ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਸਰੀ ਕਨੇਡਾ ਇਕਾਈ ਵੱਲੋਂ 4 ਅਗਸਤ ਨੂੰ ਕਰਵਾਏ ਗਏ ‘ਵਿਚਾਰ ਵਟਾਂਦਰਾ’ ਸਮਾਗਮ ਦੀ

ਸਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪਿਛਲੇ ਛੇ ਸਾਲਾਂ ਤੋਂ ਇਸ ਸੰਸਥਾ ਵੱਲੋਂ ਸਾਰੀ ਦੁਨੀਆਂ ਵਿੱਚ ਅਤੇ ਖਾਸ ਕਰ ਪੰਜਾਬੀ ਮਾਂ ਬੋਲੀ ਦੇ ਜਨਮ ਸਥਾਨ ਪੰਜਾਬ ਵਿੱਚ ਵੱਲੋਂ ਵੱਡੇ ਪੱਧਰ ਤੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਮਿੱਤਰ ਸੈਨ ਮੀਤ ਵਲੋਂ, ਪੰਜਾਬ ਵਿੱਚ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਪੰਜਾਬ ਇਕਾਈ ਵਲੋਂ ਕੀਤੇ ਗਏ ਪ੍ਰਮੁੱਖ ਕੰਮਾਂ ਦੀ ਸੰਖੇਪ ਵਿੱਚ ਰਿਪੋਰਟ ਪੇਸ਼ ਕੀਤੀ ਗਈ।
ਸੁਲਝਾਈਆਂ  ਗਈਆਂ ਸਮਸਿਆਵਾਂ
-ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪਹਿਲਾਂ ਪੰਜਾਬੀ ਦੀ ਪੜ੍ਹਾਈ ਤਾਂ ਦੂਰ ਇਸ ਦਾ ਨਾਂ ਤੱਕ ਲੈਣ ਤੇ ਪਾਬੰਦੀ ਸੀ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੰਸਥਾ ਦੇ ਯਤਨਾਂ ਸਦਕਾ, ਇਨ੍ਹਾਂ ਸਕੂਲਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਪਹਿਲੀ ਜ਼ਮਾਤ ਤੋਂ ਦਸਵੀਂ ਜ਼ਮਾਤ ਤੱਕ ਪੰਜਾਬੀ ਪੜ੍ਹਾਈ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਈ ਜਾਣ ਲੱਗ ਪਈ ਹੈ।
 -ਇਸੇ ਤਰ੍ਹਾਂ ਪਹਿਲਾਂ ਪੰਜਾਬ ਸਰਕਾਰ ਦੀਆਂ ਨੌਕਰੀਆਂ ਲਈ ਲਏ ਜਾਂਦੇ ਇਮਤਿਹਾਨ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਲਏ ਜਾਂਦੇ ਸਨ। ਇਸ ਸੰਸਥਾ ਦੇ ਯਤਨਾਂ ਸਦਕਾ ਹੁਣ ਇੰਨ੍ਹਾਂ ਇਮਤਿਹਾਨਾਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਲੈਣ ਲਈ ਪੰਜਾਬ ਸਰਕਾਰ ਵੱਲੋਂ ਸੰਬੰਧਿਤ ਅਦਾਰਿਆਂ ਨੂੰ ਹੁਕਮ ਜਾਰੀ ਕਰ ਗਏ ਹਨ। ਆਦਿ ਆਦਿ।
-ਨਾਲ ਹੀ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਇਕ ਲੋਕ ਲਹਿਰ ਉਸਾਰ ਕੇ, ਦੁਨੀਆ ਭਰ ਦੇ ਪੰਜਾਬੀਆਂ ਨੂੰ, ਪੰਜਾਬੀ ਭਾਸ਼ਾ ਨੂੰ ਦਰਪੇਸ਼ ਅਸਲ ਸਮੱਸਿਆਵਾਂ ਦੀ ਸੋਝੀ ਕਰਵਾਈ ਗਈ। ਜਿਵੇਂ, ਅੱਜ ਕੱਲ੍ਹ ਪੰਜਾਬੀ ਭਾਸ਼ਾ ਨਾ ਪੰਜਾਬ ਸਰਕਾਰ, ਨਾ ਇਨਸਾਫ, ਨਾ ਸਿੱਖਿਆ ਅਤੇ ਨਾ ਹੀ ਰੁਜ਼ਗਾਰ ਦੀ ਭਾਸ਼ਾ ਹੈ। ਇਸੇ ਕਾਰਨ ਪਰਿਵਾਰਾਂ ਨੇ ਵੀ ਇਸਦਾ ਭਾਂਡਾ ਸੇਕ ਦਿੱਤਾ ਹੈ।
 -ਸੰਸਥਾ ਦੀ ਪ੍ਰਾਪਤੀ ਇਹ ਹੈ ਕਿ ਹੁਣ ਵਿਸ਼ਵ ਪੱਧਰ ਤੇ ਹੁੰਦੀਆਂ ਪੰਜਾਬੀ ਕਾਨਫ਼ਰੰਸਾਂ, ਪੰਜਾਬ ਦੇ ਵੱਖ ਵੱਖ ਅਧਾਰਿਆਂ ਵਲੋਂ ਕਰਵਾਏ ਜਾਂਦੇ ਵਿੱਚ ਵਿਚਾਰ ਵਟਾਂਦਰਿਆਂ ਅਤੇ ਯੂਨੀਵਰਸਿਟੀਆਂ ਵਿੱਚ ਹੁੰਦੇ ਸੈਮੀਨਾਰਾਂ ਆਦਿ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਇਨ੍ਹਾਂ ਸਮੱਸਿਆਵਾਂ ਦਾ ਹੀ ਜ਼ਿਕਰ ਹੁੰਦਾ ਹੈ।
-ਮੀਤ ਤੋਂ ਇਲਾਵਾ ਡਾ ਬਾਵਾ ਸਿੰਘ ਅਤੇ ਹਰਿੰਦਰ ਸਿੰਘ ਯੂਐਸਏ ਵਲੋਂ ਵੀ, ਪੰਜਾਬੀ ਨੂੰ ਇਕ ਅੰਤਰਰਾਸ਼ਟਰੀ ਪੱਧਰ ਦੀ ਭਾਸ਼ਾ ਦੇ ਤੌਰ ਤੇ ਵਿਕਸਿਤ ਕਰਨ ਲਈ ਕੀ ਕੀ ਉਪਰਾਲੇ ਕੀਤੇ ਜਾਣ, ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ।
ਪੰਜਾਬ ਭਾਸ਼ਾ ਪਸਾਰ ਭਾਈਚਾਰਾ ਕਨੇਡਾ ਵਲੋਂ,  ਇਸ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਪੰਜਾਬ ਅਤੇ ਅਮਰੀਕਾ ਤੋਂ ਆਏ ਪੰਜਾਬੀ ਪਿਆਰਿਆਂ ਦਾ ਸਤਿਕਾਰ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਾਂ ਨੂੰ ਰੱਬ ਦਾ ਦਰਜਾ ਦੇਣਾ
Next article“ਤੇਰੀ ਉਪਮਾ ਤੋਹਿ ਬਨ ਆਵੈ” ਕਰਨੈਲ ਸਿੰਘ ਪ੍ਰੀਤ ਦੀ ਲਿਖੀ ਪੁਸਤਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1, ਦੁੱਗਰੀ ਵਿਖੇ ਰਿਲੀਜ਼