ਸਾਹਿਤ ਨਾਲ ਜੋੜਨਾ ਦਾ ਅਰਥ ਹੈ ਕਿ ਲੋਕ ਸੋਚਣ ਵਿਚਾਰਨ ਦੇ ਰਾਹ ਪੈ ਸਕਣ

ਸਾਹਿਤ ਨਾਲ ਜੋੜਨਾ ਦਾ ਅਰਥ ਹੈ ਕਿ ਲੋਕ ਸੋਚਣ ਵਿਚਾਰਨ ਦੇ ਰਾਹ ਪੈ ਸਕਣ

-ਸੁਖਵਿੰਦਰ

(ਸਮਾਜ ਵੀਕਲੀ)- ਸਾਹਿਤ ਨਾਲ ਜੋੜਨਾ ਦਾ ਅਰਥ ਹੈ ਕਿ ਲੋਕਾਂ ਦੇ ਮਨ ਨੂੰ ਅਜੋਕੇ ਸਮੇਂ ਵਿੱਚ ਉਨ੍ਹਾਂ ਨੂੰ ਠਹਿਰਾਉ ਵਿੱਚ ਲਿਆਉਣਾ। ਤਾਂ ਕੇ ਲੋਕ ਸੋਚਣ ਵਿਚਾਰਨ ਦੇ ਰਾਹ ਪੈ ਸਕਣ। ਅਜੋਕੇ ਸਮੇਂ ਵਿਚ ਮੋਬਾਇਲ ਦੇ ਸੋਸ਼ਲ ਮੀਡੀਏ ਦੀਆਂ ਵੀਡਿਉ ਦੇ ਚਸਕੇ ਸਾਹਮਣੇ ਲੋਕ ਸਾਹਿਤ ਨੂੰ ਜਿੰਦਗੀ ਦਾ ਰਾਹ ਦਸੇਰਾ ਨਹੀਂ ਮੰਨਦੇ। ਉਨ੍ਹਾਂ ਦੇ ਮਨ੍ਹ ਦਾ ਸੁਆਦ ਅਤੇ ਜਿੰਦਗੀ ਦਾ ਉਦੇਸ਼ ਮੋਬਾਇਲ ਫੋਨ ਦੀਆਂ ਖ਼ਟੀਆਂ ਮਿੱਠੀਆਂ ਵੀਡਿਉ ਹਨ। ਇਨ੍ਹਾਂ ਵੀਡਿਉ ਜਾਂ ਹੋਰ ਚਲੰਤ ਜਾਣਕਾਰੀ ਨੂੰ ਗਿਆਨ ਦਾ ਸੋਮਾ ਸਮਝਦੇ ਹੋਏ ਕਿਤਾਬਾਂ ਤੋਂ ਕੰਨੀ ਕਤਰਾਉਂਦੇ ਹਨ ਬਹਾਨਾ ਪੜਨ ਲਈ ਵਿਹਲ ਨਹੀਂ। ਮਨੁੱਖ ਦੇ ਕਨ ਅਤੇ ਅੱਖ ਰਸ ਦੇ ਸੁਆਦ ਨੂੰ ਧਿਆਨ ਵਿੱਚ ਰੱਖ ਸੋਸ਼ਲ ਮੀਡੀਏ ਦੇ ਵੀਡਿਉ ਦੀਆਂ ਬਹੁਤੀਆਂ ਵੰਨਗੀਆਂ ਨੂੰ ਤਿਆਰ ਕੀਤਾ ਜਾਂਦਾ ਹੈ। ਇਹ ਵੰਨਗੀਆਂ ਹਰ ਉਮਰ ਦੇ ਵਿਅਕਤੀ ਲਈ ਤਿਆਰ ਕੀਤੀਆਂ ਹੁੰਦੀਆਂ ਹਨ। ਇਨ੍ਹਾਂ ਦੀ ਤੰਦਾਂ ਨਾਲ ਵਿਅਕਤੀ ਦੇ ਮਨ੍ਹ ਨੂੰ ਚਲਾਉਣਾ ਬਹੁਤ ਹੀ ਅਸਾਨ ਹੈ।

