ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਝਿੰਗੜਾਂ ਵਿਖੇ ਧੰਨ ਧੰਨ ਹਜੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਸਲਾਨਾ ਬਰਸੀ ਸਮਾਗਮ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਵੇਰੇ ਤੀਸਰੀ ਲੜੀ ਦੇ ਪਾਠ ਆਰੰਭ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛਤਰ ਛਾਇਆ ਹੇਠ ਪੰਜਾ ਪਿਆਰਾ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਰਸਤੇ ਚ ਨਗਰ ਕੀਰਤਨ ਦਾ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਲਗਾਏ ਗਏ ਵੱਖ ਵੱਖ ਪੜਾਵਾਂ ਵਿੱਚ ਢਾਡੀ ਜਥਿਆਂ ਤੋਂ ਇਲਾਵਾ ਪ੍ਰਸਿੱਧ ਗਾਇਕ ਬਲਵੀਰ ਲਹਿਰੀ ਨੇ ਧਾਰਮਿਕ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ। ਉਥੇ ਨਗਰ ਕੀਰਤਨ ਮਗਰ ਚੱਲ ਰਹੀਆਂ ਸੰਗਤਾਂ ਨਾਲ ਇਲਾਕੇ ਦਾ ਉਭਰਦਾ ਗਾਇਕ ਬਲਕਾਰ ਨਿਮਾਣਾ ਐਂਡ ਪਾਰਟੀ, ਨਿਰਮਲ ਮਹਿਮੀ ਝਿੰਗੜਾਂ ਵਾਲੇ, ਹਰਬੰਸ ਖਾਨਖਾਨਾ, ਹਰਦੀਪ ਦੀਪਾ ਪੱਦੀ ਸੂਰਾ ਸਿੰਘ, ਸੋਮਾ ਝਿੰਗੜਾਂ ਵਾਲਾ,ਪਰਮਿੰਦਰ ਰੱਲ੍ਹ,ਚੰਨਣ ਰਾਮ ਆਦਿ ਨੇ ਰਾਜਾ ਸਾਹਿਬ ਜੀਵਨ ਸਬੰਧੀ ਰਚਨਾਵਾਂ ਗਾਈਆਂ । ਸੇਵਾਦਾਰਾਂ ਵਲੋਂ ਸੰਗਤਾਂ ਦੀ ਠੰਢਿਆ ,ਚਾਹ, ਪਕੌੜਿਆਂ ,ਫਲ ਫਰੂਟਾ ਨਾਲ ਸੇਵਾ ਕੀਤੀ ਗਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਜਥੇ ਰਣਜੀਤ ਸਿੰਘ ਝਿੰਗੜ ਨੇ ਨਗਰ ਕੀਰਤਨ ਚ ਸ਼ਾਮਲ ਸੰਗਤਾਂ, ਦਾਨੀ ਸੇਵਾਦਾਰਾਂ ਦਾ ਧੰਨਵਾਦ ਕੀਤਾ
। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਜਥੇ ਰਣਜੀਤ ਸਿੰਘ ਝਿੰਗੜ ਨੇ ਦੱਸਿਆ ਕਿ ਪਹਿਲੀ ਸਤੰਬਰ ਨੂੰ ਪਾਠ ਦੇ ਭੋਗ ਪੈਣ ਤੋਂ ਬਾਅਦ ਕੀਰਤਨੀ ,ਢਾਡੀ ਜਥਿਆਂ ਤੋ ਇਲਾਵਾ ਪ੍ਰਸਿੱਧ ਗਾਇਕ ਸਤ ਸਲਾਮਤ ਜੋਗਾ, ਗਾਇਕ ਗੁਰਵਿੰਦਰ ਬਰਾੜ ਰਾਜਾ ਸਾਹਿਬ ਜੀ ਦੀ ਉਪਮਾ ਸੁਣਾ ਕੇ ਆਪਣੀ ਹਾਜ਼ਰੀ ਲਗਵਾਉਣਗੇ ।ਇਸ ਮੌਕੇ ਬਲਵਿੰਦਰ ਸਿੰਘ ਝਿੰਗੜ,ਗ੍ਰੰਥੀ ਬੁੱਧ ਸਿੰਘ,ਸੋਢੀ ਸਿੰਘ ਸ਼ੇਰਗਿੱਲ, ਅਮਰਜੀਤ ਸਿੰਘ ਲੱਲ੍ਹ ਯੂ ਐਸ ਏ , ਅਜੀਤ ਸਿੰਘ,ਕਮਲਜੀਤ ਸਿੰਘ ਕੈਰੋਂ , ਬੀਬੀ ਸੁਖਵੰਤ ਕੌਰ ਯੂ ਕੇ, ਕੁਲਦੀਪ ਸਿੰਘ ਯੂ ਐਸ ਏ, ਗੁਰਮੇਲ ਸਿੰਘ ਯੂਕੇ,ਸਰਬਜੀਤ ਸਿੰਘ ਸ਼ੇਰਗਿੱਲ ਕਨੇਡਾ, ਰੇਸ਼ਮ ਸਿੰਘ ਸ਼ੇਰਗਿੱਲ, ਹਰਕੀਰਤ ਸਿੰਘ ਸ਼ੇਰਗਿੱਲ ਕਨੇਡਾ,ਕੁਲਵਿੰਦਰ ਸਿੰਘ ਥਾਣੇਦਾਰ, ਨੰਬਰਦਾਰ ਬਾਵਾ ਸਿੰਘ ਸ਼ੇਰਗਿੱਲ ਯੂ ਐਸ ਏ,ਸਤਨਾਮ ਸਿੰਘ ਯੂ ਐਸ ਏ, ਸੰਤੋਖ ਸਿੰਘ ਰੱਲ੍ਹ ਯੂ ਕੇ,ਜਗੀਰ ਸਿੰਘ ਯੂਕੇ, ਸੁਖਵਿੰਦਰ ਸਿੰਘ ਛਿੰਦਾ, ਅਵਤਾਰ ਸਿੰਘ ਘੋਲਾ ਯੂ ਐਸ ਏ, ਸ਼ਨੀ ਸ਼ੇਰਗਿੱਲ ਯੂ ਐਸ ਏ, ਅਵਤਾਰ ਸਿੰਘ ਸ਼ੇਰਗਿੱਲ ਯੂ ਕੇ,ਮਨਜੀਤ ਸਿੰਘ ਸ਼ੇਰਗਿੱਲ ਯੂ ਐਸ ਏ, ਮਾ ਮਲਕੀਤ ਸਿੰਘ ਲੱਲ੍ਹ, ਸੁਰਜੀਤ ਸਿੰਘ, ਮਲਕੀਤ ਸਿੰਘ ਰੱਲ੍ਹ, ਸਤਪਾਲ ਸਿੰਘ, ਸੰਤੋਖ ਸਿੰਘ ਗਰੇਵਾਲ, ਗੁਰਦੇਵ ਰਾਮ ਯੂ ਐਸ ਏ,ਅਮਰਜੀਤ ਸਿੰਘ ਰੱਲ੍ਹ ਯੂ ਐਸ ਏ, ਵਰਿੰਦਰ ਕੁਮਾਰ ਹੀਰਾ ਦੋਹਾ ਕਤਰ,ਸੰਦੀਪ ਸਿੰਘ ਸ਼ੇਰਗਿੱਲ, ਪ੍ਰਵੀਨ ਸਿੰਘ ਲੜੋਆ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਵਧੂਤ ਸੰਤ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਮਜ਼ਾਰਾ ਨੂੰ ਅਬਾਦ ਵਿਖੇ ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਨਿਸ਼ਕਾਮ ਸੇਵਾ ਜੱਥਾ ਦੁਆਬਾ ਬਲੱਡ ਡੋਨਰ ਸੋਸਾਇਟੀ ਬੰਗਾਂ ਦੇ ਸਹਿਯੋਗ ਦੇ ਨਾਲ ਤਿੰਨ ਦਿਨਾਂ ਖੂਨਦਾਨ ਕੈਂਪ ਦਾ ਆਯੋਜਨ
Next articleਭਗਵੰਤ ਸਰਕਾਰ ਦੇ ਹਰੇ ਪਿੱਨ ਨੇ ਹਰੇ ਟੈਕਸ ਦਾ ਤੋਹਫਾ ਦਿੱਤਾ:ਗੋਲਡੀ ਪੁਰਖਾਲੀ