ਸ਼ੈਸਨ ਦੌਰਾਨ ਮੁੱਖ ਮੰਤਰੀ ਜਾਅਲੀ ਜਾਤੀ ਸਰਟੀਫਿਕੇਟ ਮਾਮਲਿਆਂ ‘ਚ ਕੀਤੀ ਕਾਰਵਾਈ ਦੇ ਅੰਕੜ੍ਹੇ ਜਨਤਕ ਕਰਨ – ਪਮਾਲੀ

ਜਸਵੀਰ ਸਿੰਘ ਪਮਾਲੀ

ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਕੀਤੀ ਮੰਗ

ਮੁੱਲਾਂਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਪ੍ਰਬੰਧਕ ਐੋਸ ਸੀ, ਬੀ ਸੀ , ਐਮ ਪੀ ਵੈਲਫੇਅਰ ਸੁਸਾਇਟੀ ਰਜਿ: ਪੰਜਾਬ ਦੇ ਸੰਸਥਾਪਕ ਜਸਵੀਰ ਸਿੰਘ ਪਮਾਲੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਹੈ, ਕਿ ਉਹ ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਹਨਾਂ ਦੀ ਸਰਕਾਰ ਨੇ ਸੂਬੇ ਅੰਦਰ ਬਣੇ ਜਾਅਲੀ ਜਾਤੀ ਸਰਟੀਫਿਕੇਟ ਮਾਮਲਿਆਂ ਵਿੱਚ ਕੀ ਕਾਰਵਾਈ ਹੋਂਦ ਵਿੱਚ ਲਿਆਂਦੀ ਹੈ ? ਬਾਰੇ ਚਾਨਣਾ ਪਾਉਣ ਅਤੇ ਨਾਲ ਹੀ ਉਹਨਾਂ ਦੀ ਸਰਕਾਰ ਨੇ ਕਿੰਨੇ ਜਾਅਲੀ ਜਾਤੀ ਸਰਟੀਫਿਕੇਟ ਰੱਦ ਕੀਤੇ ਹਨ ? ਕਿੰਨੇ ਲੋਕਾਂ ਨੂੰ ਟਰਮੀਨੇਟ ਕੀਤਾ ਜਾ ਚੁੱਕਿਆ ਹੈ ? ਕਿੰਨੇ ਲੋਕਾਂ ਤੇ ਮੁਕੱਦਮੇ ਦਰਜ ਕਰਕੇ ਜੇਲ ਭੇਜੇ ਗਏ ਹਨ ਅਤੇ ਉਹਨਾਂ ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਤੋ ਕਿੰਨੇ ਪੈਸੇ ਰਿਕਵਰ ਕੀਤੇ ਗਏ ਹਨ ? ਸੰਬੰਧੀ ਸਮੁੱਚੇ ਅੰਕੜ੍ਹੇ ਜਨਤਕ ਕੀਤੇ ਜਾਣ। ਤਾਂ ਜੋ ਸੂਬੇ ਦੇ ਦਲਿਤ ਵਰਗ ਨੂੰ ਪਤਾ ਲੱਗ ਸਕੇ, ਕਿ ਸਰਕਾਰ ਜਾਅਲੀ ਜਾਤੀ ਸਰਟੀਫਿਕੇਟ ਮਾਮਲਿਆਂ ਨੂੰ ਲੈ ਕੇ ਕਿੰਨੀ ਗੰਭੀਰ ਹੈ। ਮੋਰਚਾ ਸੰਸਥਾਪਕ ਪਮਾਲੀ ਨੇ ਮੁੱਖ ਮੰਤਰੀ ਤੋ ਇਹ ਵੀ ਮੰਗ ਕੀਤੀ, ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਭਾਰਤੀ ਸੰਵਿਧਾਨ ਦੇ ਆਰਟੀਕਲ 341 ਨੂੰ ਅੱਖੋ ਪਰੋਖੇ ਕਰਕੇ ਕੈਪਟਨ ਸਰਕਾਰ ਵੱਲੋਂ ਜਾਰੀ ਕੀਤੇ ਗਏ 15/07/2021 ਦੇ ਗੈਰ ਸੰਵਿਧਾਨਿਕ ਪੱਤਰ ਨੂੰ ਵੀ ਜਲਦੀ ਰੱਦ ਕਰਨ ਤੇ ਜੋਰ ਦਿੱਤਾ ਤਾਂ ਜੋ ਜਿਹੜ੍ਹੇ ਰਿਜਰਵੇਸ਼ਨ ਦੇ ਚੋਰ ਉਸ ਗੈਰ ਸੰਵਿਧਾਨਿਕ ਪੱਤਰ ਦੀ ਆੜ੍ਹ ਵਿੱਚ ਯੋਗ ਐਸ ਸੀ ਉਮੀਦਵਾਰਾਂ ਦਾ ਹੱਕ ਖਾ ਰਹੇ ਹਨ ਉਹਨਾਂ ਨੂੰ ਰੋਕਿਆ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਦਫ਼ਤਰ ਭਾਸ਼ਾ ਵਿਭਾਗ ਵੱਲੋਂ ਉਰਦੂ ਆਮੋਜ਼ ਕੋਰਸ ਸਰਟੀਫਿਕੇਟ ਵੰਡ ਸਮਾਗਮ
Next articleਮਾਤਾ ਪ੍ਰਕਾਸ਼ ਕੌਰ ਨੂੰ ਵੱਖ-ਵੱਖ ਸੰਗਠਨਾਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