ਲੇਖ , ਕਹਾਣੀ ਅਤੇ ਕਵੀ ਦਰਬਾਰ ਕਰਵਾਇਆ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ( ਰਜਿ: ) ਧੂਰੀ ਦੀ ਮਹੀਨਾਵਾਰ ਇਕੱਤਰਤਾ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ: ) ਦੇ ਸਹਿਯੋਗ ਨਾਲ਼ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਲੇਖ , ਕਹਾਣੀ ਅਤੇ ਕਵੀ ਦਰਬਾਰ ਦੇ ਰੂਪ ਵਿੱਚ ਹੋਈ । ਪ੍ਰਧਾਨਗੀ ਮੰਡਲ ਵਿੱਚ ਕਰਮ ਸਿੰਘ ਜ਼ਖ਼ਮੀ , ਜਗਦੇਵ ਸ਼ਰਮਾ , ਗੁਰਦਿਆਲ ਨਿਰਮਾਣ ਅਤੇ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਵੀ ਸ਼ਾਮਲ ਸਨ । ਸਟੇਜ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਨੇ ਨਿਭਾਈ ।
        ਪਹਿਲੇ ਦੌਰ ਵਿੱਚ ਗੀਤਕਾਰ ਤੇ ਗਾਇਕ ਚਤਰ ਸਿੰਘ ਪਰਵਾਨਾ , ਪੰਥਕ ਕਵੀਸ਼ਰ ਬਲਵਿੰਦਰ ਮਾਹੀ , ਡਾ. ਸਤੀਸ਼ ਕਪੂਰ , ਗੁਰਸੇਵਕ ਸਿੰਘ ਢਢੋਗਲ ਅਤੇ ਸਭਾ ਦੇ ਪ੍ਰਮੁੱਖ ਅਹੁਦੇਦਾਰ ਸੰਜੇ ਲਹਿਰੀ ਦੇ ਵੱਡੇ ਭਰਾ ਮਹਾਂਵੀਰ ਪ੍ਰਸ਼ਾਦ ਗਰਗ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਵਿੱਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਦੁਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਗਈ ।
         ਦੂਸਰੇ ਦੌਰ ਵਿੱਚ ਅਜਾਇਬ ਸਿੰਘ ਕੋਮਲ , ਕਰਨਜੀਤ ਸਿੰਘ , ਅਮਰ ਗਰਗ ਕਲਮਦਾਨ , ਜਗਦੇਵ ਸ਼ਰਮਾ ਅਤੇ ਸੁਖਜੀਤ ਕੌਰ ਸੋਹੀ ਨੇ ਲੇਖ , ਕਹਾਣੀਆਂ ਤੇ ਸਾਹਿਤਕ ਵਿਚਾਰਾਂ ਦੀ ਸਾਂਝ ਹਾਜ਼ਰੀਨ ਨਾਲ਼ ਪਾਈ ਜਿਹਨਾਂ ‘ਤੇ ਉਸਾਰੂ ਬਹਿਸ ਵੀ ਹੋਈ ।
         ਅੰਤਮ ਦੌਰ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਸੁਖਦੇਵ ਪੇਂਟਰ , ਗੁਰਮੀਤ ਸੋਹੀ , ਅਕਾਸ਼ ਪ੍ਰੀਤ ਬਾਜਵਾ , ਸੁਖਵਿੰਦਰ ਸੁੱਖੀ ਮੂਲੋਵਾਲ , ਚਰਨਜੀਤ ਮੀਮਸਾ , ਰਣਜੀਤ ਆਜ਼ਾਦ ਕਾਂਝਲਾ , ਬਲਜਿੰਦਰ ਬੱਲੀ ਈਲਵਾਲ , ਸਰਬਜੀਤ ਸੰਗਰੂਰਵੀ , ਪਵਨ ਕੁਮਾਰ ਹੋਸੀ , ਬਹਾਦਰ ਸਿੰਘ ਧੌਲਾ਼ , ਸੁਰਜੀਤ ਸਿੰਘ ਮੌਜੀ , ਗੁਰੀ ਚੰਦੜ ਸੰਗਰੂਰ , ਕਰਮ ਸਿੰਘ ਜ਼ਖ਼ਮੀ , ਸੁਰਜੀਤ ਕੌਰ , ਬਲਜੀਤ ਸਿੰਘ ਬਾਂਸਲ , ਮੀਤ ਸਕਰੌਦੀ , ਬਲਵੰਤ ਕੌਰ ਘਨੌਰੀ , ਮਿਤਾਲੀ ਸ਼ਰਮਾ , ਮਨਜੀਤ ਰਾਜੂ , ਪੰਮੀ ਫੱਗੂਵਾਲੀਆ , ਅਸ਼ੋਕ ਭੰਡਾਰੀ , ਸੰਜੇ ਲਹਿਰੀ , ਪਰਮਜੀਤ ਸਿੰਘ ਦਰਦੀ , ਕੁਲਜੀਤ ਧਵਨ , ਗੁਰਦਿਆਲ ਨਿਰਮਾਣ ਅਤੇ ਕਰਮਜੀਤ ਹਰਿਆਊ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ । ਸਭਾ ਦੇ ਸਰਪ੍ਰਸਤ ਜਗਦੇਵ ਸ਼ਰਮਾ ਬੁਗਰਾ ਨੇ ਸਮੁੱਚੇ ਸਮਾਗਮ ‘ਤੇ ਤਸੱਲੀ ਪ੍ਰਗਟ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਦਸ਼ਮੇਸ਼ ਕਲੱਬ ਰੋਪੜ ਵੱਲੋਂ ਲਗਾਇਆ ਗਿਆ ਮੁਫ਼ਤ ਹੋਮਿਓਪੈਥੀ ਚੈੱਕਅਪ ਕੈਂਪ
Next articleਮੈਡੀਕਲ ਇੰਜੀਨੀਅਰ ਗਿੱਲ ਬਣੇ ਡੇਰਾ ਬਿਆਸ ਦੇ ਨਵੇਂ ਮੁਖੀ