ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਪ੍ਰਸਿੱਧ ਲੋਕ ਗਾਇਕ ਲੈਹਿੰਬਰ ਹੁਸੈਨਪੁਰੀ ਜੀ ਦੇ ਪਿਤਾ ਸਤਿਕਾਰਯੋਗ ਮੋਹਨ ਸਿੰਘ ਜੀ ਇਸ ਫ਼ਾਨੀ ਸੰਸਾਰ ਤੋਂ ਹਮੇਸ਼ਾ ਲਈ ਰੁਖ਼ਸਤ ਹੋ ਗਏ। ਇਸ ਦੁੱਖ ਦੀ ਘੜੀ ਵਿੱਚ ਕਨੇਡਾ ਸਮੇਤ ਇੰਡੀਆ ਤੋਂ ਬਹੁਤ ਸਾਰੇ ਪੰਜਾਬੀ ਗਾਇਕਾਂ, ਗਾਇਕਾਵਾਂ , ਕਲਚਰਲ ਸਭਾਵਾਂ , ਸੋਸਾਇਟੀਆਂ ਨੇ ਪ੍ਰਸਿੱਧ ਲੋਕ ਗਾਇਕ ਹੁਸੈਨਪੁਰੀ ਜੀ ਨਾਲ ਅਤੇ ਉਨਾਂ ਦੇ ਪਿੱਛੇ ਵਸਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਵਿਦੇਸ਼ੀ ਟੂਰ ਤੇ ਆਏ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਨੇ ਲੈਹਿੰਬਰ ਹੁਸੈਨਪੁਰੀ ਦੇ ਪਿਤਾ ਜੀ ਦਾ ਵਿਛੋੜਾ ਦੇ ਜਾਣਾ ਪਰਿਵਾਰ ਨੂੰ ਵੱਡਾ ਘਾਟਾ ਦੱਸਿਆ। ਇਸ ਤੋਂ ਇਲਾਵਾ ਕਨੇਡਾ ਰਹਿੰਦੇ ਪੰਜਾਬੀ ਗਾਇਕਾਂ ਵਿੱਚ ਸੁਰਿੰਦਰ ਲਾਡੀ,ਰਿਕ ਨੂਰ, ਰਾਮ ਭੋਗਪੁਰੀਆ, ਕੁਲਦੀਪ ਚੁੰਬਰ ,ਐਸ ਰਿਸ਼ੀ, ਸੁਰਿੰਦਰਜੀਤ ਮਖਸੂਦਪੁਰੀ, ਹੀਰਾ ਧਾਰੀਵਾਲ, ਕੰਠ ਕਲੇਰ, ਦਵਿੰਦਰ ਰੂਹੀ, ਵਿੱਕੀ ਮੋਰਾਂਵਾਲੀਆ, ਮਨਜੀਤ ਰੂਪੋਵਾਲੀਆ, ਅੰਮ੍ਰਿਤਾ ਵਿਰਕ, ਲੱਖਾ- ਨਾਜ ਜੋੜੀ ਨੰਬਰ ਵੰਨ, ਹਰਪ੍ਰੀਤ ਰੰਧਾਵਾ, ਸ਼ੀਰਾ ਜਸਵੀਰ ,ਬਲਬੀਰ ਬੋਪਾਰਾਏ, ਪਰਮੋਟਰ ਬਿੱਲ ਬਸਰਾ , ਪ੍ਰਮੋਟਰ ਜਸਵੰਤ ਮਾਨ, ਐਂਕਰ ਬਲਦੇਵ ਰਾਹੀ ,ਪ੍ਰਮੋਟਰ ਜੋਤੀ ਸਹੋਤਾ, ਰਿੰਪੀ ਗਰੇਵਾਲ ,ਰਾਜ ਗੁਲਜਾਰ, ਕੁਲਵਿੰਦਰ ਕਿੰਦਾ, ਸੋਹਣ ਸ਼ੰਕਰ, ਇਸ਼ਾਨਾ ਖੁੱਲਰ, ਦਿਨੀਸ਼ ਦੀਪ, ਰੌਕੀ ਕਿਸ਼ਨਗੜ੍ਹ, ਗੀਤਕਾਰ ਬਲਵੀਰ ਹੀਰ , ਅਮਰਜੀਤ ਮੇਘੋਵਾਲੀਆ ,ਪ੍ਰਮੋਟਰ ਗੋਪਾਲ ਲੋਹੀਆ, ਸ਼ਾਮ ਪੰਡੋਰੀ ਗਾਇਕ, ਜੀਵਨ ਮਾਨ, ਲੋਕ ਗਾਇਕਾ ਬਲਜਿੰਦਰ ਰਿੰਪੀ, ਮਦਨ ਜਲੰਧਰੀ , ਸੁਖਜੀਤ ਝਾਸਾਂ ਵਾਲਾ , ਗੁਰਪ੍ਰੀਤ , ਸਾਬਕਾ ਪੁਲਿਸ ਅਫ਼ਸਰ ਨਿਰਮਲਜੀਤ ਸਹੋਤਾ , ਦੀਪ ਬਾਗਪੁਰੀ, ਉਪਿੰਦਰ ਮਠਾਰੂ, ਲਾਡੀ ਸੂਸਾਂ ਵਾਲਾ, ਜੀਵਨ ਬਾਈ, ਸਮੇਤ ਵੱਡੀ ਗਿਣਤੀ ਵਿੱਚ ਗਾਇਕ ਕਲਾਕਾਰਾਂ ਨੇ ਹੁਸੈਨਪੁਰੀ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਪਰਮਾਤਮਾ ਪਾਸ ਅਰਦਾਸ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly