ਬੱਚਿਆਂ ਦੇ ਸੁਨਹਿਰੇ ਭਵਿੱਖ ‘ਚ ਅਧਿਆਪਕਾਂ ਦਾ ਅਹਿਮ ਰੋਲ: ਕ੍ਰਿਸ਼ਨਪਾਲ ਸ਼ਰਮਾ

ਇੰਟਰਨੈਸ਼ਨਲ ਲਾਇਨਜ਼ ਕਲੱਬ ਦੇ ਰੀਜ਼ਨ ਚੇਅਰਪਰਸਨ ਐਮ ਜੇ ਐਫ਼ ਲਾਇਨ ਕ੍ਰਿਸ਼ਨ ਪਾਲ ਸ਼ਰਮਾ ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ।
*ਲਾਇਨਜ਼ ਕਲੱਬਾਂ ਵੱਲੋਂ ਦੋ ਰੋਜ਼ਾ ਟੀਚਰਜ਼ ਟ੍ਰੇਨਿੰਗ ਵਰਕਸ਼ਾਪ ਦਾ ਕੀਤਾ ਉਦਘਾਟਨ 
ਡੇਰਾਬੱੱਸੀ, (ਸਮਾਜ ਵੀਕਲੀ) :-ਸੰਜੀਵ ਸਿੰਘ ਸੈਣੀ, ਮੋਹਾਲੀ ਮਹਿਲਾਵਾਂ ਦੇ ਲਾਇਨਜ਼ ਕਲੱਬ ਮੋਹਾਲੀ, ਐਸ.ਏ.ਐਸ. ਨਗਰ, ਲੀਓ ਸਮਾਈਲਿੰਗ ਕਲੱਬ ਮੋਹਾਲੀ ਅਤੇ ਲਾਇਨਜ਼ ਕਲੱਬ  ਦਿਸ਼ਾ ਮੋਹਾਲੀ ਵੱਲ ਸਾਂਝੇ ਤੌਰ ਤੇ ਖਰੜ ਸਥਿਤ ਏ.ਪੀ.ਜੇ. ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਰੋਜ਼ਾ ਟੀਚਰਜ਼ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇੰਟਰਨੈਸ਼ਨਲ ਲਾਇਨਜ਼ ਕਲੱਬ ਦੇ ਰੀਜ਼ਨ ਚੇਅਰਪਰਸਨ ਐਮ.ਜੇ.ਐਫ. ਕ੍ਰਿਸ਼ਨਪਾਲ ਸ਼ਰਮਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਦਿਆਂ ਵਰਕਸ਼ਾਪ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਕ੍ਰਿਸ਼ਨਪਾਲ ਸ਼ਰਮਾ ਨੇ ਕਿਹਾ ਕਿ ਇਹ ਦੋ ਰੋਜ਼ਾ ਵਰਕਸ਼ਾਪ 4 ਤੋਂ 14 ਸਾਲ ਤੱਕ ਦੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਸੁਨਿਹਰੇ ਭਵਿੱਖ ਵਿੱਚ ਅਧਿਆਪਕਾਂ ਦਾ ਅਹਿਮ ਰੋਲ ਹੁੰਦਾ ਹੈ।
ਵਰਕਸ਼ਾਪ ਦੌਰਾਨ ਇੰਟਰਨੈਸ਼ਨਲ ਸਕਿੱਲ ਕੋਚ ਰਤਨਾ ਚੌਧਰੀ ਨੇ ਦੱਸਿਆ ਕਿ ਦੋ ਰੋਜ਼ਾ ਇਸ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ ਜਿਥੇ ਅਧਿਆਪਕਾਂ ਦੇ ਗਿਆਨ ਵਿਚ ਵਾਧਾ ਕਰੇਗੀ ਉਥੇ ਇਹ ਬੱਚਿਆਂ ਲਈ ਲਾਹੇਵੰਦ ਸਾਬਤ ਹੋਵੇਗੀ। ਵਰਕਸ਼ਾਪ ਦੇ ਕੱਲ੍ਹ ਸਮਾਪਤੀ ਸਮਾਰੋਹ ਦੌਰਾਨ ਡਿਸਟ੍ਰਿਕ ਗਵਰਨਰ ਸ੍ਰੀ ਰਵਿੰਦਰ ਸੱਗੜ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਕੇ ਲਾਇਨਜ਼ ਕਲੱਬ ਦੇ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਮੁੱਹਈਆ ਕਰਵਾਉਣਗੇ। ਇਸ ਮੌਕੇ ਲਾਇਨ ਮੁਕੇਸ਼ ਮਦਾਨ ਲੁਧਿਆਣਾ, ਐਮ.ਜੇ.ਐਫ. ਲਾਇਨ ਬਲਕਾਰ ਸਿੰਘ ਡੇਰਾਬੱਸੀ, ਰੀਜ਼ਨਲ ਕੋਆਰਡੀਨੇਟਰ ਜੇ.ਐਸ. ਰਾਹੀ, ਰੀਜ਼ਨਲ ਬ੍ਰਾਂਡ ਅੰਬੈਸਡਰ ਐਚ ਐਸ ਅਟਵਾਲ, ਲਾਇਨ ਅਮਿਤ ਨਰੂਲਾ ਪ੍ਰਧਾਨ, ਲਾਇਨ ਜਸਵਿੰਦਰ ਸਿੰਘ ਡਿਸਟ੍ਰਿਕ ਕੈਬਨਿਟ ਸੈਕਟਰੀ, ਪ੍ਰਿੰਸੀਪਲ ਜਸਵੀਰ ਚੰਦਰ, ਸੀਮਾ ਸ਼ਰਮਾ ਕੋਆਰਡੀਨੇਟਰ ਸਮੇਤ ਉਕਤ ਤਿੰਨੋਂ ਲਾਇਨਜ਼ ਕਲੱਬਾਂ ਦੇ ਅਹੁਦੇਦਾਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ
Next articleਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਜੱਥੇਦਾਰ ਨਿਮਾਣਾ ਤੇ ਮਖੂ ਦੀ ਅਗਵਾਈ ਹੇਠ ਹੋਏ ਵੱਡੇ ਫੈਸਲੇ ਦੋ ਸਤੰਬਰ ਨੂੰ ਕੰਗਣਾ ਰਣੌਤ ਤੇ ਉਸਦੀ ਫ਼ਿਲਮ ਦਾ ਡੀ.ਸੀ. ਨੂੰ ਮੰਗ ਪੱਤਰ ਦੇ ਕੇ ਸਖ਼ਤ ਵਿਰੋਧ ਕੀਤਾ ਜਾਵੇਗਾ