ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਹੋਈ

ਬਹਿਰਾਮ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪੈ੍ਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿ ਨੰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਵਿੱਚ ਬਹਿਰਾਮ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਟੀਚਰ ਡੇਅ ਤੇ ਉਨ੍ਹਾਂ ਇਤਿਹਾਸ ਦੀ ਪਹਿਲੀ ਦਲਿਤ ਮਹਿਲਾ ਟੀਚਰ ਸਵਿਤਰੀ ਫੁਲੇ ਦੇ ਜੀਵਨ ਅਤੇ ਸੰਘਰਸ਼ ਤੇ ਚਾਨਣਾ ਪਾਇਆ। ਅਤੇ ਪੰਜਾਬ ਵਿਧਾਨ ਸਭਾ ਵਿਚ ਸਿਹਤ ਮੰਤਰੀ ਡਾ ਬਲਵੀਰ ਸਿੱਧੂ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਤੀ ਕੀਤੀ।ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਪੰਜਾਬ ਵਿਧਾਨ ਸਭਾ ਵਿਚ ਮੈਡੀਕਲ ਪੈ੍ਕਟੀਸ਼ਨਰਜ ਦਾ ਮੁੱਦਾ ਸੁਚੱਜੇ ਢੰਗ ਨਾਲ ਉਠਾਉਣ ਤੇ ਪਿ੍ੰਸੀਪਲ ਬੁੱਧ ਰਾਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੇ ਬਾਹਰਲੇ ਸੂਬਿਆਂ ਤੋਂ ਦਸਤਾਵੇਜ਼ ਲਿਆ ਕੇ ਦੇ ਚੁੱਕੇ ਹਾਂ ਪਰ ਸਰਕਾਰ ਸਮਝਣ ਲਈ ਤਿਆਰ ਨਹੀਂ। ਮੁੱਹਲਾ ਕਲੀਨਿਕ ਦੀ ਆੜ ਵਿੱਚ ਮੈਡੀਕਲ ਪੈ੍ਕਟੀਸ਼ਨਰਾ ਦਾ ਕਿੱਤਾ ਉਜਾੜ ਕੇ ਗਰੀਬ ਲੋਕਾਂ ਦੀ ਮੁੱਢਲੀ ਸਿਹਤ ਸਹੂਲਤ ਖੋਹ ਰਹੀ ਹੈ।ਜਦਕਿ ਸਰਕਾਰ ਨੂੰ ਵੀ ਪਤਾ ਹੈ ਕਿ 2 ਵਜੇ ਦੁਪਹਿਰ ਤੇ ਸਵੇਰੇ 9ਵਜੇ ਸਵੇਰੇ ਤੱਕ ਕਿਹੜੇ ਮੁਹੱਲਾ ਕਲੀਨਿਕ ਖੁੱਲ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਡਾ ਜਸਵਿੰਦਰ ਕਾਲਖ ਅਤੇ ਉਨ੍ਹਾਂ ਦੀ ਆਗੂ ਟੀਮ ਜ਼ੋ ਵੀ ਸੰਘਰਸ਼ ਉਲੀਕੇ ਉਸ ਲਈ ਸਾਰੇ ਮੈਡੀਕਲ ਪੈ੍ਕਟੀਸ਼ਨਰ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਡਾ ਬਲਵੀਰ ਸਿੰਘ ਸਿਹਤ ਮੰਤਰੀ ਕਿਤੇ ਵੀ ਆਉਂਣ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਮੈਡੀਕਲ ਪੈ੍ਕਟੀਸ਼ਨਰਾ ਦੇ ਹੱਕ ਵਿੱਚ ਦਿਤੇ ਬਿਆਨ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ।ਇਸ ਮੌਕੇ ਡਾ ਸਨੀ, ਡਾ ਰਵੀ,ਡਾ ਰਛਪਾਲ ਗੁਲਾਬਗੜੀਆ, ਡਾ ਰੋਹਿਤ,ਡਾ ਜਗਦੀਸ਼ ਬੰਗੜ,ਡਾ ਹੁਸਨ ਲਾਲ,ਡਾ ਸੰਜੈ ਕਪਿਲ,ਡਾ ਅਸ਼ੋਕ ਮੁਕੰਦਪੁਰ,ਡਾ ਵਿਜੇ ਕੁਮਾਰ,ਡਾ ਸਰਬਜੀਤ ਸਿੰਘ,ਡਾ ਪਰਮਜੀਤ,ਡਾ ਸਤਨਾਮ ਜੋਹਲ,ਡਾ ਰਾਜਿੰਦਰ ਸੌਂਧੀ ਆਦਿ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੀ ਬਰਸੀ ਮੌਕੇ ਚੇਤਨਾ ਸਮਾਗਮ 7 ਨੂੰ
Next articleਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਭਾਈ ਵੀਰ ਸਿੰਘ ਪਿੰਡ ਨੰਗਲ ਈਸ਼ਰ ਵਿਖੇ ਆਯੋਜਿਤ।