ਅੱਜ ਰੱਖਣਗੇ ਭਾਈ ਸਰਬਜੀਤ ਸਿੰਘ ਖ਼ਾਲਸਾ ਵੱਖ-ਵੱਖ ਸੜਕਾਂ ਦੇ ਨੀਂਹ ਪੱਥਰ

ਫਰੀਦਕੋਟ-ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ ਮਾਨਯੋਗ ਮੈਂਬਰ ਪਾਰਲੀਮੈਂਟ, ਲੋਕ ਸਭਾ ਹਲਕਾ ਫਰੀਦਕੋਟ ਭਾਈ ਸਰਬਜੀਤ ਸਿੰਘ ਖ਼ਾਲਸਾ ਮਿਤੀ 3 ਸਤੰਬਰ ਦਿਨ ਮੰਗਲਵਾਰ ਨੂੰ ਵੱਖ- ਵੱਖ ਸੜਕਾਂ ਦੇ ਨੀਂਹ ਪੱਥਰ ਰੱਖਣ ਲਈ ਸੜਕਾਂ ਦਾ ਤੂਫ਼ਾਨੀ ਦੌਰਾ ਕਰਨਗੇ। ਜਾਣਕਾਰੀ ਲਈ ਦੱਸ ਦੇਈਏ ਕਿ ਇਹਨਾਂ ਸੜਕਾਂ ਦੇ ਨਾਂਵਾਂ ਵਿਚ ਪੰਜਗਰਾਈਂ ਕਲਾਂ ਤੋਂ ਦੇਵੀ ਵਾਲਾ,ਬੀੜ੍ਹ ਸਿੱਖਾਂ ਵਾਲਾ , ਐੱਨ ਐੱਚ-54 ਤੋਂ ਮਿਸ਼ਰੀ ਵਾਲਾ, ਘੁਮਿਆਰਾ ਤੇ ਕੱਬਰਵੱਛਾ , ਚਹਿਲ ਤੋਂ ਟਹਿਣਾ, ਪੱਕਾ , ਮੋਰਾਂਵਾਲੀ ਤੇ ਘੁਮਿਆਰਾ, ਫਰੀਦਕੋਟ ਤੋਂ ਬੀੜ ਭੋਲੂਵਾਲਾ, ਅਰਾਈਆਂਵਾਲਾ ਤੋਂ ਬੇਗੂਵਾਲਾ , ਦੀਪ ਸਿੰਘ ਵਾਲਾ ਤੋਂ ਕੋਠੇ ਕਾਨਿਆਂਵਾਲੀ , ਜਨੇਰੀਆਂ ਸਕੂਲ ਤੋਂ ਸੰਗਰਾਹੂਰ , ਬੁੱਟਰ ਤੇ ਅਰਾਈਆਂਵਾਲਾ ਖੁਰਦ ਸ਼ਾਮਿਲ ਹਨ। ਇਸ ਸਮੇਂ ਉਨ੍ਹਾਂ ਦੇ ਪਹੁੰਚਣ ਦਾ ਸਮਾਂ ਕ੍ਰਮਵਾਰ ਸਵੇਰੇ 11 ਵਜੇ, 12 ਵਜੇ, 12:30 ਵਜੇ, 1:15 ਵਜੇ, 2 ਵਜੇ, 3 ਵਜੇ ਅਤੇ ਸ਼ਾਮ 4 ਵਜੇ ਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article“ਨਵੀਂ ਪੰਜਾਬਣ”
Next articleਕੀ ਅਮਰੀਕੀ ਚੌਣਾ’ਚ ਬਹੁਤ ਕੁਝ ਦਾਅ ਤੇ ਹੈ?