ਸਾਹਿਬ ਸ਼੍ਰੀ ਵਿਜੇ ਹੰਸ ਜੀ ਨੇ ਆਪਣਾ ਸਾਰਾ ਜੀਵਨ ਸਮਾਜ ਦੀ ਸੇਵਾ ਵਿਚ ਲਾਇਆ : ਖੋਸਲਾ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ )  ਡੈਮੋਕਰੇਟਿਕ ਭਾਰਤੀਯ ਲੋਕ ਦਲ ਵੱਲੋਂ ਗਰੀਬਾਂ ਦੇ ਰਹਿਬਰ ਸਾਹਿਬ ਸ੍ਰੀ ਵਿਜੇ ਹੰਸ ਜੀ ਦੀ ਪੰਜਵੀਂ ਬਰਸੀ ਤੇ ਪਿੰਡ ਸਰਾਏ ਖਾਸ ਵਿਖੇ  ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਡੈਮੋਕਰੇਟਿਕ ਭਾਰਤੀ ਲੋਕ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ 5 ਸਤੰਬਰ 2019 ਵਿੱਚ ਕ੍ਰਾਂਤੀਕਾਰੀ ਯੋਧਾ ਸਾਹਿਬ ਸ੍ਰੀ ਵਿਜੇ ਹੰਸ ਜੀ ਦੀ ਹੋਈ ਬੇ ਵਕਤੀ ਮੌਤ ਨਾਲ ਜਿੱਥੇ ਉਹਨਾਂ ਦੇ ਪਰਿਵਾਰ ਨੂੰ  ਘਾਟਾ ਪਿਆ ਉੱਥੇ ਹੀ ਪੂਰੇ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਸਾਹਿਬ ਸ਼੍ਰੀ ਵਿਜੇ ਹੰਸ  ਜੀ ਮੇਰੇ ਰਾਜਨੀਤਿਕ ਗੁਰੂ ਸਨ | ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਸੁਪਨਿਆਂ ਨੂੰ ਵੀ ਪੂਰਾ ਕਰਾਂਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂੜਾ ਰਾਮ ਗਿੱਲ ਰਾਸ਼ਟਰੀ ਜਨਰਲ ਸਕੱਤਰ, ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ, ਮਨੋਜ ਕੁਮਾਰ ਮੁਰਾਰ ਇਨਚਾਰਜ ਪੰਜਾਬ ਭਗਵਾਨ ਵਾਲਮੀਕੀ ਸਤਿਕਾਰ ਕਮੇਟੀ (ਭਾਰਤ) ਆਦਿ ਸਾਥੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  

Previous articleਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਦੇ ਚੇਅਰਮੈਨ ਬਣੇ ਹਰਦੇਵ ਸਿੰਘ ਕੌਂਸਲ
Next articleਵਿਲੱਖਣ ਹੋ ਨਿਬੜਿਆ ਰਾਸ਼ਟਰੀ ਅਧਿਆਪਕ ਦਿਹਾੜੇ ਮੌਕੇ ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਵੱਲੋਂ ਉਲੀਕਿਆ ਦਿਵਿਆਂਗ ਅਧਿਆਪਕਾਂ ਦਾ ਸਨਮਾਨ ਸਮਾਰੋਹ