ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਮਿਤੀ 02 ਅਗਸਤ ਦਿਨ ਸੋਮਵਾਰ ਨੂੰ ਧੰਨ ਧੰਨ ਰਾਜਾ ਸਾਹਿਬ ਜੀ ਦੀ ਬਰਸੀ ਮੌਕੇ ਰੋਟਰੀ ਕਲੱਬ ਬੰਗਾ ਗ੍ਰੀਨ ਅਤੇ ਬਲੱਡ ਡੋਨਰ ਸੋਸਾਇਟੀ ਬੰਗਾ ਅਤੇ ਨਿਸ਼ਕਾਮ ਸੇਵਕ ਜੱਥਾ ਦੋਆਬਾ ਦੇ ਸਹਿਯੋਗ ਨਾਲ ਤੱਪ ਅਸਥਾਨ ਗੁਰੂਦੁਆਰਾ ਸਰੋਵਰ ਸਾਹਿਬ ਨਾਭ ਕੰਵਲ ਰਾਜਾ ਸਾਹਿਬ ਗੁਣਾਚੌਰ ਵਿਖੇ ਲਗਾਏ ਗਏ ਸਵੈ ਇੱਛਤ ਖੂਨ ਦਾਨ ਕੈਂਪ ਚ ਤੀਸਰੇ ਦਿਨ ਵੀ ਖੂਨ ਦਾਨ ਕਰਨ ਵਾਲਿਆਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਪੰਜ ਔਰਤਾਂ ਵਲੋਂ ਵੀ ਪਹਿਲੀ ਵਾਰ ਖੂਨ ਦਾਨ ਕੀਤਾ ਗਿਆ। ਰੋਟਰੀ ਕੱਲਬ ਬੰਗਾ ਗ੍ਰੀਨ ਅਤੇ ਬਲੱਡ ਡੋਨਰ ਸੋਸਾਇਟੀ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ , ਮਨਧੀਰ ਸਿੰਘ ਚੱਠਾ ਅਤੇ ਸੁਖਵੰਤ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਜਦੋ ਔਰਤਾਂ ਵੀ ਖੂਨਦਾਨ ਕਰਕੇ ਕਿਸੀ ਲੋੜਵੰਦ ਦੀ ਜਾਨ ਬਚਾਉਣ ਲਈ ਅੱਗੇ ਤੁਰ ਪੈਂਣ ਤਾਂ ਇਹ ਸਾਡੇ ਦੇਸ਼ ਲਈ ਮਾਣ ਵਾਲੀ ਗੱਲ ਤਾਂ ਹੈ ਹੀ ਸਗੋਂ ਉਨ੍ਹਾਂ ਲੋਕਾਂ ਲਈ ਵੀ ਸਬਕ ਹੈ ਜੋ ਖੂਨਦਾਨ ਕਰਨ ਤੋਂ ਪਰਹੇਜ਼ ਕਰਦੇ ਹਨ। ਇਸ ਕੈਂਪ ਵਿਚ ਤਿੰਨ ਦਿਨਾਂ ਵਿਚ ਕੁੱਲ 189 ਲੋਕਾਂ ਨੇ ਖੂਨਦਾਨ ਕੀਤਾ। ਤੀਸਰੇ ਦਿਨ ਕਮਲ ਬਲੱਡ ਬੈਂਕ ਜਲੰਧਰ ਦੇ ਸਟਾਫ ਨੇ ਇਸ ਕੈਪ ਵਿਚ ਸੇਵਾ ਨਿਭਾਈ। ਇਸ ਮੌਕੇ ਸੈਕਟਰੀ ਜੀਵਨ ਦਾਸ ਕੌਸ਼ਲ, ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਅਰੁਨ ਰਾਠੌਰ, ਹਰਮਨਪ੍ਰੀਤ ਸਿੰਘ ਰਾਣਾ, ਗਗਨਦੀਪ ਸਿੰਘ ਫਾਇਨਾਂਸ ਸੈਕਟਰੀ,ਹੇਮ ਰਾਜ, ਰਾਜਵਿੰਦਰ ਸਿੰਘ ਗੁਣਾਚੌਰ , ਰਣਵੀਰ ਸਿੰਘ ਗੁਣਾਚੌਰ, ਕੁਲਦੀਪ ਸਿੰਘ ਗੁਣਾਚੌਰ ਅਤੇ ਰਾਮ ਤੀਰਥ ਆਦਿ ਨੇ ਕੈੰਪ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly