ਗਲੋਬਲ ਰਵਿਦਾਸੀਆ ਆਰਗਨਾਈਜ਼ੇਸ਼ਨ ਯੂਰਪ ਵਲੋਂ ਬਹੁਜਨ ਮਹਾਂਪੁਰਖਾਂ ਦੀ ਵਿਚਾਰਧਾਰਾ ਨਾਲ ਸੰਬੰਧਿਤ ਹੋਣਗੇ ਦੋ ਸਮਾਗਮ, ਪਹਿਲਾ ਕਰਮੋਨਾ ਅਤੇ ਦੂਸਰਾ ਬਰੇਸ਼ੀਆ ਵਿੱਚ ਹੋਵੇਗਾ ਪ੍ਰੋਗਰਾਮ, ਚੰਦਰ ਸ਼ੇਖਰ ਐਮ ਪੀ ਹੋਣਗੇ ਦੋਨੋਂ ਸਮਾਗਮਾਂ ਦੇ ਮੁੱਖ ਬੁਲਾਰੇ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਗਲੋਬਲ ਰਵਿਦਾਸੀਆ ਆਰਗਨਾਈਜੇਸ਼ਨ ਯੂਰਪ ਵਲੋਂ ਬਹੁਜਨ ਮਹਾਂਪੁਰਖਾਂ ਦੀ ਵਿਚਾਰਧਾਰਾ ਨਾਲ ਸੰਬੰਧਿਤ ਦੋ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ  । ਸਭਾ ਦੇ ਬੁਲਾਰਿਆਂ ਨੂੰ ਦੱਸਿਆ ਕਿ ਪਹਿਲਾ ਸਮਾਗਮ ਸਤੰਬਰ 7 ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਧਰਮ ਪ੍ਰਚਾਰ ਸਭਾ ਕਰਮੋਨਾ ਵਿਖੇ ਸ਼ਾਮ 4 ਤੋਂ 8 ਵਜੇ ਤੱਕ ਅਤੇ ਦੂਸਰਾ ਸਮਾਗਮ 8 ਸਤੰਬਰ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਬਰੇਸ਼ੀਆ ਵਿਖੇ ਹੋਵੇਗਾ।  ਜਿਸ ਵਿੱਚ ਭੀਮ ਆਰਮੀ ਦੇ ਚੀਫ ਆਜਾਦ ਪਾਰਟੀ ਦੇ ਮੁਖੀ ਸਤਿਕਾਰਯੋਗ ਚੰਦਰ ਸ਼ੇਖਰ ਐਮ ਪੀ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ । ਇਹਨਾਂ ਦੋਵਾਂ ਸਮਾਗਮਾਂ ਵਿੱਚ ਬਹੁਜਨ ਚਿੰਤਨ ਅਤੇ ਬੁੱਧੀਜੀਵੀ ਪੂਰੇ ਯੂਰਪ ਵਿੱਚੋਂ ਸ਼ਿਰਕਤ ਕਰਨਗੇ। ਗਲੋਬਲ ਰਵਿਦਾਸੀਆ ਆਰਗਨਾਈਜ਼ੇਸ਼ਨ ਯੂਰਪ ਦੇ ਚੇਅਰਮੈਨ ਸ਼੍ਰੀ ਕੇਸ਼ਵ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਘਰ ਵਿੱਚ ਪਹੁੰਚੋ ਤੇ ਬਹੁਜਨ ਮਹਾਂਪੁਰਖਾਂ ਦੀ ਵਿਚਾਰਧਾਰਾ ਨਾਲ ਸੰਬੰਧਿਤ ਸਮਾਗਮ ਦਾ ਹਿੱਸਾ ਬਣੋ। ਸਾਰੇ ਸਮਾਗਮਾਂ ਵਿੱਚ ਗੁਰੂ ਦਾ ਲੰਗਰ ਅਤੁੱਟ ਵਰਤੇਗਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲੇਬਰ ਦਿਵਸ ਤੇ ਕਰਵਾਇਆ ਓਂਟਾਰੀਓ ‘ਚ “ਮੇਲਾ ਕਿਰਤੀਆਂ ਦਾ” ਅਮਿੱਟ ਯਾਦਾਂ ਛੱਡਦਾ ਸੰਪੰਨ
Next article*ਮੇਰੀ ਹੱਡ ਬੀਤੀ* ਅਧਿਆਪਕ ਦਿਵਸ ਤੇ ਆਪਣੇ ਸਭ ਤੇ ਪਿਆਰੇ ਅਧਿਆਪਕ ਨੂੰ ਯਾਦ ਕਰਦਿਆਂ