“ਨਵੀਂ ਪੰਜਾਬਣ”

ਸੰਦੀਪ ਸਿੰਘ 'ਬਖੋਪੀਰ'

(ਸਮਾਜ ਵੀਕਲੀ) 

ਕਰੀਮ ਮੁਲਕ ਦੀ, ਵਿੱਚ ਵਿਦੇਸ਼ਾਂ, ਤੀਆਂ ਕਿਹੜਾ ਲਾਵੇ, ਗਿੱਧੇ,ਪਾਵੇ,
ਸਾਉਣ ਮਹੀਨਾ ਭੁੱਲੀਆਂ ਕੁੜੀਆਂ,ਬੱਲੋ ਕਿਹੜਾ ਪਾਵੇ, ਗਾਣੇ ਗਾਵੇ,
ਨਾ ਘਰਾਂ ਵਿੱਚ ਖੀਰਾਂ ਰਿੱਝਣ, ਨਾ ਕੋਈ ਪੂੜੇ ਲਾਵੇ, ਸ਼ਗਨ ਮਨਾਵੇ,
ਨਾ ਕੋਈ ਲੈਂਦੀ ਸਿਰ ਫੁਲਕਾਰੀ,ਨਾ ਕੋਈ ਘੱਗਰਾ ਪਾਵੇ, ਰੌਣਕ ਲਾਵੇ,
ਨਾ ਹੀ ਹੀਂਘਾਂ-ਪੀਘਾਂ ਝੂਟਣ, ਨਾ ਕੋਈ ਗਿੱਧਾ ਪਾਵੇ,ਪੀਂਘ ਝੜਾਵੇ,
ਸੱਗੀ ਫੁੱਲ,ਪਰਾਂਦੇ, ਭੁੱਲੀਆ,ਮਹਿੰਦੀ ਕੋਈ ਹੀ ਲਾਵੇ,ਚਾਅ ਮਨਾਵੇ,
ਕਿਹੜੀਆਂ ਤੀਆਂ,ਕੀ,ਸੰਧਾਰੇ, ਕੋਈ ਨਾ ਸ਼ਗਨ, ਮਨਾਵੇ, ਤੀਆਂ ਲਾਵੇ
ਰੱਖੜੀ,ਜੌਂ, ਵੀ ਭੁੱਲੀਆਂ ਕੁੜੀਆਂ,ਪੱਬ, ਕਲੱਬ ਹੀ ਭਾਵੇਂ, ਮੌਜ ਮਨਾਵੇ
ਸੂਟ ਬੂਟੀਕਾਂ ਉੱਤੋਂ ਬਣਦੇ,ਕੰਮ ਕੋਈ ਮਨ ਨਾ ਭਾਵੇ,ਨਾ ਹੱਥ ਹਿਲਾਵੇ,
ਰੀਲਾਂ ਵਿੱਚ,ਰੁਝ ਗਈ,ਜਵਾਨੀ,ਗੱਲ ਕੋਈ ਹੋਰ ਨਾ ਭਾਵੇ, ਸ਼ਮਾਂ ਗਵਾਵੇ,
ਕਿੱਥੇ ਤਿ੍ੰਝਣਾਂ,ਚਰਚੇ ਛੱਡੇ,ਪੱਬ,’ਚ ਲੋਰ ਹੁਣ ਆਵੇ, ਰੋਜ਼ ਹੀ ਜਾਵੇ
ਸੀਣੀ, ਮਾਂ ਦੀ ਜਾਈ,ਬੀਬਾ,ਸੌਟ ਟਕੀਲਾ ਲਾਵੇ,ਰੌਲਾ ਪਾਵੇ,
ਫੇਕ ਅਕਾਊਂਟ ਤੇ ਫੇਕ ਆਈਡੀਆਂ,ਬੀਬੀ,ਨਿੱਤ ਬਣਾਵੇ,ਦਗੇ ਕਮਾਵੇ,
ਚਾਰ ਜਮਾਤਾਂ ਪੜ੍ਹਕੇ,ਬੀਬਾ,ਮੁਲਕ ਬਾਹਰਲ਼ੇ,ਜਾਵੇ,ਰੰਗ ਦਿਖਾਵੇਂ,
ਸਿਰ ਫੁੱਲਕਾਰੀ,ਸੂਟ ਪੰਜਾਬੀ,ਜਾਕੇ ਕੋਈ ਕੋਈ ਪਾਵੇ,ਸ਼ਾਨ ਵਧਾਵੇ,

ਸ਼ਿਫਟਾਂ ਵਿੱਚ ਕੋਈ ਮਿਹਨਤ ਕਰਕੇ,ਬਾਪੂ ਦਾ ਕਰਜ਼ਾ ਲਾਵੇ,ਮਾਣ ਵਧਾਵੇ,
ਕੋਈ ਤਾਂ ਲਿਵੀਇੰਗ ਰਿਲੇਸ਼ਨ ਮਾਣੇ,ਬਾਪੂ ਕਿੱਧਰ ਜਾਵੇ, ਸ਼ਾਨ ਘਟਾਵੇ,
ਨਵੀਂ ਪੰਜਾਬਣ ਚੱਲੀ ਕਿੱਧਰ,ਗੱਲ ਕੋਈ ਸਮਝ ਨਾ ਆਵੇ,ਸੋਚੀ ਪਾਵੇ,
ਵਿੱਚ ਹੀ,ਰੁਲ਼ ਗਏ,ਵਿਆਹ ਮੁਕਲਾਵੇ,ਲਵ ਮੈਰਿਜ਼ ਕਰਵਾਵੇ,ਸੋਚੀਂ ਪਾਵੇ,
ਕੁਝ ਤਾਂ ਪੜ੍ਹਕੇ,ਅਫ਼ਸਰ ਲੱਗੀਆਂ,ਬਾਬਲ ਸੱਦਕੇ ਜਾਵੇ, ਸ਼ਗਨ ਮਨਾਵੇ,
ਸੰਦੀਪ ਸਲਾਹੇ ਹਰ ਉਸ ਧੀ ਨੂੰ,ਜੋ ਪੱਗ ਨੂੰ ਦਾਗ ਨਾ ਲਾਵੇ,ਮਾਣ ਵਧਾਵੇ,
ਤੂੰ ਪੰਜਾਬਣੇ,ਵੱਧੇ ਫੁੱਲੇ, ਰੱਬ ਤੈਨੂੰ ਮੇਰੀ, ਉਮਰ ਵੀ ਲਾਵੇ, ਤੂੰ ਜਿੱਧਰੇ ਜਾਵੇਂ,
ਧੀ ਪੰਜਾਬਣੇ,ਆਸ ਤੇਰੇ ਤੇ,ਤੂੰ ਹੀ ਯੁੱਗ ਬਦਲਾਵੇ,ਮਾਣ ਵਧਾਵੇ,ਅੱਗੇ ਜਾਵੇ
ਭੁੱਲੀ ਭਟਕੀ ਧੀ ਹੁਣ ਸਾਡੀ,ਮੁੜ ਵਿਰਸੇ ਵੱਲ ਆਵੇ,ਜੱਗ ਤੇ ਛਾਵੇ,ਮਾਣ ਵਧਾਵੇ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017
Previous articleਪਿੰਡ ਮਾਹਲਾ ਕਲਾਂ ਪਹੁੰਚ ਰਹੇ ਹਨ ਬਾਪੂ ਤਰਸੇਮ ਸਿੰਘ, ਭਾਈ ਹਰਪ੍ਰੀਤ ਸਿੰਘ ਅਤੇ ਐੱਮ ਪੀ ਭਾਈ ਸਰਬਜੀਤ ਸਿੰਘ ਖ਼ਾਲਸਾ
Next articleਅੱਜ ਰੱਖਣਗੇ ਭਾਈ ਸਰਬਜੀਤ ਸਿੰਘ ਖ਼ਾਲਸਾ ਵੱਖ-ਵੱਖ ਸੜਕਾਂ ਦੇ ਨੀਂਹ ਪੱਥਰ