ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ) ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਅੱਜ ਬਦਲੀ ਲਈ ਵੱਖ-ਵੱਖ ਕੈਟਾਗਰੀਆਂ ਨੂੰ ਬਦਲੀ ਕਰਾਉਣ ਦੇ ਦਿੱਤੇ ਮੌਕੇ ਵਿੱਚ ਸਤੰਬਰ ਮਹੀਨੇ ਪਰਖਕਾਲ ਪੂਰਾ ਹੋਣ ਵਾਲਿਆਂ ਅਧਿਆਪਕਾਂ ਨੂੰ ਵੀ ਵਿਚਾਰਨ ਦੀ ਮੰਗ ਕੀਤੀ ਹੈ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਡੀਟੀਐਫ ਦੇ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਪ੍ਰਚਾਰ ਸਕੱਤਰ ਸੁਖਦੇਵ ਡਾਂਸੀਵਾਲ ਅਤੇ 569 ਲੈਕਚਰਾਰ ਯੂਨੀਅਨ ਦੇ ਆਗੂ ਰਮਨਦੀਪ ਮੋਗਾ, ਮਨਦੀਪ ਕੌਰ ਅਤੇ ਰੈਣਾ ਰਾਜ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕੈਟਾਗਰੀਆਂ ਦੇ ਅਧਿਆਪਕਾਂ, ਜਿਨਾਂ ਅਧਿਆਪਕਾਂ ਦਾ 31 ਅਗਸਤ ਨੂੰ ਪਰਖ ਕਾਲ ਪੂਰਾ ਹੋ ਗਿਆ ਹੈ ਉਹਨਾਂ ਨੂੰ ਬਦਲੀ ਕਰਵਾਉਣ ਲਈ ਮੌਕਾ ਦਿੱਤਾ ਹੈ। ਪਰ ਬਹੁਤ ਸਾਰੇ ਅਧਿਆਪਕ ਜਿਹਨਾਂ ਨੇ ਆਰਡਰ ਲੇਟ ਮਿਲਣ ਕਰਕੇ ਸਤੰਬਰ ਦੇ ਪਹਿਲੇ ਅਤੇ ਦੂਜੇ ਹਫਤੇ ਜੁਆਇਨ ਕੀਤਾ ਸੀ ਉਹਨਾਂ ਨੂੰ ਬਦਲੀ ਦੀ ਇਸ ਪ੍ਰਕਿਰਿਆ ਤੋਂ ਵਾਂਝੇ ਕਰ ਦਿੱਤਾ ਗਿਆ ਹੈ।
ਆਗੂਆਂ ਨੇ ਮੰਗ ਕੀਤੀ ਕਿ 30 ਸਤੰਬਰ ਤੱਕ ਪਰਖ ਸਮਾਂ ਪੂਰਾ ਕਰਨ ਵਾਲੇ ਸਾਰੇ ਕਾਡਰਾਂ ਦੇ ਅਧਿਆਪਕਾਂ ਨੂੰ ਬਦਲੀ ਕਰਾਉਣ ਦਾ ਮੌਕਾ ਦਿੱਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly