ਲਹਿੰਦੇ ਪੰਜਾਬ ਦੇ ਬਾਬਾ ਨਜਮੀ ਅਤੇ ਸਈਅਦਾ ਦੀਪ ਨੂੰ ਗ਼ਦਰੀ ਬਾਬਿਆਂ ਦੇ ਮੇਲੇ ਤੇ ਆਉਣ ਦਾ ਭੇਜਿਆ ਬੁਲਾਵਾ

ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਇਸ ਵਾਰ ਦੀਵਾਲੀ ਕਾਰਨ ਪਹਿਲੀ ਨਵੰਬਰ ਦੀ ਬਜਾਏ 7 ਤੋਂ 9 ਨਵੰਬਰ ਤੱਕ ਹੋ ਰਹੇ ਗ਼ਦਰੀ ਬਾਬਿਆਂ ਦੇ 33 ਵੇਂ ਮੇਲੇ ਮੌਕੇ ਪਾਕਿਸਤਾਨ ਤੋਂ ਦੋ ਕਵੀਆਂ ਬਾਬਾ ਨਜਮੀ ਅਤੇ ਸਈਅਦਾ ਦੀਪ ਨੂੰ ਲਿਖਤੀ ਬੁਲਾਵਾ ਭੇਜਿਆ ਗਿਆ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਬਾਬਾ ਨਜਮੀ ਅਤੇ ਸਈਅਦਾ ਦੀਪ ਨੂੰ ਬੁਲਾਵਾ ਭੇਜਣ ਦੇ ਨਾਲ਼ ਹੀ ‘ਦਾ ਜੋਆਇੰਟ ਸੈਕਟਰੀ, ਪਾਕਿਸਤਾਨ ਅਫੇਅਰਜ,ਮਨਿਸਟਰੀ ਆਫ ਐਕਸਟਰਨਲ ਅਫੇਅਰਜ, ਨਵੀਂ ਦਿੱਲੀ ਅਤੇ ਦਾ ਜੋਆਇੰਟ ਸੈਕਟਰੀ ਫੌਰਨਰਜ ਮਨਿਸਟਰੀ ਆਫ ਹੋਮ ਅਫੇਅਰਜ, ਨਵੀਂ ਦਿੱਲੀ ਨੂੰ ਵੀ ਚਿੱਠੀਆਂ ਭੇਜ ਕੇ ਇਹਨਾਂ ਦੋਵੇਂ ਕਵੀਆਂ ਨੂੰ ਗ਼ਦਰੀ ਬਾਬਿਆਂ ਦੇ ਮੇਲੇ ‘ਚ ਸ਼ਿਰਕਤ ਕਰਨ ਲਈ ਤਰਜੀਹ ਦੇ ਆਧਾਰ ਤੇ ਵੀਜ਼ਾ ਦੇਣ ਦੀ ਅਪੀਲ ਕੀਤੀ ਗਈ ਹੈ। ਇਹਨਾਂ ਚਿੱਠੀਆਂ ਵਿੱਚ ਲਿਖਿਆ ਗਿਆ ਹੈ ਕਿ ਅਜੋਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝੀ ਧਰਤੀ ਦੇ ਲੋਕਾਂ ਨੇ ਮਿਲ਼ ਕੇ ਮੁਲਕ ਦੀ ਆਜ਼ਾਦੀ ਲਈ ਚੱਲੇ ਸੰਗਰਾਮ ਵਿਚ ਯੋਗਦਾਨ ਪਾਇਆ। ਇਸ ਧਰਤੀ ਦੇ ਲੋਕਾਂ ਦੀ ਸਾਂਝੀ ਇਤਿਹਾਸਕ ਵਿਰਾਸਤ ਲਈ ਸਾਹਿਤਕ ਸਭਿਆਚਾਰਕ ਸਾਂਝ ਅਤੇ ਸਾਹਿਤ, ਕਲਾ ਦਾ ਆਦਾਨ ਪ੍ਰਦਾਨ ਦੋਵੇਂ ਮੁਲਕਾਂ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਅਤੇ ਅਮਨ ਭਾਈਚਾਰੇ ਨੂੰ ਬੜਾਵਾ ਦੇਣ ਲਈ ਸਾਰਥਕ ਹੋਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕਵੀਆਂ ਨੂੰ ਮੇਲੇ ‘ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਚਿੱਠੀ ਵਿੱਚ ਅਪੀਲ ਕੀਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕੈਬਨਿਟ ਮੰਤਰੀ ਜਿੰਪਾ ਨੇ ਜਨਤਾ ਦਰਬਾਰ ’ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ 400 ਤੋਂ ਵੱਧ ਸਮੱਸਿਆਵਾਂ ਦਾ ਮੌਕੇ ’ਤੇ ਹੀ ਕਰਵਾਇਆ ਹੱਲ
Next articleਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦਿਨ ਸਮੇਂ ਟਿੱਪਰਾਂ ਦੇ ਚਲਾਉਣ ਤੇ ਪ੍ਰਸ਼ਾਸ਼ਨ ਵਲੋ ਲਾਈ ਪਾਬੰਧੀ ਦੇ ਫੈਂਸਲੇ ਦਾ ਸਵਾਗਤ ਕਰਦੀ ਹੈ – ਲੱਕੀ, ਰਾਏ