ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ‘ਖੇਡਾਂ ਵਤਨ ਪੰਜਾਬ ਦੀਆਂ 2024’ ਅਧੀਨ ਬਲਾਕ ਪੱਧਰੀ ਖੇਡਾਂ ਦੇ ਅੱਜ ਦੂਜੇ ਦਿਨ ਖਿਡਾਰੀਆਂ ਨੇ ਮੈਦਾਨ ’ਤੇ ਜੰਮ ਕੇ ਪਸੀਨਾ ਵਹਾਇਆ। ਬਲਾਕ ਪੱਧਰੀ ਮੁਕਾਬਲਿਆਂ ਦੇ ਪਹਿਲੇ ਪੜਾਅ ਵਿਚ ਜ਼ਿਲ੍ਹੇ ਦੇ ਬਲਾਕ ਤਲਵਾੜਾ, ਮੁਕੇਰੀਆਂ, ਟਾਂਡਾ, ਹੁਸ਼ਿਆਰਪੁਰ-2 ਅਤੇ ਗੜ੍ਹਸ਼ੰਕਰ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਲਾਕ ਪੱਧਰੀ ਖੇਡਾਂ ਵਿਚ ਅਥਲੈਟਿਕਸ, ਵਾਲੀਬਾਲ, ਕਬੱਡੀ ਸਰਕਲ ਅਤੇ ਨੈਸ਼ਨਲ ਸਟਾਈਲ, ਫੁੱਟਬਾਲ ਅਤੇ ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਬਲਾਕ ਤਲਵਾੜਾ ਵਿਖੇ ਫੁੱਟਬਾਲ ਖੇਡ ਅੰਡਰ 21 ਸਾਲ ਲੜਕਿਆਂ ਵਿਚ ਤਲਵਾੜਾ ਪਹਿਲੇ ਸਥਾਨ ’ਤੇ ਰਿਹਾ ਅਤੇ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਸਾਲ ਵਿਚ ਸਰਕਾਰੀ ਹਾਈ ਸਕੂਲ, ਚੰਗੜਵਾਂ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਹਾੜ ਦੀਆਂ ਵਿਦਿਆਰਥਣਾਂ ਵਿਚੋਂ ਅਥਲੈਟਿਕਸ ਖੇਡ ਦੇ 200 ਮੀਟਰ ਈਵੈਂਟ ਵਿਚ ਪਾਇਲ ਨੇ ਸੋਨ ਤਗਮਾ ਅਤੇ ਰਿਧੀ ਮਿਨਹਾਸ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ।
ਬਲਾਕ ਗੜ੍ਹਸ਼ੰਕਰ ਵਿਚ ਖੇਡ ਕਬੱਡੀ ਸਰਕੱਲ ਅੰਡਰ—21 ਸਾਲ (ਲੜਕੇ) ਟੀਮ ਪਾਰੋਵਾਲ ਪਹਿਲੇ ਸਥਾਨ ਅਤੇ ਕਬੱਡੀ ਨੈਸ਼ਨਨ ਅੰਡਰ: 17 ਦੀ ਟੀਮ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਨੇ ਸ਼ਹੀਦ ਭਗਤ ਸਿੰਘ ਕੱਲਬ ਸ਼ੇਖੋਵਾਲ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਾਨਵ ਪਬਲਿਕ ਸਕੂਲ ਦੇ ਖਿਡਾਰੀ ਤੀਜੇ ਸਥਾਨ ਤੇ ਰਹੇ। ਇਸੇ ਤਰ੍ਹਾਂ ਖੋ—ਖੋ ਦੀ ਟੀਮ ਅੰਡਰ-17 ਲੜਕੀਆਂ ਨੇ ਐਸ.ਬੀ.ਐਸ. ਸਦਰਪੁਰ ਦੀ ਟੀਮ ਨੇ ਐਮ.ਆਰ ਪਨਾਮ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਕੀਤਾ।
ਬਲਾਕ ਹੁਸ਼ਿਆਰਪੁਰ-2 ਦੇ ਖੇਡ ਫੁੱਟਬਾਲ ਮੁਕਾਬਲਿਆਂ ਵਿਚ ਅੰਡਰ-14 ਸਾਲ (ਲੜਕੇ) ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਦੇ ਖਿਡਾਰੀਆਂ ਨੇ ਸੰਤ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾ ਵਾਲੀਬਾਲ ਦੀਆਂ ਟੀਮਾਂ ਵਿਚੋਂ ਅੰਡਰ-14 ਅਤੇ 17 ਲੜਕੀਆਂ ਰਿਆਤ ਬਾਹਰਾ ਇੰਟਰਨੈਸ਼ਨਲ ਦੀਆਂ ਖਿਡਾਰਨਾਂ ਨੇ ਪਹਿਲੇ ਸਥਾਨ ਪ੍ਰਾਪਤ ਕਰਕੇ ਮੱਲ੍ਹਾਂ ਮਾਰੀਆਂ। ਇਸੇ ਤਰ੍ਹਾ ਅਥਲੈਟਿਕਸ ਵਿਚ 800 ਮੀਟਰ ਵਿਚ ਜੋਗਿੰਦਰਪਾਲ ਸਰੋਇਆ ਪਹਿਲੇ ਸਥਾਨ ਅਤੇ ਗੁਰਮੇਲ ਸਿੰਘ ਦੂਜੇ ਸਥਾਨ ’ਤੇ ਰਿਹਾ। 60 ਮੀਟਰ ਦੀ ਦੌੜ ਵਿਚ ਅਰੁਣ ਕੈਥਵਾਰ ਨੇ ਪਹਿਲਾ ਅਤੇ ਵਿਨੋਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly