ਕੁਦਰਤ

ਅਮਰਜੀਤ ਕੌਰ ਮਾਨਸਾ 
(ਸਮਾਜ ਵੀਕਲੀ) 
ਕੁਦਰਤ ਕਦੇ ਕਾਹਲ ਨਹੀਂ ਕਰਦੀ
 ਚਲਦੀ ਰਹਿੰਦੀ ਹੈ ਆਪਣੀ ਚਾਲ
ਕੁਦਰਤ ਦੀ ਹਰ ਸ਼ੈ ਆਪਣਾ ਅਨੰਤ ਜੀਵਨ ਚੱਕਰ
ਪੂਰਾ ਕਰਦੀ ਚਲਦੀ ਜਾ ਰਹੀ ਹੈ
ਕਾਹਲੀ ਨਹੀਂ ਇਹਨੂੰ
ਕਿਸੇ ਤੋਂ ਵੀ ਅੱਗੇ ਵਧਣ ਦੀ
ਤੇ
ਦੂਜੇ ਦੇ ਹੌਸਲੇ ਤੋੜਨ ਦੀ
ਦਿੰਦੀ ਹੈ
ਇਹ ਹੌਸਲਾ
ਮੁੜ ਉਠ ਖੜਨ ਦਾ
ਕਦੇ ਗੁਲਾਬ ਬਣ
ਕਦੇ ਰੁੱਖ ਬਣ
ਫਿਰ ਤੋਂ ਮਹਿਕਾਂ ਵੰਡਦੀ
ਇਹ
ਬੰਜਰ ਜ਼ਮੀਨ ਵੀ ਰੁਸ਼ਨਾ ਦਿੰਦੀ ਏ
ਰੰਗ ਬਿਰੰਗੇ ਪੰਛੀਆਂ ਦੇ ਖੰਭਾਂ ਤੇ
ਕਰਦੀ ਏ ਚਿਤਰਕਾਰੀ
ਨਹੀਂ ਬਣਾਉਂਦੀ ਇਹ ਨਕਸ਼ੇ ਘਰਾਂ ਦੇ
ਨਿੱਕੀਆਂ ਨਿੱਕੀਆਂ ਚਿੜੀਆਂ ਨੂੰ ਸਿੱਖਾ ਦਿੰਦੀ ਹੈ
ਘਰ ਬਣਾਉਣਾ
ਜੋ ਦੂਜਿਆਂ ਦੇ ਆਲਣੇ ਨਹੀਂ ਤੋੜਦੀਆਂ
ਸਿਰਫ ਆਪਣੀ ਜ਼ਰੂਰਤ ਅਨੁਸਾਰ ਜਿਉਂਦੀਆ
ਖਾਂਦੀਆਂ ਨੇ ਤੇ ਮਾਪਦੀਆਂ ਨੇ ਅੰਬਰ
ਹੋਲੀ ਹੋਲੀ ਜੀਵਨ ਚੱਕਰ ਪੂਰਾ ਕਰਦੀ ਕੁਦਰਤ
ਜ਼ਿੰਦਗੀ ਜਿਊਣ ਦੇ ਸਲੀਕੇ ਸਿਖਾਉਂਦੀ ਨਜ਼ਰ ਆਉਂਦੀ ਹੈ
 ਜੋ ਅਸੀਂ ਅੱਗੇ ਵਧਣ ਦੀ ਹੋੜ ਵਿੱਚ ਪਿਛੇ
ਛੱਡ ਆਏ ਤੇ ਕੁਦਰਤ ਨੂੰ ਹੀ ਨਿਸ਼ਾਨਾ
ਬਣਾਉਣ ਲੱਗ ਪਏ ਹਾਂ
ਅਮਰਜੀਤ ਕੌਰ ਮਾਨਸਾ 
ਅਧਿਆਪਕਾਂ 
ਜ਼ਿਲ੍ਹਾ ਮਾਨਸਾ
Previous articleਬੁੱਧ ਚਿੰਤਨ
Next articleਦਰੋਪਦੀ ਜਾਂ ਦੁਰਗਾ