ਸਰਕਾਰੀ ਸੈਕੰਡਰੀ ਸਕੂਲ ਗੋਬਿੰਦਪੁਰ ਖੁਣ-ਖੁਣ ਦੇ ਖਿਡਾਰੀਆਂ ਨੇ ਜੋਨ ਪੱਧਰੀ ਟੂਰਨਾਮੈਂਟ ’ਚ ਮਾਰੀਆਂ ਮੱਲਾਂ

ਫੋਟੋ : ਅਜਮੇਰ ਦੀਵਾਨਾ

ਹੁਸਿ਼ਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ)– ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲਲਿਤਾ ਅਰੋੜਾ ਅਤੇ ਸਪੋਰਟਸ ਕੁਆਰਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭੀਖੋਵਾਲ ਵਿਖੇ ਕਰਵਾਏ ਗਏ ਜੋਨ ਪੱਧਰੀ ਅਥਲੈਟਿਕ ਮੁਕਾਬਲਿਆਂ ’ਚ ਮੱਲਾਂ ਮਾਰ ਕੇ ਖਿਡਾਰੀਆਂ ਨੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਮੁੱਖ ਅਧਿਆਪਕਾ ਸਮਰਿਤੂ ਰਾਣਾ ਨੇ ਦੱਸਿਆ ਕਿ ਲੜਕਿਆਂ ਦੇ ਅੰਡਰ-14 ਸਾਲ ਵਰਗ ’ਚ ਸ਼ਾਟ ਪੁੱਟ ਦੇ ਹੋਏ ਮੁਕਾਬਲੇ ’ਚ ਪਰਿਆਂਸ਼ੂ ਜੱਸਲ ਨੇ ਪਹਿਲਾ, ਅੰਡਰ-17 ਸਾਲ ਵਰਗ ਦੀ ਤਿਹਰੀ ਛਾਲ ’ਚ ਆਸਿ਼ਸ਼ ਨੇ ਦੂਸਰਾ ਅਤੇ ਹਾਈ ਜੰਪ ’ਚ ਮਨਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਹੀ ਤਰ੍ਹਾਂ ਲੜਕੀਆਂ ਦੇ ਅੰਡਰ-14 ਸਾਲ ਵਰਗ ’ਚ ਡਿਸਕਸ ਥਰੋਅ ਦੇ ਮੁਕਾਬਲਿਆਂ ’ਚ ਰਵਨੀਤ ਕੌਰ ਨੇ ਦੂਸਰਾ, ਸ਼ਾਟ ਪੁੱਟ ’ਚ ਰਵਨੀਤ ਕੌਰ ਨੇ ਤੀਸਰਾ, ਡਿਸਕਸ ਥਰੋਅ ’ਚ ਰਾਜਵੀਰ ਕੌਰ ਨੇ ਤੀਸਰਾ, ਅੰਡਰ-17 ਸਾਲ ਵਰਗ ਦੇ ਡਿਸਕਸ ਥਰੋਅ ’ਚ ਪ੍ਰਭਜੋਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਐਚ ਡੀ ਐਨ ਸਕੂਲ ਹਰਿਆਣਾ ਵਿਖੇ ਹੋਏ ਲੜਕਿਆਂ ਦੇ ਅੰਡਰ-17 ਸਾਲ ਵਰਗ ਦੇ ਬੈਡਮਿੰਟਨ ਦੇ ਮੁਕਾਬਲਿਆਂ ’ਚ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਮੁੱਖ ਅਧਿਆਪਕਾ ਸਮਰਿਤੂ ਰਾਣਾ ਨੇ ਕਿਹਾ ਕਿ ਖੇਡਾਂ ’ਚ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਖਿਡਾਰੀਆਂ, ਕੋਚ ਅਮਿਤ ਸ਼ਰਮਾ ਅਤੇ ਸਮੂਹ ਸਟਾਫ ਦੀ ਸਖਤ ਮਿਹਨਤ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ’ਚ ਮਿਆਰੀ ਪੜ੍ਹਾਈ ਦੇ ਨਾਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਪਨਾ ਸੂਦ, ਅਵਿੰਦਰ ਕੌਰ, ਅਮਨਦੀਪ ਕੌਰ, ਪਵਨਦੀਪ ਕੌਰ, ਸਰੋਜ ਬਾਲਾ, ਮੀਨਾ ਸੋਂਖਲਾ, ਰਾਜਦੀਪ ਕੌਰ, ਅਨੀਤਾ ਰਾਜ, ਜਸਪ੍ਰੀਤ ਕੌਰ, ਜਸਵਿੰਦਰ ਸਿੰਘ ਸਹੋਤਾ, ਅਮਿਤ ਸ਼ਰਮਾ, ਰਛਪਾਲ ਸਿੰਘ, ਰਣਦੀਪ ਕੁਮਾਰ ਆਦਿ ਸਮੇਤ ਵਿਦਿਆਰਥੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮੁ: ਸੰ: ਕ: ਦੇ ਕਨਵੀਨਰ ਬਲਕੌਰ ਸਿੰਘ ਮਾਨ ਨੂੰ ਹਟਾ ਕੇ ਹਰਪ੍ਰੀਤ ਸਿੰਘ ਖਾਲਸਾ ਨੂੰ ਕੀਤਾ ਕਨਵੀਨਰ, ਨਿਯੁਕਤ ਤਨਖਾਹਾਂ ਜਾਰੀ ਨਾ ਹੋਣ ਦੀ ਸੂਰਤ ‘ਚ ਤਿੱਖੇ ਸੰਘਰਸ਼ ਦੀ ਦਿੱਤੀ ਚੇਤਾਵਨੀ
Next articleਪਿੰਡ ਠੱਕਰਵਾਲ ਵਿੱਚ 29.29 ਲੱਖ ਰੁਪਏ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ: ਰਾਜ ਕੁਮਾਰ ਚੱਬੇਵਾਲ