ਆਰ ਐਸ ਐਸ ਸੰਗਠਨ ਵਲੋਂ ਭਗਵਾਨ ਵਾਲਮੀਕਿ ਭਾਈਚਾਰੇ ਦੀ ਅਹਿਮ ਮੀਟਿੰਗ ਹੋਈ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰਾਸ਼ਟਰੀ ਸਵੈਮ ਸੇਵਕ ਸੰਘ ਉੱਤਰੀ ਖੇਤਰ ਦੇ ਸਮਾਜਿਕ ਸੰਗਠਨ ਦੇ ਮੁਖੀ ਪ੍ਰਮੋਦ ਨੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਮੰਦਿਰ ਤਲਵਾੜਾ ਸੈਕਟਰ ਨੰਬਰ 4 ਵਿਖੇ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਤਲਵਾੜਾ ਦੀਆਂ ਸਮੂਹ ਰਾਮਲੀਲਾ ਕਮੇਟੀਆਂ ਅਤੇ ਦੁਸਹਿਰਾ ਕਮੇਟੀ ਦੇ ਮੁਖੀਆਂ ਨੇ ਭਾਗ ਲਿਆ। ਉਨ੍ਹਾਂ ਨੇ ਕਿਹਾ ਕਿ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦਾ ਸਾਡੇ ਸਨਾਤਨ ਧਰਮ ਵਿਚ ਇਕ ਮਹੱਤਵਪੂਰਨ ਸਥਾਨ ਹੈ। ਜਿਸ ਕਾਰਨ ਸਾਨੂੰ 10,000 ਸਾਲ ਪਹਿਲਾਂ ਰਾਮਾਇਣ ਦੀ ਰਚਨਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਮਲੀਲਾ ਦਾ ਮੰਚਨ ਕਰਨ ਤੋਂ ਪਹਿਲਾਂ ਭਗਵਾਨ ਵਾਲਮੀਕਿ ਤੀਰਥ ਤੋਂ ਜੋਤ ਲਿਆ ਕੇ ਪ੍ਰਚਲਿਤ ਕੀਤਾ ਜਾਵੇ। ਜੋ ਕਿ 11 ਦਿਨ ਤੱਕ ਅਟੁੱਟ ਜੋਤ ਜਗਦੀ ਰਹੇਗੀ ਉਨ੍ਹਾਂ ਨੇ ਕਿਹਾ ਕਿ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਵੀ ਤਲਵਾੜਾ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਵੱਲੋਂ ਸਾਝੇਂ ਤੌਰ ਤੇ ਮਨਾਇਆ ਜਾਵੇਗਾ ਅਤੇ ਤਲਵਾੜਾ ਦੇ ਸਾਰੇ ਮੰਦਰਾਂ ਨੂੰ ਲਾਈਟਾਂ ਨਾਲ ਸਜਾਇਆ ਜਾਵੇਗਾ ਅਤੇ ਸਾਰੇ ਮੰਦਰਾਂ ਅਤੇ ਘਰਾਂ ‘ਵਿੱਚ ਵੀ ਰੋਸ਼ਨੀ ਦਾ ਪ੍ਰਕਾਸ਼  ਕੀਤਾ ਜਾਵੇਗਾ। ਜੋ ਅਖੰਡ ਜਯੋਤੀ ਭਗਵਾਨ ਵਾਲਮੀਕਿ ਤੀਰਥ ਤੋਂ ਲਿਆਂਦੀ ਜਾਵੇਗੀ। ਉਸ ਦੀ ਪਰਿਕ੍ਰਮਾ ਸਾਰੇ ਸ਼ਹਿਰ ਵਿਚ ਕੀਤੀ ਜਾਵੇਗੀ ਤਾਂ ਜੋ ਸਥਾਨਕ ਲੋਕ ਉਸ ਅਖੰਡ ਜਯੋਤੀ ਦੇ ਦਰਸ਼ਨ ਕਰ ਸਕਣ। ਸਨਾਤਨ ਧਰਮ ਤਲਵਾੜਾ ਦੇ ਮੈਂਬਰਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਤਲਵਾੜਾ ਦੀ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਸਭਾ ਦੇ ਨਾਲ ਹਨ ਅਤੇ ਭਗਵਾਨ ਵਾਲਮੀਕਿ ਸਭਾ ਵੱਲੋਂ ਉਨ੍ਹਾਂ ਦੇ ਹਰ ਕੰਮ ਵਿੱਚ ਸਾਥ ਦਿੱਤਾ ਜਾਵੇਗਾ। ਇਸ ਮੌਕੇ ਤੇ ਭਗਵਾਨ ਵਾਲਮੀਕਿ ਸਭਾ ਅਤੇ ਭਗਵਾਨ ਵਾਲਮੀਕਿ ਨੌਜਵਾਨਾਂ ਸਭਾ ਵੱਲੋਂ ਬਾਹਰੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਿੱਖ ਮਿਸ਼ਨਰੀ ਕਾਲਜ ਵਲੋਂ ਚਲਾਈ 16 ਰੋਜਾ ਗੁਰਮਤਿ ਸਮਾਗਮਾਂ ਦੀ ਲੜੀ ਸਮਾਪਤ
Next articleਐਨ ਆਈ ਏ ਵੱਲੋਂ ਪੰਜਾਬ ਤੇ ਚੰਡੀਗੜ੍ਹ ਵਿੱਚ ਛਾਪੇਮਾਰੀ ਤੇ ਗ੍ਰਿਫਤਾਰੀ ਵਿਰੁੱਧ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਅਤੇ ਰੋਸ ਮੁਜਾਹਰਾ