ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਅਭਿਆਸ ਸਮਾਗਮ ਹੋਇਆ ਪੁਰਾਤਨ ਮਨੁੱਖ ਕੁਦਰਤ ਦੇ ਨੇੜੇ ਸੀ, ਅਜੋਕਾ ਆਰਥਿਕ ਢਾਂਚਾ ਇਸ ਤੋਂ ਦੂਰ ਕਰ ਰਿਹਾ ਹੈ – ਸੰਤ ਬਾਬਾ ਅਮੀਰ ਸਿੰਘ ਜੀ

ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਗਿਆਨ ਦੀ ਮਹੱਤਤਾ ਜੁਗਾਂ ਤੋਂ ਚਲੀ ਆ ਰਹੀ ਹੈ। ਵਧੇਰੇ ਗਿਆਨ ਦੀ ਪ੍ਰਾਪਤੀ ਲਈ ਮਨੁੱਖ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਸਮੇਂ ਦੀ ਲੋੜ ਅਨੁਸਾਰ ਗਿਆਨ ਦਾ ਰੂਪ ਵੀ ਬਦਲਦਾ ਰਿਹਾ ਹੈ। ਪਰ ਪ੍ਰਮਾਤਮਾਂ ਦੀ ਪ੍ਰਾਪਤੀ ਲਈ ਆਤਮਿਕ ਗਿਆਨ ਹਮੇਸ਼ਾਂ ਹੀ ਪ੍ਰੇਰਨਾ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵਾਲਿਆਂ ਨੇ ਹਫਤਾਵਾਰੀ ਨਾਮ ਅਭਿਆਸ ਸਿਮਰਨ ਸਮਾਗਮ ਦੌਰਾਨ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫ਼ੁਰਮਾਇਆ ਕਿ ਸੋਚਣਾ, ਵਿਚਰਨਾ ਅਤੇ ਚਿੰਤਨ ਹੀ ਗਿਆਨ ਦਾ ਸੋਮਾ ਸੀ, ਇਸ ਗਿਆਨ ਦੀ ਭਾਲ ਵਿੱਚ ਮਨੁੱਖ ਪਹਾੜਾਂ ਦੀਆਂ ਚੋਟੀਆਂ, ਜੰਗਲਾਂ ‘ਚ ਗੁਫਾਵਾਂ ਅਤੇ ਦਰਿਆਵਾਂ ਦੇ ਕੰਢੇ ਤੇ ਵਿਚਰਦਾ ਰਿਹਾ ਹੈ। ਮਨੁੱਖ ਨੇ ਕੁਦਰਤੀ ਸਾਧਨਾਂ ਦੀ ਵਰਤੋਂ ਆਪਣੇ ਸੁੱਖਾਂ ਲਈ ਅਤੇ ਗਿਆਨ ਦੇ ਆਦਾਨ ਪ੍ਰਦਾਨ ਲਈ ਅੱਖਰ ਬੋਧ ਦੀ ਵਰਤੋਂ ਕੀਤੀ । ਅੱਜ ਭਾਵੇਂ ਗਿਆਨ ਦੀ ਆਦਾਨ ਪ੍ਰਦਾਨ ਆਮ ਹੋ ਗਿਆ ਹੈ ਇੱਕ ਹਿੱਸੇ ਦੀ ਤਬਦੀਲੀ ਦੂਜੇ ਪਾਸੇ ਵੀ ਤਬਦੀਲੀ ਹੋਣ ਲੱਗਦੀ ਹੈ। ਅੱਜ ਵਿਦਿਆ ਦੇ ਉਦੇਸ਼ ਬਦਲ ਗਏ ਹਨ। ਵਿਦਿਆ ਦਾ ਉਦੇਸ਼ ਜ਼ਿੰਦਗੀ ਲਈ ਤਿਆਰ ਕਰਨਾ ਨਹੀਂ, ਵਿਦਿਆ ਦਾ ਭਵਿੱਖ ਮਨੁੱਖਤਾ ਦਾ ਭਵਿੱਖ ਹੈ। ਵਿਦਿਆ ਨੂੰ ਜ਼ਿੰਦਗੀ ਨਾਲ ਜੋੜਨਾ ਹੋਵੇਗਾ, ਕਿਉਕਿ ਇਹ ਜੀਵਨ ਨਾਲ ਜੁੜੀ ਹੋਈ ਹੈ ਅਤੇ ਇਸ ਨੇ ਮਨੁੱਖ ਜੀਵਨ ਨੂੰ ਖੂਬਸੂਰਤ ਬਣਾਉਣਾ ਹੈ। ਉਨ੍ਹਾਂ ਸੁਚੇਤ ਕੀਤਾ ਕਿ ਵਿਦਿਆ ਦੀ ਆੜ੍ਹ ਹੇਠ ਵਧਾਏ ਜਾ ਰਹੇ ਮਾਨਸਿਕ ਬੋਝ ਤੋਂ ਮਨੁੱਖ ਨੂੰ ਮੁਕਤ ਕਰਵਾਉਣਾ ਅਤੇ ਗਿਆਨ ਵਿੱਚ ਵਾਧਾ ਕੀਤਾ ਜਾਵੇ। ਇਹ ਭਵਿੱਖ ਵਾਚਕ ਕਾਰਜ ਹੈ, ਕਿਉਂਕਿ ਇਸ ਨੇ ਮਨੁੱਖਤਾ ਨੂੰ ਬਚਾਉਣਾ ਹੈ। ਬਾਬਾ ਜੀ ਨੇ ਵਿਸ਼ਵ ਵਿਆਪੀ ਅਜੋਕੇ ਹਾਲਤਾਂ ਦੇ ਮੱਦੇਨਜ਼ਰ ਇਸ਼ਾਰਾ ਕਰਦਿਆਂ ਸੁਚੇਤ ਕੀਤਾ ਕਿ ਜੇਕਰ ਮਨੁੱਖਤਾ ਲਈ ਉਸਾਰੂ ਕਾਰਜ ਕੀਤੇ ਤਾਂ ਦੁਨੀਆਂ ਭਿਆਨਕ ਹਥਿਆਰਾਂ ਨਾਲ ਖ਼ਤਮ ਹੋ ਜਾਵੇਗੀ। ਪੁਰਾਤਨ ਮਨੁੱਖ ਕੁਦਰਤ ਦੇ ਨੇੜੇ ਸੀ, ਅਜੋਕਾ ਆਰਥਿਕ ਢਾਂਚਾ ਇਸ ਤੋਂ ਦੂਰ ਕਰ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਹੋਈ,ਸਿੱਖ ਵਿਦਵਾਨ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਸ਼ਰਧਾਜਲੀ ਭੇਟ ਕੀਤੀ
Next articleਸ਼ੁਭ ਸਵੇਰ ਦੋਸਤੋ