4 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲੇ ਕਰਵਾਏ ਜਾਣਗੇ – ਤੀਕਸ਼ਨ ਸੂਦ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਯੋਗਾ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਨੈਸ਼ਨਲ ਯੋਗਾ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ, ਪੰਜਾਬ ਯੋਗਾ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਤੀਕਸ਼ਨ ਸੂਦ ਨੇ ਦੱਸਿਆ ਹੈ ਕਿ ਇਹ ਫੈਸਲਾ ਅੱਜ ਇੱਥੇ ਯੋਗਾ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਲਿਆ ਗਿਆ। ਜ਼ਿਲ੍ਹਾ ਯੋਗਾ ਐਸੋਸੀਏਸ਼ਨ ਵੱਲੋਂ ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਯੋਗ ਮੁਕਾਬਲੇ ਇਸ ਵਾਰ 4 ਸਤੰਬਰ ਨੂੰ ਸਵੇਰੇ 8 ਵਜੇ ਤੋਂ ਸੂਦ ਭਵਨ ਨੇੜੇ ਸਥਿਤ ਗੌਰਕਸ਼ੀ ਗਊਸ਼ਾਲਾ ਵਿੱਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 350 ਦੇ ਕਰੀਬ ਪ੍ਰਤੀਯੋਗੀਆਂ ਨੇ ਆਪਣੀ ਐਂਟਰੀ ਫੀਸ ਜਮ੍ਹਾ ਕਰਵਾ ਦਿੱਤੀ ਹੈ ਅਤੇ 400 ਦੇ ਕਰੀਬ ਪ੍ਰਤੀਯੋਗੀ ਭਾਗ ਲੈਣ ਜਾ ਰਹੇ ਹਨ। ਜ਼ਿਲ੍ਹਾ ਮੁਕਾਬਲਿਆਂ ਤੋਂ ਬਾਅਦ ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ। ਸ਼੍ਰੀ ਸੂਦ ਨੇ ਕਿਹਾ ਕਿ ਹਰ ਸਾਲ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲਿਆਂ ਵਿੱਚ ਸੈਂਕੜੇ ਪ੍ਰਤੀਯੋਗੀ ਭਾਗ ਲੈਂਦੇ ਹਨ ਅਤੇ ਰਾਜ ਦੇ ਜੇਤੂਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇ ਪੂਰੀ ਤਰ੍ਹਾਂ ਨਿਰਪੱਖਤਾ ਨਾਲ ਕਰਵਾਏ ਜਾਂਦੇ ਹਨ। ਸ਼੍ਰੀ ਸੂਦ ਨੇ ਕਿਹਾ ਕਿ ਹੁਸ਼ਿਆਰਪੁਰ ਵਿਖੇ 2013 ਵਿੱਚ ਸਥਾਪਿਤ ਕੀਤੀ ਗਈ, ਜ਼ਿਲ੍ਹਾ ਯੋਗਾ ਐਸੋਸੀਏਸ਼ਨ ਨਵੀਂ ਪੀੜ੍ਹੀ ਨੂੰ ਯੋਗਾ ਨਾਲ ਜੋੜਨ ਲਈ ਬਹੁਤ ਵੱਡਾ ਸਮਾਜਿਕ ਕਾਰਜ ਕਰ ਰਹੀ ਹੈ। ਉਨ੍ਹਾਂ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਦੇ ਸੁਚਾਰੂ ਪ੍ਰਬੰਧਾਂ ਲਈ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਦੇ ਅਧਿਕਾਰੀਆਂ, ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਯੋਗਾ ਐਸੋਸੀਏਸ਼ਨ ਦੇ ਕਾਰਜਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਰਾਮ ਦੇਵ ਯਾਦਵ, ਅਨਿਲ ਸੂਦ, ਵਿਨੋਦ ਪਰਮਾਰ, ਅਨੀਤਾ ਜਸਵਾਲ, ਵਿਜੇ ਠਾਕੁਰ, ਪ੍ਰਿੰਸੀਪਲ ਨਰੇਸ਼ ਸ਼ਰਮਾ, ਜੋਗਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleEmpowering the last person of the most marginalisesd sections was the dream of Dr Ambedkar.
Next articleਸਮਾਜ ਵਿੱਚ ਚੰਗਿਆਈ ਦਾ ਪ੍ਰਕਾਸ਼ ਕਰਕੇ ਤੁਰ ਗਈ ਮਾਤਾ ਪ੍ਰਕਾਸ਼ ਕੌਰ