(ਸਮਾਜ ਵੀਕਲੀ) ਮਾਛੀਵਾੜਾ ਸਾਹਿਬ ਤੇ ਸਮਰਾਲਾ ਇਲਾਕੇ ਤੋਂ ਵੱਖ ਵੱਖ ਅਖਬਾਰੀ ਅਦਾਰਿਆਂ ਦੇਸ਼ ਵਿਦੇਸ਼ ਦੇ ਰੇਡੀਓ ਟੀ ਵੀ ਚੈਨਲ ਨਾਲ ਜੁੜ ਕੇ ਪੱਤਰਕਾਰੀ ਦੀਆਂ ਸੇਵਾਵਾਂ ਨਿਭਾ ਰਹੇ ਤੇ ਪੰਜਾਬੀ ਸਾਹਿਤ ਜਗਤ ਨਾਲ ਜੁੜੇ ਲੇਖਕ ਬਲਬੀਰ ਸਿੰਘ ਬੱਬੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ। ਜਦੋਂ ਉਹਨਾਂ ਦੇ ਮਾਤਾ ਹਰਜਿੰਦਰ ਕੌਰ ਪਤਨੀ ਗਿਆਨੀ ਹਰਪਾਲ ਸਿੰਘ ਤੱਖਰਾਂ, ਬਿਮਾਰੀ ਨਾਲ ਜੂਝਦੇ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸਸਕਾਰ ਗ਼ਮਗੀਨ ਮਾਹੌਲ ਵਿਚ ਕੀਤਾ ਗਿਆ। ਇਲਾਕੇ ਦੇ ਪੱਤਰਕਾਰ ਭਾਈਚਾਰੇ ਧਾਰਮਿਕ ਸਮਾਜਿਕ ਰਾਜਨੀਤਕ ਆਗੂਆਂ ਤੋਂ ਇਲਾਵਾ ਪਿੰਡ ਤੇ ਇਲਾਕਾ ਨਿਵਾਸੀਆਂ ਵਲੋਂ ਮਾਤਾ ਦੇ ਤੁਰ ਜਾਣ ਉੱਤੇ ਅਫਸੋਸ ਪ੍ਰਗਟ ਕੀਤਾ ਗਿਆ।
ਯੂ ਕੇ ਤੋਂ ਪ੍ਰਕਾਸ਼ਿਤ ਰੋਜਾਨਾ ਸਮਾਜ ਵੀਕਲੀ ਅਖਬਾਰ ਤੇ ਸੰਪਾਦਕ ਦੇ ਸਮੂਹ ਸਟਾਫ ਵੱਲੋਂ ਬਲਬੀਰ ਸਿੰਘ ਬੱਬੀ ਦੇ ਨਾਲ ਉਹਨਾਂ ਦੇ ਮਾਤਾ ਦੇ ਅਕਾਲ ਚਲਾਣੇ ਦਾ ਦੁੱਖ ਪ੍ਰਗਟ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly