ਸ਼ੰਕਰ ਜਿੰਪਾ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਪ੍ਰਤੀਯੋਗਿਤਾ ਵਿੱਚ ਜੱਜ ਦੀ ਭੂਮਿਕਾ ਰਿਸ਼ੀ ਰਾਜ ਦਿੱਲੀ ਅਤੇ ਪ੍ਰਦੀਪ ਕੌਰ ਫਗਵਾੜਾ ਨੇ ਨਿਭਾਈ। ਇਸ ਡਾਂਸ ਪ੍ਰਤੀਯੋਗਿਤਾ ਵਿੱਚ ਹਰੇਕ ਉਮਰ ਵਰਗ ਦੀ ਡਾਂਸ ਪ੍ਰਤੀਯੋਗਿਤਾ ਕਰਵਾਈ ਗਈ। ਜੇਤੂ ਰਹੇ ਪ੍ਰਤੀਯੋਗੀਆਂ ਨੂੰ ਨਗਦ ਪੁਰਸਕਾਰ, ਟ੍ਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਵਾਰ ਡਾਂਸ ਪ੍ਰਤੀਯੋਗਤਾ ਵਿਚ ਆਸ਼ਾ ਕਿਰਨ ਸਕੂਲ ਜਹਾਂਨਖੇਲਾਂ ਦੇ ਸਪੈਸ਼ਲ ਬੱਚਿਆ ਨੇ ਵੀ ਆਪਣਾ ਹੁਨਰ ਦਿਖਾਇਆ ਅਤੇ ਇਨ੍ਹਾ ਸਪੈਸ਼ਲ ਬੱਚਿਆਂ ਦੇ ਨਾਲ ਸ਼੍ਰੀ ਪਰਮਜੀਤ ਸਿੰਘ ਸਚਦੇਵਾ ਸਲਾਹਕਾਰ, ਪ੍ਰਧਾਨ ਤਰਨਜੀਤ ਸਿੰਘ ਸੀ.ਏ. ਅਤੇ ਪ੍ਰਿੰਸੀਪਲ ਸ਼ੈਲੀ ਸ਼ਰਮਾ ਮੌਜੂਦ ਰਹੇ।4 ਸਾਲ ਤੋਂ 9 ਸਾਲ ਦੇ ਵਰਗ ਵਿੱਚ ਭਾਵਨਾ ਜਲੰਧਰ ਨੇ ਪਹਿਲਾ, ਤਮੰਨਾ ਸਰੋਇਆ ਜਲੰਧਰ ਨੇ ਦੂਸਰਾ ਅਤੇ ਵੀ ਬੁਆਏ ਵੀ ਨੇ ਤੀਸਰਾ ਸਥਾਨ ਹਾਸਲ ਕੀਤਾ। 10 ਸਾਲ ਤੋਂ 14 ਸਾਲ ਦੇ ਵਰਗ ਵਿੱਚ ਦਿਨੇਸ਼ ਫਗਵਾੜਾ ਨੇ ਪਹਿਲਾ, ਪ੍ਰਾਚੀ ਹੁਸ਼ਿਆਰਪੁਰ ਨੇ ਦੂਸਰਾ ਅਤੇ ਦਿਵਆਂਸ਼ੀ ਅੰਬ ਹਿਮਾਚਲ ਪ੍ਰਦੇਸ਼ ਨੇ ਤੀਸਰਾ ਸਥਾਨ ਹਾਸਿਲ ਕੀਤਾ। 15 ਸਾਲ ਤੋਂ ਉਪਰ ਦੇ ਵਰਗ ਵਿੱਚ ਅਕਾਸ਼ ਜਲੰਧਰ ਨੇ ਪਹਿਲਾ, ਸੂਰਜ ਐਸ.ਕੇ. ਜਲੰਧਰ ਨੇ ਦੂਸਰਾ ਅਤੇ ਰਣਯੋਧ ਢਿਲੋ ਹੁਸ਼ਿਆਰਪਰ ਨੇ ਤੀਸਰਾ ਸਥਾਨ ਹਾਸਲ ਕੀਤਾ। ਜੁਗਲ ਪ੍ਰਤੀਯੋਗਿਤਾ ਵਿੱਚ ਰੀਆ ਅਤੇ ਗੁਰਨਮਨ ਜਲੰਧਰ ਨੇ ਪਹਿਲਾ, ਸਮਾਇਰਾ ਅਤੇ ਵਿਹਾਨ ਮੁਕੇਰੀਆਂ ਨੇ ਦੂਸਰਾ, ਅਮਾਇਰਾ ਅਤੇ ਤ੍ਰਿਸ਼ਮੀਤ ਨੇੇ ਤੀਸਰੇ ਸਥਾਨ ਤੇ ਕਬਜ਼ਾ ਕੀਤਾ। ਗਰੁੱਪ ਡਾਂਸ ਵਿੱਚ ਪ੍ਰਤੀਯੋਗਤਾ ਵਿੱਚ ਐਮ.ਡੀ.ਸੀ. ਕ੍ਰਿਊ ਲੁਧਿਆਣਾ ਨੇ ਪਹਿਲਾ, ਜੈਮਸ ਕ੍ਰਿਊ ਮੁਕੇਰੀਆਂ ਨੇ ਦੂਸਰਾ ਅਤੇ ਕੋਰਜਿਓਸ ਕ੍ਰਿਊ ਨਵਾਂਸ਼ਹਿਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਅਤੁਲ ਸ਼ਰਮਾ ਸੋਨਾਲੀਕਾ, ਆਰਤੀ ਸੂਦ, ਪ੍ਰੋ.ਤਰਸੇਮ ਮਹਾਜਨ ਅਤੇ ਪੂਜਾ ਮਹਾਜਨ, ਪ੍ਰੋ.ਹਰਪ੍ਰੀਤ ਸਿੰਘ, ਮਨਵਿੰਦਰ ਕੁਮਾਰ,ਸੁਰੇਸ਼ ਅਰੋੜਾ, ਹਰਿੰਦਰ ਸਿੰਘ ਬੱਗਾ, ਕਿਸ਼ਨਕਾਂਤ ਸੈਣੀ, ਅਜੈ ਭਾਟੀਆ, ਦਵਿੰਦਰ ਬੋਵੀ, ਸੰਜੀਵ ਕੁਮਾਰ, ਸੰਦੀਪ ਡੋਗਰਾ, ਸੁਨੀਤਾ ਖੱਤਰੀ, ਜਵਾਹਰ ਲਾਲ, ਪ੍ਰੋ. ਅਸ਼ੀਸ਼ ਸਰੀਨ, ਹਰਜਿੰਦਰ ਸਿੰਘ ਮਠਾਰੂ, ਨੀਤੀ ਸ਼ਰਮਾ, ਮਨਪ੍ਰੀਤ ਸਿੰਘ, ਤਰਨਪ੍ਰੀਤ ਕੌਰ, ਤ੍ਰਿਪਤਾ ਮਿਨਹਾਸ ਗਗਰੇਟ, ਦਰਸ਼ਨ ਸਿੰਘ, ਵਰੁਣ ਗੁਪਤਾ, ਵਿਕਰਮ ਮਹੇ, ਸਾਨੀਆ ਭੱਲਾ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਮੰਚ ਸੰਚਾਲਨ ਦੀ ਭੂਮਿਕਾ ਅਦੀਸ਼ਾ ਸਚਦੇਵਾ ਅਤੇ ਸਿਕੰਦਰ ਸ਼ਾਮੇਰ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly