ਐੱਸ ਡੀ ਕਾਲਜ ‘ਚ ‘ਤਿੰਨ ਦਿਨਾਂ ਪ੍ਰਤਿਭਾ ਖੋਜ ਮੁਕਾਬਲੇ ਧੂਮਧਾਮ ਨਾਲ ਸੰਪੰਨ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ )–  ਐੱਸ ਡੀ ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਕਾਲਜ ਦੇ ਯੂਥ ਕਲੱਬ ਵੱਲੋਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਅਤੇ ਕਲੱਬ ਦੇ ਇੰਚਾਰਜ ਮੈਡਮ ਰਾਜਿੰਦਰ ਕੌਰ ਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਤਿੰਨ ਦਿਨਾਂ ਪ੍ਰਤਿਭਾ ਖੋਜ ਮੁਕਾਬਲਿਆਂਂ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ । ਇਸ ਦੌਰਾਨ ਵਿਦਿਆਰਥਣਾਂ ਵੱਡੀ ਗਿਣਤੀ ਵਿਚ ਹਿੱਸਾ ਲਿਆ । ਪੋਸਟਰ ਮੇਕਿੰਗ ਮੁਕਾਬਲੇ ਵਿਚ ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਪਰਨੀਤ ਕੌਰ ਪਹਿਲੇ, ਬੀ ਏ ਭਾਗ ਪਹਿਲਾ ਦੀ ਹਰਸ਼ਿਤਾ ਦੂਜੇ ਸਥਾਨ ‘ਤੇ ਰਹੀ । ਸਲੋਗਨ ਰਾਈਟਿੰਗ ‘ਚ ਕਿਰਨ ਕੌਰ ਬੀ.ਏ ਭਾਗ ਦੂਜਾ ਪਹਿਲੇ ਅਤੇ ਬੀ.ਏ ਭਾਗ ਤੀਜਾ ਦੀ ਐਸ਼ ਦੂਜੇ ਸਥਾਨ ‘ਤੇ ਰਹੀ । ਕਵਿਤਾ ਤੇ ਭਾਸ਼ਣ ਪ੍ਰਤੀਯੋਗਿਤਾ ਵਿੱਚ ਪਵਿੱਤਰ ਪਾਲ ਕੌਰ ਤੇ ਨੇਹਾ ਨੇ ਸਾਂਝੇ ਤੌਰ ‘ਤੇ ਪਹਿਲਾ ਸਥਾਨ ਹਾਸਲ ਕੀਤਾ । ਮਹਿੰਦੀ ਤੇ ਰੰਗੋਲੀ ਵਿੱਚ ਨਿਸ਼ੂ – ਪ੍ਰਭਜੋਤ ਕੌਰ ਪਹਿਲੇ, ਕਿਰਨਦੀਪ ਕੌਰ – ਰੁਚੀ ਦੂਜੇ, ਜਸਪ੍ਰੀਤ ਕੌਰ – ਜਸਵਿੰਦਰ ਕੌਰ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ । ਫੈਂਸੀ ਡਰੈਸ ਹਰਮੀਨ ਪਹਿਲੇ, ਪ੍ਰਭਜੋਤ ਕੌਰ ਤੇ ਰਮਨਦੀਪ ਕੌਰ ਦੂਜੇ ਸਥਾਨ ‘ ਰਹੀ । ਸੋਲੋ ਡਾਂਸ ਨਵਜੋਤ ਕੌਰ ਪਹਿਲੇ ਅਤੇ ਲੀਨਾ ਦੂਜੇ ਸਥਾਨ ‘ਰਹੀ । ਭਜਨ ਗਾਇਨ ਵਿੱਚ ਸ਼ਿਵਾਨੀ ਪਹਿਲੇ ਅਤੇ ਕੋਮਲ ਦੂਜੇ ਸਥਾਨ ‘ਤੇ ਰਹੀ । ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅੰਦਰ ਛੁਪੀ ਕਲਾ ਨੂੰ ਨਿਖਾਰਨ ਲਈ ਅਜਿਹੇ ਸਮਾਗਮ ਬਹੁਤ ਵਧੀਆ ਪਲੇਟਫਾਰਮ ਹਨ । ਉਨ੍ਹਾਂ ਵਿਦਿਆਰਥਣਾਂਂ ਵੱਲੋਂ ਦਿਖਾਈ ਪ੍ਰਤਿਭਾ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਾੜਮੇਰ ‘ਚ ਲੜਾਕੂ ਜਹਾਜ਼ ਮਿਗ-29 ਕਰੈਸ਼, ਏਅਰ ਫੋਰਸ ਨੇ ਕੋਰਟ ਆਫ ਇਨਕੁਆਰੀ ਦੇ ਦਿੱਤੇ ਹੁਕਮ
Next articleਵਿਧਾਇਕ ਰੰਧਾਵਾ ਨੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਟਰਾਂਸਪੋਰਟ ਖੇਤਰ ਵਿੱਚ ਸੁਧਾਰ ਲਈ ਵਧੀਆ ਟਰਾਂਸਪੋਰਟ ਨੀਤੀ ਬਣਾਉਣ ਦੀ ਕੀਤੀ ਮੰਗ