ਸਵਾਦਿਸ਼ਟ ਖਾਣਿਆਂ ਸਬੰਧੀ ਵੱਖ ਵੱਖ ਸਕੂਲਾਂ ਦੇ ਕੁੱਕਾਂ ਦੇ ਸੈਂਟਰ ਪੱਧਰੀ ਮੁਕਾਬਲੇ ਕਰਵਾਏ ਗਏ, ਦਲਜੀਤ ਕੌਰ ਕੁੱਕ ਭਗਤਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਿੱਖਿਆ ਬਲਾਕ ਕਪੂਰਥਲਾ -1 ਦੇ ਸਰਕਾਰੀ ਐਲੀਮੈਂਟਰੀ ਸਕੂਲ ਸੇ਼ਖੂਪੁਰ ਵਿਖੇ ਜੈਮਲ ਸਿੰਘ ਸੈਂਟਰ ਹੈਡ ਟੀਚਰ ਦੀ ਅਗਵਾਈ ਹੇਠ ਕਲੱਸਟਰ ਪੱਧਰੀ ਮਿਡ ਡੇ ਮੀਲ ਕੁੱਕ ਵਰਕਰਾਂ ਦੇ ਕੁਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ  ਪ੍ਰਾਇਮਰੀ ਸਕੂਲਾਂ ਦੇ ਕੁੱਕ ਅਤੇ ਅੱਪਰ ਪ੍ਰਾਇਮਰੀ ਕੁੱਕਾਂ ਨੇ ਭਾਗ ਲਿਆ। ਰਮੇਸ਼ ਕੁਮਾਰ ਮੈਂਗੀ, ਅੰਜਨਾ ਕੁਮਾਰੀ (ਦੋਵੇਂ ਹੈਡ ਟੀਚਰ) ਤੇ ਮਮਤਾ ਦੇਵੀ ਅਧਿਆਪਕਾਂ ਨੇ ਜਜਮੈਂਟ ਦੀ ਭੂਮਿਕਾ ਨਿਭਾਈ ।ਜੱਜਾਂ ਦੇ ਫੈਸਲਿਆਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਭਗਤਪੁਰ ਦੀ ਕੁੱਕ ਦਲਜੀਤ ਕੌਰ ਨੇ ਪਹਿਲਾ, ਸਰਕਾਰੀ ਐਲੀਮੈਂਟਰੀ ਸ਼ੇਖੂਪੁਰ ਦੀ ਕੁੱਕ ਸੰਤੋਸ਼ ਰਾਣੀ ਨੇ ਦੂਜਾ ਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੈਦੋਵਾਲ ਦੀ ਕੁੱਕ ਨੇ ਤੀਸਰਾ ਸਥਾਨ ਹਾਸਲ ਕੀਤਾ। ਸਮਾਗਮ ਦੇ ਅੰਤ ਵਿੱਚ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੀਤੂ ਅਨੰਦ ,ਰਚਨਾ ਪੁਰੀ, ਕੁਲਦੀਪ ਕੌਰ, ਸ਼ੈਲਜਾ ਸ਼ਰਮਾ, ਕਮਲਦੀਪ, ਮਮਤਾ ਦੇਵੀ ਮੋਨਿਕਾ ਅਰੋੜਾ, ਮਨਮੋਹਨ ਕੌਰ, ਬਰਿੰਦਾ ਸ਼ਰਮਾ, ਮੀਨੂੰ ਰਾਣੀ, ਸ਼ਮਾਂ ਰਾਣੀ, ਸਰੋਜ ਰਾਣੀ , ਹਰਪ੍ਰੀਤ ਕੌਰ ਆਦਿ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੋਂ ਅਧਿਆਪਕ ਅਤੇ ਕੁੱਕ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਧਿਆਪਕ ਦਿਵਸ ’ਤੇ ਵਿਸ਼ੇਸ਼
Next article“ਸਤਿਕਾਰ ਅਧਿਆਪਕਾਂ ਦਾ”