ਇਹੀ ਹੋ ਰਿਹਾ ਹੈ ਮੈਨੂੰ ਨਿੱਜੀ ਤੌਰ ਤੇ ਇਸ ਸਮੱਸਿਆ ਦਾ ਹਲ ਜੋ ਦਿਸਦਾ ਹੈ ਉਹ ਇਹ ਹੈ ਭਵਿੱਖ ਦੀ ਨਸਲ ਦੀ ਫਸਲ ਨੂੰ ਜੇਕਰ ਬਚਾਉਣਾ ਹੈ ਤਾਂ ਉਨ੍ਹਾਂ ਦੇ ਮਨਾਂ ਵਿੱਚ ਸਾਹਿਤਕ ਸੁਆਦ ਅਤੇ ਗਿਆਨ ਦੀ ਵਾੜ ਉਗਾਉਣੀ ਪਏ ਗੀ। ਇਹ ਕੰਮ ਪੰਜ ਤੋਂ ਦਸ ਗਿਆਰਾਂ ਸਾਲਾਂ ਦੇ ਬੱਚਿਆਂ ਨੂੰ ਸਾਹਿਤਕ ਮਹੌਲ ਦੇ ਕੇ ਕੀਤਾ ਜਾ ਸਕਦਾ ਹੈ। ਇਸ ਮਾਹੌਲ ਲਈ ਬੱਚਿਆਂ ਦੇ ਮਾਪਿਆਂ ਨੂੰ ਤਿਆਰ ਕਰਨ ਦੀ ਜਰੂਰਤ ਹੈ। ਇਸ ਕਾਰਜ ਨੂੰ ਮੁੱਢਲੇ ਅਤੇ ਇਕ ਪ੍ਰਯੋਗ ਦੇ ਤੌਰ ਤੇ ਨਿੱਕੇ ਨਿੱਕੇ ਸੰਗਠਨਾਂ ਦੇ ਰੂਪ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ। ਜੇਕਰ ਅਸੀਂ ਇਹ ਨਾ ਕਰ ਸਕੇ ਤਾਂ ਸਾਹਿਤਕ ਪੁਸਤਕਾਂ ਸਿਰਫ ਕਿਤਾਬ ਘਰਾਂ ਅਤੇ ਸਮਾਗਮਾਂ ਦਾ ਹੀ ਸ਼ਿੰਗਾਰ ਬਣ ਕੇ ਰਹਿ ਜਾਣਗੀਆਂ। ਮੈਂ ਆਮ ਲੋਕ ਤਾਂ ਨਿੱਜੀ ਸਮੱਸਿਆਵਾਂ ਵਿਚ ਇਤਨੇ ਉਲਝੇ ਹੋਏ ਮਸ਼ੀਨੀ ਪੁਰਜੇ ਦੀ ਤਰ੍ਹਾਂ ਜਿੰਦਗੀ ਜੀਉ ਰਹੇ ਹਨ। ਇਹ ਕਹਿੰਦੇ ਸੁਣਾਈ ਦੇਂਦੇਂ ਹਨ ਕਿ ਵੀਜੀ ਹਾਂ। ਲੋਕਾਂ ਦੀਆਂ ਮਾਨਸਿਕ ਤੰਦਾਂ ਇਨੀਆਂ ਉਲਝੀਆਂ ਹੋਈਆਂ ਹਨ। ਇਨ੍ਹਾਂ ਨੂੰ ਸੁਲਝਾਉਣ ਲਈ ਕੋਈ ਰਹਾਉ ਜਾਂ ਠਹਰਾਉ ਨਹੀਂ ।

Previous articleSAMAJ WEEKLY = 07/09/2024
Next articleਪੰਜਾਬੀਆਂ ਦੀ ਜਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’